ਪੰਨਾ:Alochana Magazine 2nd issue April1957.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

Sold’, ਜਿਹੜਾ ਉਸ ਦੇ ਅੱਡੇ ਦੇ ਬਾਹਰ ਲਟਕਿਆ ਹੁੰਦਾ ਸੀ, ਉਸ ਦੀ ਉਸ ਵੇਲੇ ਦੀ ਮਾਲੀ ਦਸ਼ਾ ਦਾ ਸੂਚਕ ਹੈ। ਪਰ ਇਨ੍ਹਾਂ ਅੱਤ ਦੀ ਤੰਗੀ ਦੇ ਦਿਨਾਂ ਵਿੱਚ ਵੀ ਉਸ ਦੇ ਧਾਰਮਿਕ ਜੋਸ਼ ਦਾ ਇਹ ਹਾਲ ਸੀ ਕਿ ਜਿਸ ਦਿਨ ਉਸ ਦੇ ਪਾਸ ਰੋਟੀ ਜੋਗਾ ਇਕ ਟਕਾ ਨਹੀਂ ਸੀ, ਉਸ ਦਿਨ ਵੀ ਉਹ, ਭੁੱਖਾ ਭਾਣਾ, ਪੈਂਡਾ ਮਾਰ ਕੇ, ਓਲਨੀ ਪਿੰਡ ਵਿੱਚ ਹੋ ਰਹੀ ਬੈਪਟਿਸਟ ਚਰਚ ਦੀ ਸਭਾ ਵਿੱਚ ਸ਼ਾਮਲ ਹੋਇਆ|* ਮਿਸਟਰ ਓਲਡ ਦੀ ਮ੍ਰਿਤੂ ਤੋਂ ਪਹਿਲਾਂ ਹੀ ਕੇਰੀ ਨੇ ਇਕ ਪਿੰਡ ਅਲਜ਼ ਬਾਰਟਨ ਦੇ ਵਸਨੀਕਾਂ ਦੀ ਬੇਨਤੀ ਸਵੀਕਾਰ ਕਰਕੇ, ਪੰਦਰਵਾੜੇ ਵਿੱਚ ਇਕ ਵਾਰੀ, ਧਰਮ-ਪਰਚਾਰ ਦੀ ਖ਼ਾਤਰ, ਓਥੇ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਪੂਰੇ ਸਾਢੇ ਤਿੰਨ ਸਾਲ, ਮੀਂਹ ਹੋਵੇ ਹਨੇਰੀ ਹੋਵੇ, ਉਹ ਹਰ ਪੰਦਰਵੇਂ ਦਿਨ ਬਾਂਰਾਂ ਚੌਦਾਂ ਮੀਲ ਦਾ ਪੈਦਲ ਸਫ਼ਰ ਕਰਕੇ ਆਪਣਾ ਬਚਨ ਪਾਲਦਾ ਰਿਹਾ, ਹੈਕਲਟਨ ਰਹਿਦਿਆਂ, ਉਸ ਨੂੰ ਕਿਸੇ ਪਾਸੋਂ ਕੈਪਟਨ ਕੁੱਕ ਦੇ ਸਫ਼ਰਾਂ ਦੀਆਂ ਕੀਮਤੀ ਕਤਾਬਾ ਮਾਂਗਵੀਆਂ ਮਿਲ ਗਈਆਂ, ਉਸ ਵਿਚੋਂ ਉਸ ਨੇ ਦੁਨੀਆਂ ਦੇ ਅਨੇਕਾਂ ਨਵੇ ਦੇਸ਼ਾਂ ਦੇ ਹਾਲ ਪੜ੍ਹੇ, ਹਾਲ ਪੜ ਪੜ ਕੇ ਉਸ ਦੇ ਅੰਦਰ ਇਕ ਬਲਵਤੀ ਰੀਝ ਜਾਗ ਪਈ, ਦੁਨੀਆ ਦੇ ਲੱਖਾਂ ਕਰੋੜਾਂ ਗ਼ੈਰ-ਈਸਾਈਆਂ ਨੂੰ ਪ੍ਰੇਰ ਕੇ ਈਸਾ ਦੇ ਘਰ ਲਿਆਉਣ ਦੀ। ਉਸ ਨੇ ਸਭ ਤੋਂ ਪਹਿਲਾਂ ਆਪਣੀਆਂ ਭੈਣਾਂ ਉਤੇ ਹੱਥ ਅਜ਼ਮਾਇਆ ਤੇ ਉਨਾਂ ਨੂੰ ਬਪਤ ਸਮੇਂ ਲਈ ਮਨਾਉਣ ਵਿਚ ਸਫਲ ਗਇਆ। ਉਸ ਦੇ ਪਰਚਾਰ ਦੀ ਇਹ ਪਹਿਲੀ ਨਿਮਾਣੀ ਜਿਤ ਸੀ।

੧੭੮੫ ਵਿੱਚ ਕੇਰੀ ਹੈਕਲਟਨ ਛੱਡ ਕੇ ਮੋਲਟਨ ਜਾ ਰਿਹਾ, ਉਸ ਥਾਂ ਦਾ ਸਕੂਲ ਮਾਸਟਰ ਕਿਤੇ ਹੋਰ ਚਲਾ ਗਇਆ ਸੀ, ਸੌੌ ਕੇਰੀ ਨੇ ਜਾਂਦੇ ਸਾਰ ਸਕੂਲ ਮਾਸਟਰੀ ਦੀ ਪਦਵੀ ਸਾਭ ਲਈ ਤੇ ਝੱਟ ਫੁੱਲ ਬੂਟੇ ਲਾ ਕੇ ਸਕੂਲ ਵਿਚ ਬਸੰਤ ਖਿੜਾ ਦਿੱਤੀ। ਪਰ ਇਹ ਸੁਖ ਚਿਰ-ਰਹਿਣਾ ਨਹੀਂ ਸੀ ਕਿਉਂਕਿ ਪਿੰਡ ਦਾ ਪੁਰਾਣਾ ਮਾਸਟਰ ਫੇਰ ਪਰਤ ਆਇਆ ਤੇ ਆ ਕੇ ਆਪਣਾ ਸਕੂਲ ਸਾਂਭ ਬੈਠਾ। ਕੇਰੀ ਨੇ ਆਪਣਾ ਸਕੂਲ ਬੰਦ ਤਾਂ ਨਾ ਕੀਤਾ ਪਰ ਖ਼ਰਚਾ ਸਾਵਾਂ ਰੱਖਣ ਲਈ ਜੁਤੀਆਂ ਗੰਢਣ ਵਾਲਾ ਕੰਮ ਮੁੜ ਕੇ ਜਾਰੀ ਕਰ ਲਿਆ। ਉਹ ਕਿਸ ਸਿਰੜੀ ਮਿਤੀ ਦਾ ਬਣਿਆ ਹੋਇਆ ਸੀ ਤੇ ਅੱਤ ਦੀ ਗ਼ਰੀਬੀ ਵਿਚ ਵੀ ਉਸ ਦੀ ਸਿਕ ਬਿਰਤੀ ਦੀ ਕੀ ਅਵਸਥਾ ਸੀ, ਇਸ ਦਾ ਕੁਝ ਅਨੁਮਾਨ ਇਸ ਬਿਰਤਾਂਤ ਤੋਂ ਲਗ ਸਕਦਾ ਹੈ:-


  • ਜੌਰਜ ਸਮਿਥ, ਸਫ਼ਾ ੧੯

[੫੭