ਪੰਨਾ:ਬੰਕਿਮ ਬਾਬੂ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)



ਸਾਡੇ ਪਿੰਡ ਰਹਿੰਦਾ ਸੀ । ਉਸ ਦੀ ਇੱਕੋ ਇਕ ਲੜਕੀ ਸੀ। ਉਸ ਦੀ ਵਹੁਟੀ ਮਰ ਗਈ ਸੀ ਤੇ ਉਹ ਆਪ ਵੀ ਬਿਮਾਰ ਰਹਿੰਦਾ ਸੀ । ਇਸ ਲਈ ਉਸਨੇ ਲੜਕੀ ਆਪਣੇ ਸਾਂਢੂ ਨੂੰ ਪਾਲਣ ਲਈ ਦੇ ਛੱਡੀ ਸੀ। ਕੁੜੀ ਕੋਲ ਕੁਝ ਗਹਿਣਾ ਗੱਟਾ ਵੀ ਸੀ । ਕੁੜੀ ਦੇ ਪਿਉ ਨੇ ਲੋਭ ਵਸ ਇਹ ਚੀਜ਼ਾਂ ਆਪਣੇ ਸਾਂਢੂ ਨੂੰ ਨਾ ਦਿੱਤੀਆਂ, ਪਰ ਜਦ ਉਸ ਦੀ ਮੌਤ ਨੇੜੇ ਆਈ ਤਾਂ ਉਸ ਨੇ ਮੈਨੂੰ ਸੱਦ ਕੇ ਸਾਰਾ ਗਹਿਣਾ ਮੇਰੇ ਹਵਾਲੇ ਕਰ ਦਿੱਤਾ । ਤੇ ਕਿਹਾ ਜਦੋਂ ਕੁੜੀ ਸਿਆਣੀ ਹੋ ਜਾਵੇ, ਤਾਂ ਉਸ ਨੂੰ ਦੇ ਦੇਵੇ । ਜੇ ਹੁਣ ਦਿੱਤੇ ਤਾਂ ਰਾਜਿੰਦਰ ਇਨਾਂ ਨੂੰ ਹਜ਼ਮ ਕਰ ਜਾਵੇਗਾ ।

ਮੈਂ ਪਰਵਾਨ ਕਰ ਲਿਆ। ਹਰੇ ਕ੍ਰਿਸ਼ਨ ਦੇ ਮਰਨ ਤੇ ਉਸ ਨੂੰ ਲਾ ਵਾਰਸ ਸਮਝਕੇ ਮਹਾਂਦੇਵ ਥਾਣੇਦਾਰ ਆ ਪਹੁੰਚਿਆ ਤੇ ਹਰੇ ਕ੍ਰਿਸ਼ਨ ਦੇ ਘਰ ਵਿਚ ਜੋ ਭਾਂਡਾ ਟਿੰਡਾ ਨਿਕਲਿਆ, ਉਸ ਨੇ ਸਰਕਾਰ ਦੇ ਹੱਕ ਵਿਚ ਜ਼ਬਤ ਕਰ ਲਿਆ | ਕਈਆਂ ਨੇ ਕਿਹਾ ਵੀ ਕਿ ਹਰੇ ਕ੍ਰਿਸ਼ਨ ਲਾ ਵਾਰਸ ਨਹੀਂ - ਕਲਕੱਤੇ ਵਿਚ ਉਸ ਦੀ ਇਕ ਲੜਕੀ ਹੈ| ਥਾਣੇਦਾਰ ਨੇ ਉਨ੍ਹਾਂ ਨੂੰ ਗਾਲਾ ਦੇਂਦੀਆਂ ਹੋਇਆ-ਵਾਰਸ ਹੋਵੇਗਾ ਤਾਂ ਆਪੇ ਅਦਾਲਤ ਵਿੱਚ ਦਰਖਾਸਤ ਕਰਕੇ ਇਹ ਚੀਜ਼ਾਂ ਲੈ- ਲਵੇਗਾ ਤੁਸੀਂ ਕੌਣ ਹੁੰਦੇ ਹੋ ਸਲਾਹ ਦੇਣ ਵਾਲੇ.............."

ਵਿਚੋਂ ਹੀ ਮੇਰੇ ਕਿਸੇ ਦੁਸ਼ਮਣ ਨੇ ਥਾਣੇਦਾਰ ਨੂੰ ਦਸ ਦਿੱਤਾ ਕਿ ਗੋਬਿੰਦ ਕਾਂਤ ਦੇ ਪਾਸ ਮਰਹੂਮ ਦੇ ਗਹਿਣੇ