ਹੋਰ ਲੰਬਾ ਲੋਕ-ਗੀਤ ‘ਨੀ ਘਰ ਆਈਦਾ ਵੀਰ, ਸੋਨੇ ਦਾ ਤੀਰ, ਕੰਨ੍ਹੇ ਤਲਵਾਰ, ਘੋੜੇ ਅਸਵਾਰ, ਨੀ ਮੈਂ ਜਾਨੀ ਆਂ ਪਿਓਕੇ’ ਮੈਨੂੰ ਮਾਂ ਪੰਜਾਬੋ ਪਾਸੋਂ ਮਿਲਿਆ। ਇਸ ਗੀਤ ਬਾਰੇ ‘ਤ੍ਰਿੰਜਣ ਦਾ ਇਕ ਗੀਤ' ਨਾਮੀ ਲੇਖ ਲਿਖ ਕੇ ਮੈਂ ਅੰਬਾਲੇ ਤੋਂ ਛਪਣ ਵਾਲੇ ਮਾਸਕ ਪੱਤਰ ‘ਜਾਗ੍ਰਤੀ' ਨੂੰ ਭੇਜ ਦਿੱਤਾ। ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਇਸ ਰਸਾਲੇ ਦੇ ਸੰਪਾਦਕ ਸਨ। ਉਨ੍ਹਾਂ ਨੇ ਇਹ ਲੇਖ ਪਸੰਦ ਹੀ ਨਹੀਂ ਕੀਤਾ ਸਗੋਂ ਹੌਸਲਾ ਵਧਾਉ ਖ਼ਤ ਲਿਖ ਕੇ ਹੋਰ ਲੇਖਾਂ ਦੀ ਮੰਗ ਵੀ ਕੀਤੀ ਤੇ ਮੇਰੇ ਲੋਕ-ਗੀਤਾਂ ਬਾਰੇ ਅਨੇਕਾਂ ਲੇਖ ‘ਜਾਗ੍ਰਤੀ ਵਿਚ ਪ੍ਰਕਾਸ਼ਿਤ ਕਰਕੇ ਮੈਨੂੰ ਸਦਾ ਲਈ ਲੋਕ ਸਾਹਿਤ ਦੇ ਖੇਤਰ ਨਾਲ ਜੋੜ ਦਿੱਤਾ। 'ਪੰਜਾਬੀ ਦੁਨੀਆਂ, 'ਪੰਜ ਦਰਿਆ' ਅਤੇ ‘ਜਨ ਸਾਹਿਤ' ਵਰਗੇ ਨਾਮੀ ਰਸਾਲਿਆਂ ਵਿਚ ਸਮੇਂ-ਸਮੇਂ ਮੈਂ ਲੇਖ ਲਿਖੇ।"
ਆਪਣੀ ਵਿਦਿਆ ਦੀ ਪ੍ਰਾਪਤੀ ਤੋਂ ਬਾਅਦ ਮਾਦਪੁਰੀ ਨੇ ਅਧਿਆਪਨ ਦਾ ਕਿੱਤਾ ਅਪਨਾਇਆ। ਜੇ.ਬੀ.ਟੀ., ਗਿਆਨੀ ਕਰਨ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਦੀ ਐਮ.ਏ. ਵੀ ਕੀਤੀ। ਲੋਕ ਸਾਹਿਤ ਨਾਲ ਸਬੰਧਿਤ ਪੁਸਤਕ 'ਲੋਕ ਬੁਝਾਰਤਾਂ’ 1956 ਵਿਚ ਪ੍ਰਕਾਸ਼ਿਤ ਕਰਵਾ ਕੇ ਉਨ੍ਹਾਂ ਨੇ ਆਪਣਾ ਸਬੰਧ ਲੋਕਧਾਰਾ ਨਾਲ ਜੋੜਿਆ। ਉਸ ਤੋਂ ਬਾਅਦ ਤਾਂ ਉਹ ਪੂਰੀ ਤਨਦੇਹੀ ਨਾਲ ਲੋਕ ਸਾਹਿਤ ਨੂੰ ਇਕੱਤਰ ਕਰਨ ਅਤੇ ਪ੍ਰਕਾਸ਼ਿਤ ਕਰਾਉਣ ਵਿਚ ਜੁਟ ਗਏ ਅਤੇ ਬਹੁਤ ਸਾਰੀਆਂ ਪੁਸਤਕਾਂ ਪੰਜਾਬੀ ਲੋਕ-ਸਾਹਿਤ ਨੂੰ ਦਿੱਤੀਆਂ।
