ਪੰਨਾ:ਵਲੈਤ ਵਾਲੀ ਜਨਮ ਸਾਖੀ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਿ ਇਕਨ ਕੀੜੀ ਹੁਕਮ ਕੀਤਾ॥ ਕੀੜੀਆ ਤਾਈ॥ ਜਾਇ ਕਰਿ ਬਿਖੁ ਲੇਆਵਹੁ॥ ਤਬਿ ਕੀੜੀਆਂ ਗਈਆ॥ ਪਿਆਲ ਤੇ ਬਿਖੁ ਮੁਹੁ ਭਰਿ ਲੇ ਆਈਆ॥ ਜਿਸ ਕਉ ਲਾਇਨਿ॥ ਸੋ ਸੋਅਹੁ ਹੋਇ ਜਾਇ॥ ਹੋ ਮਰਦਾਨਿਆ ਬਾਵਨ ਖੂਹਣੀ ਲਸਕਰੁ ਸਭੋ ਮੁਆ॥ ਪਰਮੇਸਰ ਕੀ ਆਗਿਆ ਸਾਥਿ॥ ਤਬਿ ਇਕੋ ਰਾਜਾ ਰਹਿਆ॥ ਤਬਿ ਓਹੁ ਕੀੜੀ ਗਈ॥ ਆਖਿਓਸ॥ਹੋ ਰਾਜਾ ਬਾਤ ਸੁਨੁ ਆਬਿ ਮੇਰੀ ਰੋਟੀ ਮਨਹਿਗਾ॥ ਤਬਿ ਰਾਜਾ ਹਥਿ ਜੋੜਿ ਖੜਾ ਹੋਆ॥ ਆਖਿਓਸੁ ਭਲਾ ਹੋਵੇ ਜੀ॥ ਤਬਿ ਉਸ ਕੀੜੀ ਹੁਕਮੁ ਕੀਤਾ ਕੀੜੀਆ ਜੋਗੁ॥ਜਾਹੁ ਅੰਮ੍ਰਿਤ ਲੇ ਆਵਹੁ। ਅਤੇ ਸਤ ਕੁੰਡੀ ਅੰਮ੍ਰਿਤ ਕੇ ਹੈਨਿ॥ ਪਤਾਲ ਬਿਖੇ॥ ਅਤੇ ਸਤ ਕੁੰਡ ਬਿਖ ਕੈ ਹੈ॥

147