ਪੰਨਾ:ਬੰਕਿਮ ਬਾਬੂ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)





੬.

ਵਿਆਹ ਦਾ ਦਿਨ ਬਹੁਤ ਹੀ ਨੇੜੇ ਆਗਿਆ । ਕੇਵਲ ਇਕ ਦਿਨ ਬਾਕੀ ਸੀ । ਕੋਈ ਉਪਾਉ ਨਹੀਂ - ਛੁਟਕਾਰਾ ਨਹੀਂ। ਚਹੁੰਆਂ ਪਾਸਿਆਂ ਤੋਂ ਦੁਖਾਂ ਦਾ ਹੜ ਉਮਡਿਆ ਤੁਰਿਆ ਆ ਰਿਹਾ ਸੀ । ਨਿਸਚੇ ਹੀ ਮੈਂ ਇਸ ਵਿਚ ਡੁੱਬ ਕੇ ਰਹਾਂਗੀ ।

ਮੈਂ ਦਿਲ ਵੱਡਾ ਕੀਤਾ । ਸ਼ਰਮ ਨੂੰ ਤਿਲਾਂਜਲੀ ਦਿੱਤੀ ਤੇ ਮਾਂ ਦੇ ਪੈਰਾਂ ਤੇ ਡਿਗਕੇ ਡਡਿਆਈ -"ਮਾਂ , ਮੇਰਾ ਵਿਆਹ ਨੇ ਕਰੋ । ਮੈਂ ਕੁਆਰੀ ਹੀ ਰਹਾਂਗੀ ।"

ਮਾਂ ਨੇ ਦਰਜ ਹੋਕੇ ਪੁੱਛਿਆ - "ਸ਼ੁਦੈਣ ਨਾ ਹੋਵੇ ਤੇ - ਇਹ ਕੀ ?"