ਆਪਣੇ ਅਧਿਆਪਨ ਕਾਰਜ ਨੂੰ ਛੱਡ ਕੇ ਉਹ ‘ਪੰਜਾਬ ਸਕੂਲ ਸਿੱਖਿਆ ਬੋਰਡ' ਵਿਚ ਚਲੇ ਗਏ ਜਿੱਥੇ ਉਨ੍ਹਾਂ ਨੇ 1-7-1993 ਤੋਂ 31-12-1996 ਤਕ ਬਾਲ-ਸਾਹਿਤ ਦੇ ਪ੍ਰਾਜੈਕਟ ਦੇ ਸੰਚਾਲਕ ਵਜੋਂ ਕੰਮ ਕੀਤਾ। ਇਥੇ ਹੀ ਉਨ੍ਹਾਂ ਨੇ ਅਪ੍ਰੈਲ 1980 ਤੋਂ ਜੂਨ 1993 ਤਕ ‘ਪੰਖੜੀਆਂ’ ਅਤੇ ‘ਪ੍ਰਾਇਮਰੀ ਸਿੱਖਿਆ' ਦੇ ਸੰਪਾਦਨ ਦਾ ਕਾਰਜ ਵੀ ਸੰਭਾਲਿਆ। ਇਥੇ ਹੀ ਉਨ੍ਹਾਂ ਨੇ ਬਾਲ-ਸਾਹਿਤ ਤੋਂ ਇਲਾਵਾ ਸਿੱਖਿਆ ਬੋਰਡ ਲਈ ਪਾਠ-ਪੁਸਤਕਾਂ ਲਈ ਪਾਠ ਵੀ ਲਿਖੇ ਅਤੇ ਪਾਠ ਪੁਸਤਕਾਂ ਦੀ ਸੰਪਾਦਨਾ ਵੀ ਕਰਵਾਈ। 1995 ਵਿਚ ਉਨ੍ਹਾਂ ਦੀਆਂ ਬਾਲ ਸਾਹਿਤ ਸੇਵਾਵਾਂ ਨੂੰ ਪਛਾਣਦਿਆਂ ਭਾਸ਼ਾ ਵਿਭਾਗ ਪੰਜਾਬ` ਨੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ ਨਾਲ ਸਨਮਾਨਿਆ।
ਸੁਖਦੇਵ ਮਾਦਪੁਰੀ ਲੋਕ ਸਾਹਿਤ ਅਤੇ ਬਾਲ ਸਾਹਿਤ ਲੇਖਨ ਦਾ ਸੰਗਮ ਹੈ ਜਿਸ ਨੇ ਪੰਜਾਬ ਦੇ ਅਲੋਪ ਹੋ ਰਹੇ ਲੋਕ-ਸਾਹਿਤਕ ਵਿਰਸੇ ਨੂੰ ਸੰਭਾਲਣ ਦਾ ਨਿਸ਼ਚਾ ਕੀਤਾ ਹੋਇਆ ਹੈ। ਇਸੇ ਲਈ ਉਹ ਲੋਕਧਾਰਾ ਦੇ ਖੋਜੀਆਂ ਵਿਚ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ। ਉਨਾਂ ਨੇ ਪੰਜਾਬੀ ਕਿੱਸਿਆਂ ਦਾ ਵੱਡਾ ਭੰਡਾਰ ਸੰਭਾਲ ਰੱਖਿਆ ਹੈ।
ਮਾਦਪੁਰੀ ਅਕਾਸ਼ਵਾਣੀ ਜਲੰਧਰ ਦੀ ਪ੍ਰੋਗਰਾਮ ਸਲਾਹਕਾਰ ਕਮੇਟੀ ਦੇ
ਮਹਿੰਦੀ ਸ਼ਗਨਾਂ ਦੀ/ 15