ਪੰਨਾ:ਬੰਕਿਮ ਬਾਬੂ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੧)




੭.

ਕਲਕੱਤੇ ਜਾਣ ਵੇਲੇ ਮੈਂ ਇੱਕਲੀ ਰਜਨੀ ਨੂੰ ਨਾਲ ਨਹੀਂ ਸਾਂ ਲੈ ਗਿਆ | ਪਚਕੌੜੀ ਦੀ ਮਾਂ ਨਾਉਂ ਦੀ ਇਕ ਬੁਢੜੀ ਨੂੰ ਵੀ ਲੈ ਗਿਆ ਸੀ । ਜਿਸ ਦੀ ਲੋੜ ਮੈਨੂੰ ਰਜਨੀ ਲਈ ਪਈ । ਤੁਰਨ ਲਗਿਆਂ ਮੈਂ ਰਜਨੀ ਨੂੰ ਪੁਛਿਆ -"ਕਿਉਂ ਰਜਨੀ, ਤੇਰਾ ਘਰ ਤੇ ਕਲਕੱਤੇ ਹੈ, ਫਿਰ ਤੂੰ ਇਥੇ ਕੀਕਣ ਆਈਓ?"

ਉਸ ਨੇ ਉੱਤਰ ਦਿੱਤਾ - "ਕੀ ਤੁਸੀਂ ਮੈਥੋਂ ਸਭ ਕੁਝ ਸਚੋ ਸਚ ਕਹਾਣਾ ਚਾਹੁੰਦੇ ਜੇ ?"

ਮੈਂ ਕਿਹਾ - “ਜੇ ਤੇਰੀ ਨਹੀਂ ਮਰਜ਼ੀ ਤਾਂ ਮੈਂ ਤੇਨੂੰ ਮਜਬੂਰ ਨਹੀਂ ਕਰਦਾ ।