ਪੰਨਾ:Alochana Magazine 2nd issue April1957.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਉਂ ਜਿਉਂ ਵੱਡਾ ਹੁੰਦਾ ਰਾਇਆ, ਉਸ ਦੀ ਇਲਮ ਦੀ ਭੁੱਖ ਹੋਰ

ਹੋਰ ਚਮਕਦੀ ਗਈ|"

ਉਸ ਦੇ ਭਰਾ ਦੀ ਰਾਏ ਹੈ :

“ਉਸ ਨੂੰ ਨਾ ਤਾਂ ਲਾਲਚ ਨਾਲ ਕੁਰਾਹੇ ਪਾਇਆ ਜਾ

ਸਕਦਾ ਸੀ,ਨਾਂ ਮਖੋਲਾਂ ਜਾ ਧਮਕੀਆਂ ਨਾਲ ਕਿਸੇ ਮਨ-ਭਉਂਦੀ

ਭਾਲ ਤੋਂ ਹੋੜਿਆ ਜਾ ਸਕਦਾ ਸੀ।

ਤੇ ਉਸ ਦੇ ਜੀਵਨ ਦੀ ਇਕ ਇਕ ਘਟਨਾ ਉਸ ਦੇ ਇਸ ਹੱਡ ਤੇ ਸਿਰੜ ਦੀ ਸਾਖ ਭਰਦੀ ਹੈ।

-੩-


ਕਰੀ ਸਿਰਫ਼ ਬਾਂਰਾਂ ਵਰੇ ਦਾ ਸੀ, ਜਦੋਂ ਉਸ ਨੂੰ ਆਪਣੀ ਪੜਾਈ ਵਿੱਚੇੇ ਛੱਡ ਕੇ ਜ਼ਿੰਦਗੀ ਦੇ ਗਹਿ-ਗੱਚ ਘੋਲ ਵਿੱਚ ਸ਼ਾਮਲ ਹੋਣਾ ਪਿਆ| ਘਰੋਗੀ ਤੰਗੀ ਨੇ ਉਸ ਨੂੰ ਆਪਣੇ ਪਿਤਾ ਦਾ ਹੱਥ ਵਟਾਉਣ ਲਈ ਮਜਬੂਰ ਕਰ ਦਿੱਤਾ। ਉਸ ਦਾ ਮਨ ਕਿਰਸਾਣੀ ਵਿੱਚ ਲਗਦਾ ਸੀ ਜਾਂ ਬਾਗ਼ਬਾਨੀ ਵਿੱਚ, ਇਸ ਲਈ ਉਸ ਨੂੰ ਇਨ੍ਹਾਂ ਹੀ ਕੰਮਾਂ ਵਿਚ ਪਾਇਆ ਗਇਆ, ਪਰ ਉਹ ਦੋ ਸਾਲ ਤੋਂ ਵਧ ਇਹ ਪੇਸ਼ੇ ਨਾ ਕਰ ਸਕਿਆ ਕਿਉਂਕਿ ਉਸ ਨੂੰ ਖੁਰਕ ਦੇ ਰੋਗ ਨੇ ਗੱਲ ਲਿਆ। ਧੁੱਪ ਖੁਰਕ ਨੂੰ ਵਧਾਉਂਦੀ ਸੀ ਤੇ ਧੁੱਪ ਵਿਚ ਜਾਣ ਤੋਂ ਬਿਨਾਂ ਕਿਰਸਾਣੀ ਕਿਵੇਂ ਹੋਵੇ? ਖਿੱਚ ਧੂਹ ਕੇ ਦੋ ਵਰ੍ਹੇ ਕੰਮ ਕੀਤਾ, ਪਰ ਜਿਸ ਵੇਲੇ ਖੁਰਕ ਨੇ ਅਸਲੋਂ ਬੱਸ ਕਰਾ ਦਿੱਤੀ ਤੇ ਸਿਹਤ ਕਾਫ਼ੀ ਖ਼ਰਾਬ ਹੋ ਗਈ ਤਾਂ ਵਿਲੀਅਮ ਲਈ ਛਾਵੇਂ ਬੈਠ ਕੇ ਕੀਤੇ ਜਾ ਸਕਣ ਵਾਲਾ ਮੋਚੀ ਦਾ ਕੰਮ ਲੱਭਿਆ ਗਇਆ, ਸਿਖਲਾਈ ਵਾਸਤੇ ਉਸ ਨੂੰ ਪਿੰਡੋੋਂ ਅੱਠ ਨੌਂ ਮੀਲ ਦੀ ਵਿੱਥ ਉਤੇ ਪਿਡਿੰਗਟਨ ਦੇ ਇਕ ਸੱਜਨ ਕਲਾਰਕ ਨਿਕਲਜ਼ ਪਾਸ ਛੱਡਿਆ ਗਇਆ| ਉਸ ਭਲੇ-ਲੋਕ ਤੋਂ ਇਕ ਹੋਰ ਸ਼ਾਗਿਰਦ, ਜੌੌਨ ਵਾਰ ਵੀ ਕੰਮ ਸਿਖਦਾ ਹੁੰਦਾ ਸੀ, ਜੋ ਬੜੀ ਧਾਰਮਿਕ ਬਿਰਤੀ ਦਾ ਮਾਲਕ ਸੀ। ਉਸ ਦੀ ਸੰਗਤ ਕਰ ਕੇ ਵਿਲੀਅਮ, ਐਂਗਲੀਕਨ ਤੋਂ ਡਿਸਮੈਂਟਰ ਬਣਿਆ| ਕੇਰੀ ਆਪਣੀ ਸ੍ਵੈ-ਜੀਵਨੀ ਵਿਚ ਇਸ ਧਰਮਾਤਮਾ ਦੇ ਪ੍ਰਭਾਵ ਦੇ ਨਤੀਜਿਆਂ ਬਾਰੇ ਲਿਖਦਾ ਹੈ:

"ਮੈਨੂੰ ਝੂਠ ਮਾਰਨ, ਕਸਮਾਂ ਖਾਣ ਤੇ ਹੋਰ ਪਾਪ ਕਰਨ ਦੀ
 ਮਾੜੀ ਵਾਦੀ ਸੀ ਜਿਸ ਨੂੰ ਤਿਆਗਣ ਦਾ ਮੈਂ ਦ੍ਰਿੜ ਇਰਾਦਾ ਕਰ


S. Pearce Carey, P. 23.

[੫੫