ਪੰਨਾ:ਬੰਕਿਮ ਬਾਬੂ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜੇਬਾਂ ਕੱਢ ਕੇ ਪਹਿਨ ਲੈਂਦੀ ਤੇ ਕਮਰੇ ਵਿਚ ਝਮ ਝਮ ਕਰਕੇ ਟੱਪਦੀ ਹੋਈ ਰਾਮ ਸਦ ਦੀ ਨੀਂਦਰ ਖੋਲ੍ਹ ਦੇਂਦੀ|

ਲਲਿਤਾ ਸਾਥੋਂ ਫੁੱਲ ਲੈਂਦੀ ਹੁੰਦੀ ਸੀ। ਚੁਆਨੀ ਦੇ ਫੁੱਲ ਲੈ ਕੇ ਰੁਪਈਆ ਫੜਾ ਦੇਂਦੀ। ਇਸ ਦਾ ਸਬਬ ਇਹ ਸੀ ਕਿ ਮੈਂ ਅੰਨ੍ਹੀ ਸਾਂ। ਜਦੋਂ ਮੈਂ ਹਾਰ ਲਿਜਾਂਦੀ, ਤਾਂ ਲਲਤਾ - ਗਾਲ੍ਹਾਂ ਕਢਦੀ ਹੋਈ ਆਖਦੀ - "ਇਹੋ ਜਿਹੇ ਨਿਕੰਮੇ ਹਾਰ ਕਿਉਂ ਲਿਆਇਆ ਕਰਨੀ ਏ।" ਪਰ ਮੁੱਲ ਦੇਣ ਵੇਲੇ ਕਈ ਵਾਰੀ ਪੈਸਿਆਂ ਦੇ ਭੁਲੇਖੇ ਜਾਣ ਬੁੱਝ ਕੇ ਅਠਿਆਨੀ ਦੇ ਛੱਡਦੀ। ਜੇ ਮੈਂ ਮੋੜਨ ਲਗਦੀ, ਤਾਂ ਗਾਲਾਂ ਦੇਂਦੀ ਹੋਈ ਆਖਦੀ - ਚਲ ਭਜ ਜਾ, ਨਹੀਂ ਤੇ ਗੁੱਤ ਪੁੱਟੂੰਗੀਓ।" ਉਸ ਦੇ ਪੁੰਨ ਦਾਨ ਦੀ ਗੱਲ ਜੇ ਕਿਤੇ ਮੈਂ ਆਖ ਬੈਠਦੀ ਤਾਂ ਮਾਰਨ ਦੌੜਦੀ।

ਜਦ ਲਲਿਤਾ ਏਨਾ ਕੁਝ ਦੇਂਦੀ ਸੀ ਤਾਂ ਉਸ ਵੱਡੇ ਘਰਾਣੇ ਵਿਚ ਫੁੱਲ ਪਹੁੰਚਾਣ ਵਿਚ ਮੈਨੂੰ ਕੀ ਦੁੱਖ ਸੀ? ਸੁਣੋ-

ਇਕ ਦਿਨ ਮੇਰੀ ਮਾਂ ਨੂੰ ਬੁਖਾਰ ਚੜ੍ਹਿਆ ਹੋਇਆ ਸੀ। ਪਿਤਾ ਤਾਂ ਜ਼ਨਾਨ ਖ਼ਾਨੇ ਵਿਚ ਜਾ ਹੀ ਨਹੀਂ ਸੀ ਸਕਦਾ, ਫਿਰ ਮੈਥੋਂ ਬਿਨਾ ਹੋਰ ਕੌਣ ਲਲਿਤਾ ਨੂੰ ਫੁੱਲ ਦੇਣ ਜਾਂਦਾ। ਮੈਂ ਲਲਿਤਾ ਲਈ ਫੁੱਲ ਲੈ ਕੇ ਚੱਲੀ। ਅੰਨ੍ਹੀ ਹਾਂ ਭਾਵੇਂ ਕੁਝ, ਪਰ ਕਲਕੱਤੇ ਦੇ ਉਹ ਰਸਤੇ, ਜਿਨਾਂ ਬਾਣੀ ਸਾਡਾ ਆਉਣ ਜਾਣ ਰਹਿੰਦਾ ਸੀ ਉਨਾਂ ਦੀ ਚੱਪਾ ਚੱਪਾ ਥਾਂ ਮੇਰੀ ਪਛਾਤੀ ਹੋਈ ਸੀ।

੧੦