ਆਉਂਦਾ ਏ ਕਿ ਐਵੇਂ...
(ਹਾਸਾ ਮੁੜ ਗੂੰਜਦਾ ਹੈ।)
4:ਅਸੀਂ ਵੀ ਦੇਹ ਦੀ ਸਾਧਨਾ ਕੀਤੀ ਏ।
1:ਤੂੰ ਤਾਂ ਇਸਨੂੰ ਦੇਹ ਤੋਂ ਅੱਡ ਈ ਨਹੀਂ ਕਰਦਾ।
(ਮਰਦਾਨਾ ਅੱਖਾਂ ਬੰਦ ਕਰਦਾ ਹੈ। ਹੱਸਦੀਆਂ ਹੋਈਆਂ ਜਾਂਦੀਆਂ
ਹਨ। ਨੇਹਰਾ ਨੇੜੇ ਆਉਂਦੀ ਹੈ। ਮਰਦਾਨਾ ਡਰਦਾ-ਡਰਦਾ ਅੱਖਾਂ ਖੋਲਦਾ
ਹੈ।)
ਨੇਹਰਾ: ਦੇਹ ਤਾਂ ਛੁੱਟ ਜਾਂਦੀ ਏ, ਜੋ ਛਿੱਜੇ ਨਾ ਉਸਦਾ ਨਾਦ ਸੁਣਾ।
...ਫੇਰ ਵੇਖੀਂ ਇੱਕ ਵੇਸਵਾ ਜੋਗਣ ਦੇ ਕਿੰਨੀ ਨੇੜੇ ਰਹਿੰਦੀ ਏ।
( ਮਰਦਾਨਾ ਹੈਰਾਨ ਹੋ ਕੇ ਉਸ ਵੱਲ ਵੇਖਦਾ ਹੈ। ਮਾਸਕ ਵਾਲੀਆਂ
ਵਾਪਿਸ ਆਉਂਦੀਆਂ ਹਨ। ਸਭਨਾਂ ਦੇ ਹੱਥ 'ਚ ਸ਼ਿੰਗਾਰ ਦਾ ਕੋਈ ਨਾ
ਕੋਈ ਸਮਾਨ ਹੈ: ਕਿਸੇ ਦੇ ਹੱਥ 'ਚ ਚੋਗਾ ਹੈ ਤੇ ਕਿਸੇ ਦੇ ਪਗੜੀ!
ਕੋਈ ਲੋਕ ਸਾਜਾਂ ਵਰਗੇ ਤਬੀਤ ਲਈ ਆਉਂਦੀ ਹੈ, ਕਿਸੇ ਦੇ ਹੱਥ 'ਚ
ਛਣਕਣ ਵਾਲੇ ਫੁੰਮਣ ਹਨ। ਉਹ ਪਗੜੀ ਤੇ ਚੋਗੇ ਨਾਲ ਮਿਲਾ-ਮਿਲਾ
ਕੇ ਦੇਖਦੀਆਂ ਹਨ ਤੇ ਖੁਸ਼ ਹੁੰਦੀਆਂ ਹਨ।)
ਮਰਦਾਨਾ: ਬਾਬਾ! ਐਨੇ ਮਰਦਾਨੇ! ਮੈਂ ਤਾਂ ਗਵਾਚ ਜਾਂਗਾ ਬਾਬਾ, ਏਥੋਂ ਲੈ ਚਲ।
1:ਆ ਜੀ ਨੀ ਨੇਹਰਾਂ। ਬਾਬੇ ਦਾ ਡੋਲ੍ਹਾ ਤੋਰਨਾ ਏ ਕੀ ਨਹੀਂ। (ਹਾਸਾ)
ਬਜੁਰਗ ਵੇਸਵਾ: ਧੀਆਂ ਬਾਬਲ ਨੂੰ ਤੋਰਨ ਲੱਗੀਆਂ ਤਾਂ ਵੈਰਾਗ ਉਤਰ ਆਉਣਾ।
ਫੇਰ ਰੁਕੋਂਗੀਆਂ ਕਿਵੇਂ?
ਹਾਸਾ!
ਬਜੁਰਗ ਵੇਸਵਾ: ਨਾ ਨੀਂ ਮਰਜਾਣੀਓ! ਤੁਹਾਨੂੰ ਖੰਭ ਲੱਗ ਗਏ ਤਾਂ ਲਾਹੌਰ ਵਸੂਗਾ
ਕਿਵੇਂ।
(ਸਾਰੀਆਂ ਹੱਸਦੀਆਂ ਹਨ। ਉਹ ਚੁੰਨੀਆਂ ਦੀ ਛਾਵੇਂ ਬਾਬੇ ਨੂੰ ਤੋਰਦੀਆਂ ਹਨ।
ਪਿੱਛੇ ਲੋਕ ਸਾਜ਼ਾਂ ਦਾ ਮੇਲਾ ਤੁਰਦਾ ਹੈ।)
ਮਰਦਾਨਾ: ਬਾਬੇ ਨੂੰ ਉਨ੍ਹਾਂ ਬਹੁਤ ਸਜਾ ਕੇ ਤੋਰਿਆ ਸੀ, ਨੀਲੇ-ਭਗਵੇਂ ਚੋਗੇ....ਉੱਤੇ
ਲੋਕ-ਸਾਜ਼ਾਂ ਵਰਗੇ ਲਟਕਦੇ ਤਬੀਤ...। ਹਰ ਅੰਗ ਦੀ ਲਰਜਿਸ਼ ਨਾਲ
25