ਪੰਨਾ:ਬੰਕਿਮ ਬਾਬੂ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)




੭.

ਅਸੀਂ ਤੁਰੇ ਗਏ, ਤੇ ਓੜਕ ਨਦੀ ਦੇ ਜਗਨ ਨਾਥ ਘਾਟ ਤੇ ਅੱਪੜੇ । ਹੀਰਾ ਲਾਲ ਨੇ ਇਕ ਕਿਸ਼ਤੀ ਕਰਾਏ ਕੀਤੀ, ਤੇ ਅਸੀਂ ਉਸ ਵਿਚ ਸਵਾਰ ਹੋ ਗਏ । ਕਿਸ਼ਤੀ ਤੁਰ ਪਈ ।

ਰਸਤੇ ਵਿਚ ਹੀਰਾ ਲਾਲ ਨੇ ਗੱਲਾਂ ਕਥਾਂ ਦਾ ਸਿਲ ਸਿਲਾ ਸ਼ੁਰੂ ਕਰ ਦਿੱਤਾ । ਉਹ ਮੇਰੇ ਵਲ ਤਕ ਕੇ ਬੋਲਿਆਂ "ਰਜਨੀ, ਸੁਣਿਆਂ ਏ ਗੁਪਾਲ ਨਾਲ ਤੇਰਾ ਵਿਆਹ ਨਹੀਂ ਹੋਵੇਗਾ ।"

ਮੈਂ ਉਤਰ ਦਿੱਤਾ - "ਨਹੀਂ|"

ਉਸਨੇ ਆਪਣੀਆਂ ਵਡਿਆਈਆਂ ਦੇ ਪੁਲ ਬੰਨਣੇ