Page:ਸ਼ੇਖ਼ ਚਿੱਲੀ ਦੀ ਕਥਾ.pdf/2

ਵਿਕੀਸਰੋਤ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਹ ਸਫ਼ਾ ਪ੍ਰਮਾਣਿਤ ਹੈ


੧ਓ ਸਤਿਗੁਰਪ੍ਰਸਾਦਿ॥

ਸ਼ੇਖ਼ ਚਿੱਲੀ ਦੀ ਝੂਠੀ ਆਸ

ਚੌਪਈ॥ ਝੂਠੀ ਆਸ ਕਰੋ ਨਾ ਭਾਈ। ਤਿਸ ਤੇ ਲਾਭ ਨ ਹੋਵੇ ਕਾਈ। ਸ਼ੇਖ਼ ਚਿੱਲੀ ਦੀ ਸੁਨੋ ਕਹਾਣੀ। ਸਿਖਿਆ ਕਾਨ ਹੋਇ ਮਨ ਭਾਣੀ। ਇਕ ਦਿਨ ਸ਼ੇਖ਼ ਚਿੱਲੀ ਦੀ ਮਾਂ ਨੇ ਕਿਹਾ ਕਿ ਪੁਤ੍ਰ ਤੂੰ ਵੇਹਲਾ ਜੋ ਬੈਠ ਰਹਿੰਦਾ ਹੈਂ ਲਕੜੀਆਂ ਹੀ ਲੈ ਆਯਾ ਕਰ ਆਪਣੀ ਮਾਂ ਦੀ ਆਗਯਾ ਮੂਜਿਬ ਕੁਹਾੜੀ ਲੈ ਜੰਗਲ ਨੂੰ ਗਇਆ। ਉਥੇ ਇਕ ਵਡੇ ਸਾਰੇ ਰੁੱਖ ਉੱਤੇ ਚੜ੍ਹ ਤਿਸਦੀ ਇੱਕ ਟਹਿਣੀ ਉਤੇ ਬੈਠ ਉਸੇ ਨੂੰ ਵਢਣ ਲਗਾ ਉਸ ਰਸਤੇ ਇੱਕ ਰਾਹੀ ਚਲਿਆ ਜਾਂਦਾ ਸ ਉਸਨੇ ਡਿੱਠਾ ਜੋ ਇਹ ਹੁਣੇ ਡਿਗ ਮਰੇਗਾ ਉਸਨੂੰ ਕਿਹਾ ਤੂੰ ਜਿਸ ਡਾਲ ਉੱਤੇ ਬੈਠਾ ਹੈਂ ਉਸੇ ਨੂੰ ਕਟਦਾ ਹੈਂ ਕੀ ਤੂੰ ਡਿਗ ਨਾ ਮਰੇਂਗਾ ਉੱਤਰ ਦਿੱਤੋ ਸੁ