ਪੰਨਾ:ਬੰਕਿਮ ਬਾਬੂ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪)


ਇਹ ਭਵਾਨੀ ਪੁਰ ਪਿੰਡ ਵਿਚ ਰਹਿੰਦੇ ਸਨ। ਰਾਮ ਸਦ ਨੇ ਹੀ ਪਹਿਲਾਂ ਪਹਿਲ ਕਲਕੱਤੇ ਦੀ ਰਿਹੈਸ਼ ਸ਼ੁਰੂ ਕੀਤੀ । ਇਹ ਲੋਕ ਚੰਗੇ ਵਿਰਸੇ ਵਾਲੇ ਸਨ।

ਕਾਂਛਾ ਰਾਮ ਦਾ ਇਕ ਦੋਸਤ ਸੀ ਮਨੋਹਰ ਦਾਸ । ਉਸੇ ਦੀ ਮਦਦ ਨਾਲ ਹੀ ਕਾਂਛਾ ਰਾਮ ਏਡੇ ਵੱਡੇ ਵਿਰਸੇ ਦਾ ਮਾਲਕ ਬਣਿਆ ਸੀ।

ਇਕ ਦਿਨ ਮਨੋਹਰ ਦਾਸ ਤੇ ਰਾਮ ਸਦ (ਕਾਂਛਾ ਰਾਮ ਦੇ ਪੁਤਰ)ਦਾ ਆਪੋ ਵਿਚ ਝਗੜਾ ਹੋ ਪਿਆ । ਮਨੋਹਰ ਨੇ ਕਾਂਛਾ ਰਾਮ ਪਾਸ ਸ਼ਿਕਾਇਤ ਕੀਤੀ ਕਿ ਤੇਰੇ ਪੁਤਰ ਨੇ ਮੇਰਾ ਬੜਾ ਅਪਮਾਨ ਕੀਤਾ ਹੈ। ਅਪਮਾਨ ਦੀ ਸਾਰੀ ਗੱਲ ਕਾਂਛਾ ਰਾਮ ਨੂੰ ਦਸਕੇ ਮਨੋਹਰ ਦਾਸ ਟੱਬਰ ਟੋਰ ਸਣੇ ਭਵਾਨੀ ਪਰ ਤੋਂ ਚਲਾ ਗਿਆ। ਕਾਂਛਾ ਰਾਮ ਨੇ ਬੜੇ ਮਿੱਨਤਾਂ ਤਰਲੇ ਕੀਤੇ, ਪਰ ਮਨੋਹਰ ਦਾਸ ਨੇ ਇਕ ਨ ਸੁਣੀ । ਉਹ ਕਿਥੇ ਚਲੇ ਗਏ ? ਇਹ ਕਿਸੇ ਨੂੰ ਵੀ ਪਤਾ ਨ ਲੱਗ ਸਕਿਆ ।

ਕਾਂਛਾ ਰਾਮ ਆਪਣੇ ਪੁੱਤਰ ਰਾਮ ਸਦ ਨਾਲੋਂ ਵੀ ਬਹੁਤਾ ਆਦਰ ਸਤਕਾਰ ਮਨੋਹਰ ਦਾ ਕਰਦਾ ਸੀ|

ਇਸ ਲਈ ਰਾਮ ਸਦ ਉਤੇ ਉਹ ਬਹੁਤ ਹੀ ਕੁੜਿਆ ਕਲਪਿਆ| ਰਾਮ ਸਦ ਵੀ ਉਸ ਦੀਆਂ ਗਾਲਾਂ ਝਿੜਕੀਆਂ ਨੂੰ ਸਹਿ ਨ ਸਕਿਆ ।

ਪਿਉ ਪਤਰ ਦਾ ਝਗੜਾ ਬਹੁਤ ਵਧ ਗਿਆ, ਤੇ ਇਸ ਦਾ ਫੱਲ ਰੂਪ ਕਾਂਛਾ ਰਾਮ ਨੇ ਰਾਮ ਸਦ ਨੂੰ ਘਰੋਂ ਕੱਢ ਦਿੱਤਾ। ਪੁਤਰ ਨੇ ਵੀ ਘਰੋਂ ਨਿਕਲਣ ਲਗਿਆਂ ਗੰਗਾ-ਜਲੀ