ਪੰਨਾ:ਵਲੈਤ ਵਾਲੀ ਜਨਮ ਸਾਖੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨ ਦੀ ਉਸਦੇ ਨਾਲਿ ਬਣ ਆਈ ਹੈ॥ ਤਿਸ ਦਿਨ ਦਾ ਬਹੁਤੁ ਖੁਸੀ ਰਹਦਾ ਹਾ॥ ਜੋ ਕਿਛੁ ਮੰਗਦਾ ਹਾ ਸੋ ਦੇਂਦਾ ਹੈ॥ ਪਿਤਾ ਜੀ ਅਸਾ ਏਵਡੁ ਸਾਹਿਬੁ ਟੋਲਿ ਲਧਾ ਹੈ॥ ਸਉਦਾਗਰੀ ਚਾਕਰੀ ਹਟੁ ਪਟਣੁ ਸਭੁ ਸਉਪਿ ਛਡਿਆ ਹੈਸੁ॥ ਤਬਿ ਕਾਲੂ ਹੈਰਾਨੁ ਹੋਇ ਗਇਆ॥ ਆਖਿਓਸੁ॥ਬੇਟਾ॥ਤੇਰਾ ਸਾਹਿਬੁ ਅਸਾ ਡਿਠਾ ਸੁਣਿਆ ਕਿਛੁ ਨਾਹੀਂ ਤਬਿ ਗੁਰੂ ਬਾਬੇ ਨਾਨਕ ਆਖਿਆ॥ ਪਿਤਾ ਜੀ॥ ਜਿਨਾ ਮੇਰਾ ਸਾਹਿਬੁ ਡਿੱਠਾ ਹੈ॥ ਤਿਨਾ ਸਲਾਹਿਆ ਹੈ॥ ਤਬਿ ਗੁਰੂ ਨਾਨਕ ਹਿਕੁ ਸਬਦੁ ਉਠਾਇਆ॥ ਰਾਗੁ ਆਸਾ ਵਿਚਿ ॥ਮ:੧॥ ਸੁਣਿ ਵਾਡਾ ਆਖੈ ਸਭੁ ਕੋਇ॥ ਕੇਵਡੁ ਵਡਾ ਡੀਠਾ ਹੋਇ॥ ਕੀਮਤਿ ਪਾਇ ਨ ਕਹਿਆ ਜਾਇ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥

(29)