ਪੰਨਾ:ਬੰਕਿਮ ਬਾਬੂ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)


ਡੈਣੇ, ਰੱਬ ਤੇਰਾ ਨ ਭਲਾ ਕਰੇ ।"

ਜਦ ਉਸ ਨੇ ਸਾਰੀਆਂ ਗਾਲਾਂ ਖਤਮ ਕਰ ਲਈਆਂ, ਤਾਂ ਇਸ ਤਰ੍ਹਾਂ ਬੋਲੀ - ਵੇਖ ਅੰਨੀਏ ! ਜੇ ਤੂੰ ਮੇਰੇ ਆਦਮੀ ਨਾਲ ਵਿਆਹ ਕਰਾਣੋ ਨਾ ਟਲੀਓਂ ਤਾਂ ਜਿਸ ਦਿਨ ਤੂੰ ਡੋਲੀਓ ਪੈਰ ਕੱਢੇਗੀ ਓਸੇ ਦਿਨ ਜ਼ਹਿਰ ਦੇ ਕੇ ਤੇਰਾ ਫਸਤਾ ਵੱਢ ਦਿਆਂਗੀ - ਮੈਨੂੰ ਹੋਰਨਾਂ ਜ਼ਨਾਨੀਆਂ ਵਰਗੀ ਨਾ ਸਮਝ ਛੱਡੀ।"

ਮੈਂ ਸਮਝ ਗਈ ਕਿ ਇਹ ਗੱਲਾਂ ਇਸ ਵੇਲੇ ਚੰਪਾ ਤੋਂ ਛੁਟ ਕਿਸ ਹੋਰ ਦੇ ਮੂੰਹੋਂ ਨਿਕਲ ਸਕਦੀਆਂ ਹਨ । ਮੈਂ ਉਸ ਨੂੰ ਆਦਰ ਨਾਲ ਬਿਠਾ ਕੇ ਕਿਹਾ - "ਭੈਣ, ਬੈਠ ਜਾ| ਮੈਂ ਤੈਨੂੰ ਕੁਝ ਕਹਿਣਾ ਏ।"

ਏਨੀਆਂ ਗਾਲਾਂ ਦੇ ਉੱਤਰ ਵਿਚ ਇਨ੍ਹਾਂ ਆਦਰ ਦੀ ਸ਼ਬਦਾਂ ਨੂੰ ਸੁਣ ਕੇ ਚੰਪਾ ਕੁਝ ਠੰਡੀ ਹੋ ਕੇ ਬੈਠ ਗਈ ।

ਮੈਂ ਕਿਹਾ – "ਭੈਣ ਇਸ ਵਿਆਹ ਤੋਂ ਜਿੰਨੀ ਦੁਖੀ ਏਂ, ਉਸ ਤੋਂ ਹਜ਼ਾਰ ਗੁਣਾ ਵੱਧ ਮੈਂ ਦੁਖੀ ਹਾਂ,ਜਿਸ

ਕਰ ਕੇ ਇਹ ਵਿਆਹ ਰੁਕ ਜਾਵੇ, ਜੇ ਤੂੰ ਕੋਈ ਇਹੋ ਸਹੀ ਇਲਾਜ ਦੱਸ ਸਕਦੀ ਹੋਵੇਂ ਤਾਂ ਮੈਂ ਤੇਰੇ ਨਾਲ ਹਾਂ ।"

ਚੰਪਾ, ਹੈਰਾਨ ਰਹਿ ਗਈ। ਸ਼ੈਦ ਉਸ ਨੂੰ ਮੈਥੋਂ ਅਝੀ ਉਮੈਦ ਨਹੀਂ ਸੀ । ਉਸ ਨੇ ਕਿਹਾ - "ਤੇ ਤੂੰ ਆਪਣੇ ਮਾਂ ਪਿਉ ਨੂੰ ਕਿਉਂ ਨਹੀਂ ਆਖ ਦੇਂਦੀ ਕਿ ਮੈਂ ਇਹ ਵਿਆਹ ਨਹੀਂ ਕਰਾਣਾ ?"

ਮੈਂ -"ਇਕ ਵਾਰੀ ਨਹੀਂ ਹਜ਼ਾਰ ਵਾਰੀ ਆਖ