ਪੰਨਾ:Alochana Magazine 2nd issue April1957.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤੇ ਇਸ਼ਕ ਉਹਦਾ ਪੱਥਰ।
ਕਦੇ ਵੀ ਨਹੀਂ ਢਲਣਾ।

ਜਾਂ


ਜੇ ਤੂੰ ਕਿੰਜ ਜਾ ਸਕਨੈ।
ਮੇਰੀਆਂ ਖੁੱਲੀਆਂ ਜ਼ੁਲਫ਼ਾਂ ਦਾ ਸਾਇਆ ।
ਅਜੇ ਤੇਰੀ ਛਾਤੀ ਤੇ


ਮੇਰੀ ਨੈਣਾਂ ਦੀ ਮੁਸਕਰਾਹਟ,
ਅਜੇ ਤੇਰੇ ਨੈਣਾਂ ਵਿਚ


ਮੇਰੀ ਮਹਿੰਦੀ ਦੀ ਮਹਿਕ
ਅਜੇ ਤੇਰੇ ਹੱਥਾਂ ਵਿਚ
--- --- --
ਮੇਰੇ ਗਲੇ ਦੰਦਾਸੇ ਦੀ ਛੋਹ
ਅਜੇ ਤੇਰੇ ਬੁੱਲ੍ਹਾ ਤੇ
 -- --- ---

ਜਾਂ


ਮੈਨੂੰ ਇਕ ਉਲਾਂਭਾ ਤੇਰੇ ਇਸ਼ਕ ਤੇ।
ਨਿਤ ਬੋਲ ਪੈਂਦੇ
ਚੁੱਪ ਨਹੀਂ ਰਹਿੰਦੇ
ਹੋਠ ਤੇਰੇ ਇਸ਼ਕ ਦੇ ।
ਨੇ ਪੀੜ ਪੀੜ ਕਹਿੰਦੇ ।

ਇਹਨਾਂ ਬੋਲਾਂ ਵਿੱਚ ਅਸ਼ਲੀਲਤਾ ਨਹੀਂ ਹੈ । ਪਿਆਰ ਸੰਬੰਧੀ ਭਾਵ ਦਾ ਖੁਲ੍ਹਾ ਪਰਗਟਾ ਹੈ । ਪਰ ਸਾਡਾ ਸਮਾਜ ਇਕ ਇਸਤ੍ਰੀ ਨੂੰ ਇਨਾਂ ਵੀ ਬੋਲਣ ਦੀ ਆਗਿਆ ਨਹੀਂ ਦਿੰਦਾ। ਇਕ ਹੋਰ ਥਾਂ ਕਵਿਤ੍ਰੀ ਕੁਝ ਇਸ ਤਰ੍ਹਾਂ ਲਿਖਦੀ ਹੈ:-

{੨੩