Page:Aaj Bhi Khare Hain Talaab (Punjabi).pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


 ਜਿਹੜਾ ਸਮਾਜ ਨੂੰ ਜੀਵਨ ਦੇਵੇ ,ਉਸਨੂੰ ਨਿਰਜੀਵ ਕਿਵੇਂ  ਮੰਨਿਆ ਜਾ ਸਕਦਾ ਹੈ? ਤਾਲਾਬਾਂ ਨੂੰ  ,ਕੁੁੁਦਰਤੀ  ਜਲ ਸਰੋਤਾਂ ਨੂੰ  ਜੀਵਨ   ਮੰਨਿਆ ਗਿਆ ਅਤੇ ਸਮਾਜ ਨੇ ਉਨ੍ਹਾਂ ਦੇ    ਚਾਰੋਂ ਪਾਸੇੇ  ਆਪਣੇ ਜੀਵਨ ਨੂੰ ਰਚਿਆ।ਜਿਸ ਨਾਲ ਜਿੰਨਾ ਨਜ਼ਦੀਕੀ ਸਬੰਧ ਹੋਵੇੇ,  ਜਿੰਨਾ ਪ੍ਰੇੇੇਮ ਹੋਵੇ,ਮਨ ਉਸਦੇ  ਓਨੇਂ ਹੀ ਨਾਂ ਰੱਖ  ਲੈਂਦਾ ਹੈ।ਦੇੇਸ਼ ਦੇ   ਵੱਖੋ ਵੱਖਰੇ ਸੂੂੂੂਬਿਆਂ  ਵਿਚ, ਭਾਸ਼ਾਵਾਂ ਵਿੱਚ,  ਬੋਲੀਆਂ ਵਿੱਚ ਤਾਲਾਬਾਂ ਦੇ ਅਨੇਕਾਂ ਨਾਂ  ਹਨ। ਬੋਲੀਆਂ ਦੇ ਸ਼ਬਦ ਕੌਸ਼ਾਂ  ਵਿੱਚ,  ਉਨ੍ਹਾਂ ਦੇ    ਵਿਆਕਰਣ ਗ੍ਰੰਥਾਂ   ਵਿੱਚ , ਸਮਾਨ ਅਰਥੀ ਸ਼ਬਦਾਂ  ਦੀ  ਸੂਚੀ ਵਿੱਚ   ਤਾਲਾਬਾਂ ਦੇੇ  ਅਨੇਕਾਂ ਨਾਂਂ ਹਨ।  ਡਿੰਗਲ ਭਾਸ਼ਾ ਦੇ ਵਿਆਕਰਨ  ਦੇ ਗ੍ਰੰਥ ਹਮੀਰ ਨਾਮ ਦੀ ਮਾਲਾ ਵਿੱਚ ਤਾਲਾਬਾਂ ਦੇੇ ਉਨ੍ਹਾਂ ਦੇ  ਸੁਭਾਅ ਦਾ ਵਰਨਣ ਕਰਦਿਆਂ ਤਾਲਾਾਬਾਂ  ਨੂੰ  'ਧਰਮ ਸੁਭਾਅ'  ਵੀ ਕਿਹਾ ਗਿਆ ਹੈੈ।

ਲੋਕ ਧਰਮ ਸੁਭਾਅ ਨਾਲ ਜੁੜ ਜਾਂਦਾ ਹੈ। ਪ੍ਰਸੰਗ ਜੇੇੇਕਰ  ਸੁੱਖ ਦਾ ਹੋਵੇ ਤਾਂ ਤਾਲਾਬ ਬਣ  ਜਾਏਗਾ।ਜੈਸਲਮੇਰ, ਬਾੜਮੇਰ ਵਿੱਚ ਪਰਿਵਾਰ ਦੇ ਸਾਾਧਨ ਜੇ  ਘੱਟ ਹੁੰਦੇ ਸਨ, ਪੂੂਰਾ ਤਾਲਾਬ ਬਣਾਉਣ ਦੀ ਗੂੰਜਾਇਸ਼ ਨਹੀਂ ਹੁੰਦੀ ਸੀ  ਤਾਂ ਸੀਮਤ   ਸਾਧਨਾਂਂ ਨਾਲ   ਪੁਰਾਣੇ ਤਾਲਾਬਾਂਂ ਦੀ ਹੀ ਮੁਰੰਮਤ ਕਰ ਲਈ ਜਾਂਦੀ।ਮੌਤ   ਕਿਸ  ਪਰਿਵਾਰ ਵਿੱਚ ਨਹੀਂ ਆਉਂਦੀ ?ਹਰ ਪਰਿਵਾਰ ਆਪਣੇ ਚਹੇਤੇ ਦੇ ਦੁੱਖ ਨੂੰ  ਸਮਾਜ ਦੇ ਸੁੁੱਖ ਲਈ  ਤਾਲਾਬ ਨਾਲ ਜੋੜ ਦਿੰਦਾ ਸੀ।
ਪੂਰੇ ਸਮਾਜ ਉੱਤੇ ਜਦੋਂਂ ਦੁੱਖ ਆਉਂਦਾ , ਅਕਾਲ ਪੈਂਦਾ, ਉਦੋਂ ਵੀ ਤਾਲਾਬ ਬਣਾਉਣ ਦਾ ਕੰਮ ਕੀਤਾ ਜਾਂਦਾ।ਲੋਕਾਂ ਨੂੰ ਫੌਰੀ ਰਾਹਤ ਮਿਲਦੀ ਅਤੇ ਪਾਣੀ ਦਾ ਇੰਤਜ਼ਾਮ ਹੋੋੋਣ  ਤੋਂ ਬਾਅਦ ਵੀ, ਕਦੀ ਆ ਸਕਣ ਦੀ ਸ਼ਕਤੀ ਸਮਾਜ ਵਿੱਚ ਪੈਦਾ ਹੁੰਦੀ ਸੀ।  ਬਿਹਾਰ ਦੇ ਮਧੂਬਨੀ ਇਲਾਕੇ ਵਿੱਚ ਛੇਵੀਂ ਸਦੀ ਵਿੱਚ ਇੱਕ  ਵੱਡੇੇ ਅਕਾਲ ਦੇ ਸਮੇਂ ਪੂਰੇ ਖੇਤਰ ਦੇ ਪਿੰਡਾਂ ਨੇ ਆਪਸ ਵਿੱਚ ਮਿਲ