ਪੰਨਾ:ਬੰਕਿਮ ਬਾਬੂ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੫)





੮.

ਕਲਕੱਤੇ ਪਹੁੰਚ ਕੇ ਮੈਂ ਰਜਨੀ ਨੂੰ ਉਸ ਦੇ ਦੱਸੇ ਪਤੇ ਉਤੇ ਰਾਜ ਚੰਦਰ ਦਾਸ ਦੇ ਘਰ ਪੁਚਾਇਆ । ਉਹ ਰਜਨੀ ਨੂੰ ਵੇਖ ਕੇ ਬੜਾ ਖੁਸ਼ ਹੋਇਆ । ਉਸ ਦੀ ਵਹੁਟੀ ਵੀ ਬੜੀ ਰੋਈ । ਮੈਂ ਓਹਨਾਂ ਨੂੰ ਰਜਨੀ ਦਾ ਸਾਰਾ ਹਾਲ ਸੁਣਾਇਆ, ਉਨ੍ਹਾਂ ਮੇਰਾ ਬਹੁਤ ਬਹੁਤ ਧੰਨਵਾਦ ਕੀਤਾ ।

ਇਸ ਤੋਂ ਬਾਅਦ ਮੈਂ ਰਾਜ ਚੰਦਰ ਨੂੰ ਇੱਕਲਵੰਜੇ ਲੈ ਜਾ ਕੇ ਕਿਹਾ - "ਤੁਹਾਨੂੰ ਪਤਾ ਹੈ ਰਜਨੀ ਕਿਹੜੇ ਦੁਖੋਂ ਮਰਨ ਲਈ ਤਿਆਰ ਹੋਈ ਸੀ ?"

ਰਾਜ ਚੰਦ੍ਰ ਹੈਰਾਨ ਹੋ ਕੇ ਬੋਲਿਆ "ਮੈਨੂੰ ਤੇ ਇਸ ਦਾ ਕੋਈ ਕਾਰਨ ਨਹੀਂ ਜਾਪਦਾ। ਭਾਵੇਂ ਉਹ ਅਨੀ