ਪੰਨਾ:Alochana Magazine 2nd issue April1957.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਵਿਕਾਰ' । ਇੰ ਸੰਸਾਰੀ ਪ੍ਰੀਤ ਜਜ਼ਬਿਆਂ ਦਾ ਪਰਗਟਾ ਲੋਕ-ਪ੍ਰਤਿਭਾ ਤਕ ਹੀ ਸੀਮਤ ਰਿਹਾ ਜਾਂ ਫੇਰ ਮੁਸਲਮਾਨ ਗਾਇਕਾਂ-ਵਾਰਸਸ਼ਾਹ, ਮੁਕਬਲ, ਅਹਿਮਦ ਯਾਰ, ਬਰਖੁਰਦਾਰ, ਹਾਸ਼ਮ ਸ਼ਾਹ ਆਦਿ ਦੇ ਹਿੱਸੇ ਆਇਆ । ਇਹ ਸਭ ਦਰਦ ਸੋਜ਼ ਵਾਲੇ ਬੰਦੇ ਸਨ । ਇਹਨਾਂ ਦੁਨਿਆਵੀ ਪੀਤ ਨੂੰ ਸਵਾਦ ਲੈ ਲੈ ਕੇ ਗਾਵਿਆ | ਅਜੇਹਾ ਕਰਨ ਵਿਚ ਇਹਨਾਂ ਪਾਸ ਸੁਫ਼ੀ ਸਿਧਾਂਤ ਦੀ ਆਗਿਆ ਮੌਜੂਦ ਸੀ । ਤਸੱਵੁਫ ਵਿਚ ਇਸ਼ਕ ਮਿਜਾਜ਼ੀ ਨੂੰ ਇਸ਼ਕ-ਹਕੀਕਾਂ ਦਾ ਜ਼ੀਨਾ ਆਖਿਆ ਗਇਆ ਹੈ । ਇਹ ਵਿਸ਼ਵਾਸ਼ ਸੂਫ਼ੀਆਂ ਨੂੰ ਦੁਨਿਆਵੀ ਪ੍ਰੀਤ ਨੂੰ ਵੀ ਉਸੇ ਤੀਬਰਤਾ ਨਾਲ ਗਾਉਣ ਦੀ ਆਗਿਆ ਦਿੰਦਾ ਹੈ ਜਿਸ ਨਾਲ ਰੱਬੀ ਪਿਆਰ ਪੰਜਾਬੀ ਪ੍ਰੀਤ-ਕਾਵਿ ਇਸੇ ਵਿਸ਼ਵਾਸ਼ ਹੇਠ ਉਤਪੰਨ ਹੋਈ ਤੇ ਪਰਵਾਨ ਚੜੀ । ਪੰਜਾਬੀ ਰੁਮਾਂਚਕ ਕਵਿਤਾ ਦਾ ਪਹਿਲਾ ਗਾਇਕ, ਦਮੋਦਰ, ਭਾਵੇਂ ਜ਼ਾਤ ਦਾ ਹਿੰਦੂ ਸੀ, ਫਿਰ ਵੀ ਉਸ ਦੀ ਰਚਨਾ ਵਿਚੋਂ ਸੂਫੀ ਖ਼ਿਆਲਾਂ ਦੀ ਇਹ ਝਲਕ ਪਰਤੱਖ ਪਈ ਦਿਸਦੀ ਹੈ । ਪਰ ਇਹ ਸਾਰੀ ਕਵਿਤਾ ਆਪਣੇ ਰੰਗ ਰੂਪ ਵਿਚ ਬਾਹਰ ਮੁਖੀ ਸੀ । ਇਸ ਵਿਚ ਉਹ ਨਿਜਤਵ, ਉਹ ਅਪਣਤ, ਉਹ ਖੁੱਲ, ਉਹ ਰਾਜ਼ ਨਿਆਜ਼ ਨਹੀਂ ਸੀ ਜੋ ਅਜੋਕੇ ਸਮੇਂ ਦੀ ਕਵਿਤਾ ਦਾ ਖਾਸਾ ਹੈ ।

ਪੰਜਾਬੀ ਸਾਹਿਤ ਵਿਚ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਆਉਣ ਨਾਲ ਨਵੇਂ ਕਾਲ ਆਧੁਨਿਕ ਕਾਲ ਦਾ ਅਰੰਭ ਹੁੰਦਾ ਹੈ । ਇਹ ਉਹ ਸਮਾਂ ਸੀ ਜਦੋਂ ਅਧੀ ਕੁ ਸਦੀ ਦੇ ਜਮੂਦ ਪਿਛੋਂ ਪੰਜਾਬੀ ਕਵਿਤਾ ਨੇ ਮੁੜ ਪਲਮਣਾ ਸ਼ੁਰੂ ਕੀਤਾ ਸੀ । ਦੇਸ਼-ਪ੍ਰਤਿਭਾ ਬਦੇਸ਼ੀ ਸਾਹਿੱਤ ਖਾਸ ਕਰਕੇ ਅੰਗੇਜ਼ੀ ਅਦਬ ਨਾਲ ਜਾਣੂ ਹੋ ਚੁੱਕੀ ਸੀ। ਭਾਰਤ ਦੀਆਂ ਦੂਜੀਆਂ ਬੋਲੀਆਂ ਉਰਦੂ, ਹਿੰਦੀ, ਬੰਗਾਲੀ ਆਦਿ ਅੰਗ੍ਰੇਜ਼ੀ ਤੋਂ ਨਵੇਂ ਰੂਪ ਤੇ ਨਵੇਂ ਵਿਚਾਰ ਧੜਾ ਧੜ ਗ੍ਹਰਣ ਕਰ ਰਹੀਆਂ ਸਨ । ਪੰਜਾਬੀ ਨੇ ਵੀ ਇਸ ਦੌੜ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ | ਆਧੁਨਿਕ ਕਾਲ ਦੇ ਮੋਢੀ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿੱਤ ਵਿੱਚ ਨਿੱਜੀ ਭਾਵਾਂ ਨਾਲ ਲੱਦੀ ਹੋਈ ਨਿੱਕੀ ਕਵਿਤਾ ਕੁਦਰਤ-ਚਿੱਤਰਨ, ਦੇਸ਼-ਪਿਆਰ ਤੇ ਭਾਰਤੀ ਕਲਾ ਅਤੇ ਕਲਚਰ ਲਈ ਸਤਿਕਾਰ ਲਿਆਂਦਾ, ਕੁਦਰਤ ਵਿਚ ਕਾਦਰ ਨੂੰ ਲਖਿਆ ਤੇ ਆਤਮਿਕ ਸੁਹਣਪ ਦੇ ਚਿਤਰ ਖਿੱਚੇ । ਕਿਤੇ ਕਿਤੇ ਕਾਵਿ-ਰੂਪਾਂ ਵਿਚ ਵੀ ਨਵੀਨਤਾ ਲਿਆਂਦੀ । ਪਰ ਰੰਗ ਭਾਈ ਸਾਹਿਬ ਦਾ ਅਧਿਆਤਮਿਕ ਰਹੱਸਵਾਦ ਦਾ ਹੀ ਰਿਹਾ ।

ਆਧੁਨਿਕ ਕਾਲ ਦੀ ਬਜ਼ੁਰਗ ਪੀੜੀ ਵਿਚ ਦੂਜੇ ਉੱਘੇ ਕਵੀ ਲਾਲਾ