ਪੰਨਾ:ਵਲੈਤ ਵਾਲੀ ਜਨਮ ਸਾਖੀ.pdf/271

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆ ਜਨ ਨਾਨਕ ਸੁਖਿ ਵਸੰਤੀ॥੪॥੧॥ ⁠ਤਬਿ ਬਾਬਾ ਸੈਦਪੁਰ ਵਿਚਿ ਆਇਆ | ਤਾਂ ਲੋਕ ਹਿੰਦੂ ਮੁਸਲਮਾਨ ਲਾਗੇ ਮੁਰਦੇ ਦਬਣਿ, ਜਲਾਵਣਿ। ਘਰਿ ਘਰਿ ਲਗੇ ਰੋਵਣਿ ਪਿਟਣਿ। ਓਹੁ ਓਹੁ ਲਗੇ ਕਰਣਿ। ਤਬ ਗੁਰੂ ਬਾਬਾ ਬਿਸਮਾਦ ਵਿਚਿ ਆਇਆ।ਤਿਸੁ ਮਹਿਲੇ ਸ਼ਬਦ ਹੋਆ ਰਾਗੁ ਆਸਾ ਕਾਫੀ ਘਰੁ ੨॥ ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ॥ ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ॥ ੧॥ ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ॥੧॥ ਰਹਾਉ॥ ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ॥ ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ॥ ੨॥

260