ਪੰਨਾ:ਬੰਕਿਮ ਬਾਬੂ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪.

ਮੈਂ ਰੋਜ਼ ਫੁੱਲ ਲੈ ਕੇ ਜਾਂਦੀ ਸੀ, ਪਰ ਛੋਟੇ ਬਾਬੂ ਦਾ ਸ਼ਬਦ ਕਦੇ ਘੱਟ ਵਧ ਹੀ ਸੁਣਾਈ ਦੇਂਦਾ। ਜੇ ਕਦੇ ਕਰਮਾਂ ਨੂੰ ਸੁਣਾਈ ਦੇਂਦਾ, ਤਾਂ ਉਸ ਵੇਲੇ ਮੇਰੇ ਦਿਲ ਦੀ ਹਾਲਤ ਕਹਿਣੋ ਸੁਣਨੋ ਬਾਹਰੀ ਹੋ ਜਾਂਦੀ। ਮੇਰੇ ਦਿਲ ਵਿਚ ਸਚਿੰਦਰ ਨਾਲ ਬੋਲਣ ਦੀ ਖ਼ਾਹਿਸ਼ ਉਮਡ ਉਮਡ ਆਉਂਦੀ। ਮੈਂ ਰੋਜ਼ ਸੋਚਦੀ – ਅੱਜ ਜੇ ਕਿਤੇ ਦਾਅ ਲੱਗੇ ਤਾਂ ਇਕ ਸੋਹਣਾ ਜਿਹਾ ਹਾਰ ਛੋਟੇ ਬਾਬੂ ਨੂੰ ਦੇ ਆਵਾਂ - ਪਰ ਐਸਾ ਸੁਭਾਗ ਕਦੇ ਵੀ ਪ੍ਰਾਪਤ ਨਹੀਂ ਸੀ ਹੁੰਦਾ। ਇਕ ਤਾਂ ਸ਼ਰਮ ਆਉਂਦੀ, ਦੂਜਾ ਮੈਂ ਸੋਚਦੀ - ਫੁੱਲ ਲੈਕੇ ਉਹ ਮੈਨੂੰ ਮੁੱਲ ਦੇਣਾ ਚਾਹੇਗਾ, ਤਾਂ ਕੀਕਣ ਲਵਾਂਗੀ - ਕੀ ਆਖ ਕੇ

੨੨