ਪੰਨਾ:ਵਲੈਤ ਵਾਲੀ ਜਨਮ ਸਾਖੀ.pdf/273

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾ ਵਪਾਰੀ ਜਾਣੀਅਹੁ ਲਾਹਾ ਲੈ ਜਾਵਹੁ॥੮॥ ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ॥ ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ॥੯॥ ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ॥ ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ॥੧੦॥੧੩॥ ਤਬ ਇਕ ਦਿਨਿ ਮਰਦਾਨੈ ਅਰਜੁ ਕੀਤਾ, ਆਖਿਓਸੁ “ਜੀ ਇਹ ਤਾਂ ਇਕਸੈ ਵਿਗਾੜਿਆ, ਅਤੈ ਇਤਨੇ ਕਿਉਂ ਮਾਰੇ?” ਤਬ ਗੁਰੂ ਬਾਬੈ ਆਖਿਆ, “ਮਰਦਾ- ਨਿਆਂ! ਓਸ ਦਰਖਤ ਤਲੈ ਜਾਇ ਸਉਂ, ਜਾਂ ਉਠਹਿਗ ਤਾਂ ਜਬਾਬੁ ਦੇਹਗੇ। ਤਬ ਮਰਦਾਨਾ ਜਾਇ ਸੁਤਾ। ਤਾਂ ਏਕ ਬੂੰਦ ਚਿਕਣਾਈ ਕੀ ਪਈ ਥੀ ਸੀਨੇ ਉਪਰਿ

262