ਪੰਨਾ:ਬੰਕਿਮ ਬਾਬੂ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)


ਰਜਨੀ ਨੇ ਕਿਹਾ - "ਚੰਗਾ, ਜੇ ਤੁਸੀਂ ਏਸ ਗੱਲ ਦੀ ਖੁਲ ਦੇਂਦੇ ਹੋ ਤਾਂ ਕੁਝ ਗੱਲਾਂ ਜ਼ਰੂਰ ਤੁਹਾਥੋਂ ਲੁਕਾ ਰੱਖਾਂਗੀ । ਗੁਪਾਲ ਬਾਬੂ ਹੋਣੀ ਸਾਡੇ ਗੁਆਂਢੀ ਹਨ, ਉਨਾਂ ਦੀ ਵਹੁਟੀ ਦਾ ਨਾਂ ਚੰਪਾ ਹੈ। ਅਚਾਨਕ ਇਕ ਦਿਨ ਚੰਪਾ ਨਾਲ ਮੇਰੀ ਜਾਣ ਪਛਾਣ ਹੋ ਗਈ, ਉਸ ਦੇ ਪਿਉ ਦਾ ਮਕਾਨ ਹੁਗਲੀ ਵਿਚ ਹੈ । ਉਸ ਨੇ ਮੈਨੂੰ ਕਿਹਾ - ਮੇਰੇ ਪੇਕੇ ਘਰ ਜਾਵੇਗੀ ? ਮੈਂ ਰਾਜੀ ਹੋ ਗਈ । ਉਹ ਇਕ ਦਿਨ ਮੈਨੂੰ ਆਪਣੇ ਘਰ ਲੈ ਗਈ । ਪਰ ਪੇਕੇ ਘਰ ਪੁਚਾਣ ਲਈ ਉਹ ਆਪ ਮੇਰੇ ਨਾਲ ਨ ਆਈ, ਉਸ ਨੇ ਆਪਣੇ ਭਰਾ ਹੀਰਾ ਲਾਲ ਨੂੰ ਮੇਰੇ ਨਾਲ ਕਰ ਦਿੱਤਾ । ਹੀਰਾ ਲਾਲ ਕਿਸ਼ਤੀ ਉੱਤੇ ਮੈਨੂੰ ਹੁਗਲੀ ਲੈ ਤੁਰਿਆ ।"

ਰਜਨੀ ਦੀਆਂ ਗੱਲਾਂ ਤੋਂ ਮੈਂ ਅੰਦਾਜ਼ਾ ਲਾਇਆ ਕਿ ਹੀਰਾ ਲਾਲ ਬਾਰੇ ਉਹ ਕੋਈ ਭੇਤ ਲੁਕਾਣਾ ਚਾਹੁੰਦੀ ਹੈ। ਮੈਂ ਪੁੱਛਿਆ - "ਤਾਂ ਤੂੰ ਹੀਰਾ ਲਾਲ ਦੇ ਨਾਲ ਗਈਓਂ ?"

ਰਜਨੀ ਬੋਲੀ - "ਮੇਰੀ ਮਰਜ਼ੀ ਨਹੀਂ ਸੀ, ਪਰ ਜਾਣਾ ਹੀ ਪਿਆ । ਕਿਉਂ ਜਾਣਾ ਪਿਆ ? ਇਹ ਮੈਂ ਦਸ ਨਹੀਂ ਸਕਦੀ । ਰਾਹ ਵਿਚ ਹੀਰਾ, ਲਾਲ ਮੇਰੇ ਨਾਲ ਵਧੀਕੀ ਕਰਨ ਲਗਾ | ਪਰ ਜਦ ਮੇਰੇ ਉੱਤੇ ਉਸ ਦਾ ਕੋਈ ਜ਼ੋਰ ਨਾ ਚਲਿਆ ਤਾਂ ਗੰਗਾ ਵਿਚ ਇਕ ਬਰੇਤੀ ਉਤੇ ਮੈਨੂੰ ਛੱਡ ਕੇ ਚਲਾ ਗਿਆ ।"

ਕਹਿੰਦੀ ਕਹਿੰਦੀ ਰਜਨੀ ਚੁੱਪ ਹੋ ਗਈ । ਮੈਂ ਹੀਰਾ ਲਾਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ - ਉਸ ਦੀ ਰਾਕਸ਼ੀ ਸ਼ਕਲ