ਪੰਨਾ:Alochana Magazine 2nd issue April1957.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਡਿੱਠਾ ਹੌਜ ਕੌਸਰ ਤ੍ਰਿਹਾਈ , ਜਾ ਭਰਿ ਪੀਤਾ ਜਾਮ ਸੁਰਾਹੀ,
ਲੂ ਲੂ ਕੀਤਾ ਜ਼ਿਕਰ ਇਲਾਹੀ, ਰਾਤ ਸੁਹਾਗ ਦੀ ॥

ਤਾਰਿਆਂ ਰਲਿ ਮਿਲਿ ਝੁਰਮਟੁ ਪਾਇਆ, ਜਿਨਾ ਤਖ਼ਤ ਅਰਸ਼ ਦਾ ਸਾਇਆ ।
ਓਨਾਂ ਸਰਵਰ ਪੀਰੁ ਮਨਾਇਆ, ਸੂਰਜ ਰਾਤੀਂ ਚਾਉ ਚਾਇਆ,
ਤੀਜੇ ਪਹਿਰੇ ਵੇਲਾ ਆਇਆ, ਢੋਲ ਸ਼ੰਮਸ ਲੈ ਛਾਤੀ ਲਾਇਆ,
ਸਹੀਆਂ ਵੰਬ ਸ਼ਿੰਗਾਰ ਲਵਾਇਆ, ਫ਼ਜਰੀ ਵੇਲੇ ਆਣ ਜਗਾਇਆ,

ਸ਼ੰਸ ਜਾਗਦੀ॥


ਮਹਿਣੀ ਹੋਣੀ ਕੌਣ ਮਿਟਾਏ, ਸੁੰਦਰ ਤੋਤਾ ਮਿਲੀ ਜਾਏ,
ਹਾਲ ਹਕੀਕਤ ਆਖਿ ਸੁਣਾਏ, ਭੌਰ ਇਰਾਕੀ ਫਾਕੇ ਆਇ,
ਦਾਣਾ ਕੌਣ ਮਹੇਲਾ ਪਾਏ, ਖ਼ਸਮਾਂ ਬਾਝੋਂਂ ਕੋਣ ਚੁਗਏ,
ਕਦਰ ਨ ਰਹਿੰਦਾ ਵਤਨ ਪਰਾਏ, ਇੱਜ਼ਤ ਭਾਗ ਦੀ ॥੬॥

ਅਸੂ ਮਾਹ ਪਿਛੋਂ ਖ਼ਤ ਆਇਆ, ਮਾਉ ਲਿਖਿਆ ਏਹ ਫ਼ਰਮਾਇਆ,
ਕਾਸਣ ਕਿਸ ਢੋਲਾ ਭਰਮਾਇਆ, ਦਰਦਾਂ ਦਿਲ ਵਿਚਿ ਡੇਰਾ ਪਾਇਆ,
ਮਾਲ ਸ਼ਰੀਕਾਂ, ਜ਼ਬਤੁ ਕਰਾਇਆ, ਸਾਝਾ ਹੁਕਮੁ ਨਿਆਉਂ ਉਠਾਇਆ,
ਸਿੱਕਾ ਆਪਣੇ ਨਾਉਂ ਚਲਾਇਆ, ਖੋਹ ਹਵੇਲੀਆ॥

ਸੁਣਕੇ ਹੋਇਆ ਢੋਲ ਉਦਾਸੀ, ਸ਼ੰਮਮ ਰਾਣੀ ਖਰੀ ਹਿਰਸੀ,
ਅਰਜ਼ਾਂ ਕਰਦੀ ਹੋਇ ਲਬਾਸੀ, ਆਈ ਵਿੱਚ ਬਖੀਲਾਂ ਵਾਸੀ,
ਜੇ ਤੂੰ ਚਲਿਓ ਕੇਹੜਾ ਰਾਹ ਸੀ, ਸੁੰਞੀ ਸੇਜ ਅਸਾਂ ਨੂੰ ਖਾ ਸੀ,
ਦਰਦਾਂ ਥੀਂ ਹੁਣ ਨਹੀਂ ਖ਼ਲਾਸੀ, ਬਾਝੋ ਬੇਲੀਆਂ


ਇਰਾਕੀ ਘੋੜੇ।

੮]