ਪੰਨਾ:ਬੰਕਿਮ ਬਾਬੂ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੰਡਲਾ" ਤੇ "ਮ੍ਰਿਣਾਲਣੀ" ੧੮੬੫ ਤੋਂ ੧੮੭੦ ਦੇ ਵਿਚਾਲੇ ਲਿਖੇ।

"ਰਜਨੀ" ਚੰਦਰ ਸ਼ੇਖਰ "ਬਿਖ ਬ੍ਰਿਛ੍" "ਕ੍ਰਿਸ਼ਨ ਕਾਂਤ ਦਾ ਬਿਲ" ਤੇ ਦੋ ਤਿੰਨ ਹੋਰ ਨਾਵਲ ੧੮੭੩ ਤੋਂ ਲੈਕੇ ੧੮੮੧ ਵਿਚ ਲਿਖੇ।

"ਆਨੰਦ ਮੱਠ" "ਦੇਵੀ ਚੌਧਰਾਨੀ" ਤੇ "ਸੀਤਾ ਰਾਮ" ੧੮੮੨ ਤੋਂ ੧੮੮੭ ਦੇ ਵਿਚਕਾਰ ਮੁਕੰਮਲ ਕੀਤੇ।

ਨਾਵਲਾਂ ਤੋਂ ਛੁਟ ਬੰਕਿਮ ਬਾਬੂ ਨੇ ਬਹੁਤ ਸਾਰੇ ਧਾਰਮਿਕ, ਇਤਿਹਾਸਿਕ, ਦਾਰਸ਼ਨਿਕ ਤੇ ਭਾਈਚਾਰਕ ਵਿਸ਼ਿਆਂ ਉਤੇ ਵੀ ਪੁਸਤਕ ਲਿਖੇ ਹਨ, ਜਿਨ੍ਹਾਂ ਦੀ ਪੂਰੀ ਗਿਣਤੀ ਤਾਂ ਮਲੂੰਮ ਨਹੀਂ, ਪਰ ਇਹ ੨੦ ਤੋਂ ਘੱਟ ਨਹੀਂ ਹੋਣੇ।

ਭਾਰਤ ਦਾ ਉੱਘਾ ਰਾਸ਼ਟਰ-ਗੀਤ "ਬੰਦੇ ਮਾਤਰਮ" ਵੀ ਬੰਕਿਮ ਚੰਦ੍ਰ ਦੀ ਰਚਨਾ ਹੈ।

ਸਾਰੇ ਛੋਟੇ ਵਡੇ ਰਲਾਕੇ ਉਸਨੇ ਕੁਲ ੧੪ ਨਾਵਲ ਲਿਖੇ ਹਨ, ਜਿਨਾਂ ਵਿਚੋਂ ੬ ਸਮਾਜਿਕ, ੫ ਇਤਿਹਾਸਿਕ ਤੇ ੩ ਪੋਲੀਟੀਕਲ ਹਨ।

ਉਸ ਦੇ ਦੋਂਹ ਤਿੰਨਾਂ ਨਾਵਲਾਂ ਦਾ ਅੰਗ੍ਰਜ਼ੀ ਵਿਚ ਵੀ ਅਨੁਵਾਦ ਹੋ ਚੁੱਕਾ ਹੈ, ਜਿਨਾਂ ਵਿਚੋਂ "ਬਿਖਬ੍ਰਿਛ" ਨੇ ਅੰਗਰੇਜ਼ੀ ਸਾਹਿੱਤ ਵਿਚ ਬੜੀ ਪ੍ਰਸਿੱਧੀ ਪ੍ਰਾਪਤ ਕੀਤੀ ਹੈ।