ਪੰਨਾ:ਵਲੈਤ ਵਾਲੀ ਜਨਮ ਸਾਖੀ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕ ਦਿਨੇ ਨੇਮੁ ਕੀਤੋਸ ਜੋ ਦਰਸਨ ਬਿਨਾ ਲੇਨਾ ਕਿਛੁ ਨਾਹੀ ਜਲੁ ਪਾਨੁ॥ ਤਬਿ ਏਕਨਿ ਪਾਸਲੇ ਹਟਵਾਣੀਏ ਪੁਛਿਆ॥ ਜੋ ਭਾਈ ਜੀ ਤੂੰ ਨਿਤਾਪ੍ਰਤਿ ਕਿਉ ਜਾਦਾ ਹੈ॥ ਗਾਉ ਆਗੈ ਕਿਤੈ ਸੰਜੋਗ ਪਾਇ ਜਾਦਾ॥ ਤਾ ਉਨਿ ਸਿਖ ਆਖਿਆ॥ ਭਾਈ ਜੀ ਇਕੁ ਸਾਧੂ ਆਇ ਰਹਿਆ ਹੈ॥ ਉਸਕੇ ਦਰਸਨਿ ਜਾਦਾ ਹਾ॥ ਤਬਿ ਉਸ ਕਹਿਆ ਜੀ ਉਸਕਾ ਦਰਸਨੁ ਮੈਨੂ ਭੀ ਕਰਾਇ॥ ਤਬਿ ਉਸ ਸਿਖ ਕਿਹਾ ਜੀ ਤੁਸੀ ਬੀ ਕਰਾਇ॥ ਤਬਿ ਇਕ ਦਿਨ ਉਹ ਭੀ ਨਾਲਿ ਆਇਆ॥ ਆਵਦਿਆਂ ਆਵਦਿਆਂ ਇਕ ਲੰਉਡੀ ਸਾਥਿ ਅਟਕਿਆ। ਤਬਿ ਨਿਤਾਪੂਤਿ ਘਰਿ ਤੇ ਇਕਠੇ ਆਵਨਿ॥ ਤਾ ਉਹੁ ਜਾਵੈ ਲੋਲੀਖਾਨੇ॥ਅ

113