ਪੰਨਾ:ਬੰਕਿਮ ਬਾਬੂ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦਾ ਹੈ।

ਉਸ ਜ਼ਮਾਨੇ ਵਿਚ ਕੋਈ ਬੜਾ ਅਮੀਰ ਕਬੀਰ ਹੀ ਯੂਨੀਵਰਸਿਟੀ ਵਿਚ ਦਾਖਲ ਹੋ ਸਕਦਾ ਸੀ, ਤੇ ਉਹਨਾਂ ਦਾਖਲ ਹੋਇਆਂ ਵਿਚੋਂ ਕੋਈ ਬੜੇ ਭਾਗਾਂ ਵਾਲਾ ਪਾਸ ਹੁੰਦਾ ਸੀ। ਇਸ ਦਾ ਅੰਦਾਜ਼ਾ ਏਸੇ ਗਲ ਤੋਂ ਲਗ ਸਕਦਾ ਹੈ ਕਿ ਉਸ ਸਾਲ ਬੀ. ਏ. ਦੇ ਇਮਤਿਹਾਨ ਵਿਚ ਸਾਰੇ ਬੰਗਾਲ ਵਿਚੋਂ ਕੇਵਲ ੧੩ ਵਿਦਿਆਰਥੀ ਬੈਠੇ, ਜਿਨ੍ਹਾਂ ਵਿਚੋਂ ਕੁਲ ਦੋ ਪਾਸ ਹੋਏ। ਇਨਾਂ ਦੋਹ ਵਿਚੋਂ ਇਕ ਸੀ ਬੰਕਿਮ ਬਾਬੂ।

ਬੀ. ਏ. ਪਾਸ ਕਰਦਿਆਂ ਹੀ ਬੰਕਿਮ, 'ਪਾਸੋਹਰ' ਪਰਗਣੇ ਵਿਚ ਡਿਪਟੀ ਮੈਜਿਸਟਰੇਟ ਲਗ ਗਿਆ। ਉੱਦੋਂ ਉਸ ਦੀ ਉਮਰ ੨੦ ਵਰਿਆਂ ਦੀ ਸੀ।

੧੮੯੧ ਵਿਚ ਉਸ ਨੂੰ ੪oo) ਪੈਨਸ਼ਨ ਮਿਲ ਗਈ, ੧੮੯੨ ਵਿਚ ਉਹਨੂੰ ਚਟੋਪਾਧਯਾਇ (ਰਾਇ ਬਹਾਦਰ) ਦਾ ਖ਼ਿਤਾਬ ਮਿਲਿਆ, ਤੇ ੧੩ ਸਤੰਬਰ ੧੮੯੪ ਨੂੰ ੫੫ ਵਰ੍ਹੇ ਦੀ ਉਮਰ ਭੋਗ ਕੇ ਉਸ ਦਾ ਸ੍ਵਰਗਵਾਸ ਹੋਇਆ।


ਸਾਹਿਤੱਕ ਜੀਵਨ

ਬੰਕਿਮ ਨੇ ੧੮੬੫ ਤੋਂ ਸਾਹਿੱਤ ਮੰਡਲ ਵਿਚ ਪ੍ਰਵੇਸ਼ ਕੀਤਾ ਤੇ ਲਗ ਪਗ ੨੨ ਵਰ੍ਹੇ ਉਸ ਨੇ ਲਿਖਿਆ।

ਉਸਨੇ ਤਿੰਨ ਨਾਵਲ - "ਦੁਰਗੇਸ਼ ਨੰਦਨੀ" "ਕਪਾਲ