ਕੀਤਾ ਤਾਂ ਮੇਰਾ ਮੱਥਾ ਠਣਕਿਆ!
(ਮੱਥੇ 'ਤੇ ਹੱਥ ਮਾਰਦਾ) ਓ ਤੇਰੇ ਦੀ..ਮਰਾਸੀਆ! ਇਹ ਤਾਂ ਪੱਖੋਕੀ
ਐ। ਬਾਬੇ ਦੇ ਸੌਹਰਿਆਂ ਦਾ ਪਿੰਡ।
(ਮਗਰ ਦੌੜਦਾ ਹੈ।) ਬਾਬਾ...। ਬਾਬਾ..., ਪੰਡ ਮੈਨੂੰ ਫੜਾ ਦੇ!
(ਸਾਹੋ-ਸਾਹੀ) ਜਾ ਓਇ ਮਰਾਸੀਆ... ਤੈਨੂੰ ਨਾ ਚੱਜ ਆਇਆ ਕੋਈ।
(ਹੌਲੀ ਹੁੰਦਾ ਹੈ।) ਬਾਬਾ ਬਹੁਤ ਅੱਗੇ ਲੰਘ ਗਿਆ ਸੀ। ਚੌਰਾਹੇ 'ਤੇ
'ਕੱਠ...ਦੇਖ.. (ਥੁੱਕ ਨਿਗਲਦਾ ਹੈ।)
(ਲੋਕਾਂ ਦਾ ਇਕੱਠ ਹੋਇਆ ਹੈ ਤੇ ਚੰਦੋ ਉੱਚੀ-ਉੱਚੀ ਬੋਲ ਰਹੀ ਹੈ।)
ਚੰਦੋ : ਨਾ ਪੁੱਛੋ ਇਹਨੂੰ ਜਿਹੜਾ ਬੈਠਾ ਐਂ ਮਕਰਾ ਹੋ ਕੇ। (ਖਾਸ ਦਿਸ਼ਾ ਵੱਲ
ਇਸ਼ਾਰਾ ਕਰਕੇ) ਪਖੋਕੀ ਦਾ ਜੁਆਈ ਐਂ ਤੂੰ; ਤੇ ਲੰਘਿਆ ਐਂ...ਪਖੀਰਾਂ
ਵਾਂਗ, ਨਾ ਸ਼ੰਗ ਨੀ ਆਈ। (ਲੋਕਾਂ ਨੂੰ) ਮੈਂ ਕਹਿਨੀਂ ਆਂ, ਨਾ ਸੁਣਿਓ
ਏਹਦੀ..ਜੇ ਧੀਆਂ ਪੁੱਤਾਂ ਨਾਲ ਰਤਾ ਮੋਹ ਏ ਤੁਹਾਡਾ। (ਰੋਣਹਾਕੀ)
ਘਰ-ਬਾਰ ਛੁਡਾ ਦੇਣੇ ਇਹਨੇ...ਨੀ ਵਸਣ ਦੇਣਾ ਕਿਸੇ ਨੂੰ। ਮੇਰੀ ਧੀ ਦਾ
ਹਾਲੇ ਚੂੜੇ ਦਾ ਚਾਅ ਨੀ ਲਿਹਾ... ਤੁਰ ਪਿਆ...ਨੰਗੇ ਪੈਰੀਂ...ਚੁੱਕ ਕੇ
ਪੰਡ।
(ਮਰਦਾਨਾ ਕੁਝ ਬੋਲਣ ਦੀ ਕੋਸ਼ਿਸ਼ ਕਰਦਾ ਹੈ।)
ਚੰਦੋ : ਤੂੰ ਚੁੱਪ ਕਰ ਉਏ ਚੁੰਬੜਾ..., ਪਿਓ ਤੇਰਾ ਸਿਆਣਾ-ਬਿਆਣਾ। ਗਲੀ-
ਗਲੀ ਡੱਫ਼ ਕੁੱਟਦਾ ਫਿਰਦਾ...ਨਿਆਣੇ ਪਾਲਦਾ ਤੇਰੇ, ਤੇ ਤੂੰ ਵੱਡਾ
ਗਵੱਈਆ ਕਹਾਉਨੈ...ਹੂੰਅ! (ਲੋਕਾਂ ਨੂੰ ਸੁਣਾਉਂਦੀ ਜਾਂਦੀ ਹੈ, ਫੇਰ ਮੁੜ ਕੇ)
ਨੰਗ ਨੀ ਐ! ਚੰਗਾ ਭਲਾ ਸਭ ਕੁਝ ਐ, (ਬਾਹਰ ਨਿਕਲ ਜਾਂਦੀ
ਹੈ।) ਇਹਦੇ ਈ ਸਿਰ ਨੂੰ ਚੜੀ ਫ਼ਕੀਰੀ। ਮਾੜੀ ਕਿਸਮਤ ਕੁੜੀ ਦੀ!
(ਲੋਕ ਵੀ ਖਿੰਡ ਜਾਂਦੇ ਨੇ। ਮਰਦਾਨਾ ਪਸੀਨਾ ਪੂੰਝਦਾ ਹੈ।)
ਮਰਦਾਨਾ : ਇੰਨੇ ਨੂੰ ਬਾਬੇ ਨੇ ਫੇਰ ਸਾਜ਼ ਦਾ ਮਿਜ਼ਾਜ ਪੁੱਛਿਆ। (ਹੌਂਕਾ ਭਰਦਾ
ਹੈ।)...ਕਿੱਥੋਂ ਸ਼ੁਰੂ ਕਰਾਂ ਬਾਬਾ? ਆਵਾਜ਼ ਆਈ:
(ਪੈਰਾਂ ਵੱਲ ਨੂੰ ਦੇਖਦਾ ਹੈ ਤੇ ਫੇਰ ਆਕਾਸ਼ ਵੱਲ ਨੂੰ ਮੂੰਹ ਕਰਕੇ)
"ਜਿੱਥੇ ਹੈਂ...ਭਾਈ...ਸ਼ੁਰੂ ਤਾਂ ਉੱਥੋਂ ਈ ਹੋਣੈ!"
...ਤੇ ਯਾਤਰਾ ਮੁੜ ਸ਼ੁਰੂ ਹੋ ਗਈ। (ਸਾਜ਼ ਠੀਕ ਕਰਦਾ ਹੋਇਆ ਤੁਰਦਾ
27