ਪੰਨਾ:ਬੰਕਿਮ ਬਾਬੂ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)




੫.

ਛੋਟੇ ਬਾਬੂ ਨੇ ਛੋਟੀ ਮਾਂ ਨੂੰ ਜਾ ਕੇ ਪੁੱਛਿਆ - ਕਿਉਂ ਛੋਟੀ ਮਾਂ, ਰਜਨੀ ਨੂੰ ਤਸਾਂ ਕੀ ਆਖਿਆ ਸੀ ? ਵਿਚਾਰੀ ਰੋਣ ਡਹੀ ਹੋਈ ਏ।

ਅੱਥਰੂਆਂ ਨਾਲ ਮੇਰੀਆਂ ਭਰੀਆਂ ਹੋਈਆਂ ਅੱਖਾਂ ਨੇ, ਤੇ ਕੁਝ ਛੋਟੇ ਬਾਬੂ ਦੇ ਵਾਕਾਂ ਨੇ, ਦੁਹਾਂ ਰਲਕੇ ਸ਼ਾਇਦ ਛੋਟੀ ਮਾਂ ਦੇ ਦਿਲ ਤੇ ਗਹਿਰਾ ਅਸਰ ਕੀਤਾ । ਮਿੱਠੀਆਂ ਮਿੱਠੀਆਂ ਦਿਲਬਰੀਆਂ ਦੇ ਕੇ ਉਸ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ । ਉਮਰ ਵਿਚ ਆਪਣੇ ਨਾਲੋਂ ਵਡੇਰੇ ਸੁਤੇਲੇ ਪੁੱਤਰ ਅਗੇ ਸ਼ਾਇਦ ਉਹ ਸਭ ਕੁਝ ਖੋਲਕੇ ਨਾ ਕਹਿ ਸਕੀ ।

ਛੋਟੇ ਬਾਬੂ ਤਾਂ ਦੂਸਰੇ ਕਮਰੇ ਵਿਚ ਚਲੇ ਗਏ ਤੇ