ਪੰਨਾ:Alochana Magazine April-May 1963.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਓਪਰੀ ਨੈਤਕ ਕਾਂਟ ਛਾਂਟ ਦੇ ਮੌਲਕ ਰੂਪ ਵਿਚ ਅਭਿਵਿਅਕਤ ਕਰਦਾ ਹੈ । ਨੈਤਕ ਕਾਂਟ ਛਾਂਟ ਸਾਡੇ ਚੇਤੰਨ ਮਨ ਦੇ ਸਹਜ-ਭਾਵੀ ਸੁਭਾ ਦਾ ਹਿੱਸਾ ਬਣ ਚੁੱਕੀ ਹੈ । ਇਸ ਲਈ ਅਵੇਸਲਾ ਨਿਰੀਖਕ ਇਸ ਤੋਂ ਮੁਕਤ ਨਹੀਂ ਹੋ ਸਕਦਾ । ਪਰ ਇਸ ਪੱਖੋਂ ਸੁਚੇਤ ਹੋਇਆ ਕਵੀ ਆਪਣੇ ਮਨ ਦੀਆਂ ਡੂੰਘਾਣਾਂ ਵਿਚੋਂ ਅਨਘੜੇ ਹੀਰੇ ਆਪਣੀ ਕੁਦਰਤੀ ਡਲ੍ਹਕ ਵਿਚ ਪੇਸ਼ ਕਰਦਾ ਹੈ, ਤਰਾਸ਼ੇ ਹੋਏ ਮਸਨੂਈ ਮੜ੍ਹਕ ਵਾਲੇ ਨਗ ਨਹੀਂ ! ਮਨੋਵਿਗਿਆਨਕ ਯਥਾਰਥਵਾਦ ਵਿਚ ਮਾਨਸਿਕ ਪਰਕਿਰਿਆਵਾਂ ਇਕ ਕੇਂਦਰੀ ਨੁਕਤੇ ਤੇ ਜੁੜਦੀਆਂ ਹਨ, ਤੇ ਇਹ ਨੁਕਤਾਂ ਅਸਲ ਵਿਚ ਕਵਿਤਾ ਦੀ ਰੂਪ-ਬਣਤਰ ਵਿਚ ਕਵੀ ਦਾ ਦ੍ਰਿਸ਼ਟੀ-ਕੋਣ ਹੀ ਹੁੰਦਾ ਹੈ ।

ਪਰਾ-ਯਥਾਰਥਵਾਦ ਸੁਤੰਤਰ ਸੰਜੋਗ ਦੀ ਵਿਧੀ ਵਰਤਦਾ ਹੈ, ਤੇ ਇਸ ਨਾਤੇ ਮਨੋਵਿਸ਼ਲੇਸ਼ਣ ਦੇ ਸਿੱਧੇ ਅਸਰ ਦੀ ਉਪਜ ਹੈ ।

ਮਾਨਸਿਕ ਪ੍ਰਕਿਰਿਆਵਾਂ ਦੇ ਪ੍ਰਗਟਾ ਲਈ ਕਵੀ ਨੂੰ ਪਰਤੱਖ-ਗ੍ਰਹਣ (perception) ਦੀਆਂ ਵਿਧੀਆਂ ਦੀ ਸਮੱਸਿਆ ਵਾਪਰਦੀ ਹੈ । ਇਹ ਸਮੱਸਿਆ ਇਕ ਵੱਖਰੇ ਲੇਖ ਦੀ ਹਕਦਾਰ ਹੈ ।*

(੪)

ਪੰਜਾਬੀ ਸਾਹਿੱਤ ਤੇ ਮਨੋਵਿਗਿਆਨ

ਸਾਹਿੱਤ ਦੇ ਖੇਤਰ ਵਿਚ ਮਨੋਵਿਗਿਆਨਕ ਪਰਭਾਵਾ ਦੀਆਂ ਸੰਭਾਵਨਾਵਾਂ ਦੇ ਉਪਰੋਕਤ ਵਿਚਾਰਾਂ ਮਗਰੋਂ ਪੰਜਾਬੀ ਸਾਹਿੱਤ ਵਿਚ ਮਨੋਵਿਗਿਆਨਕ ਪਰਭਾਵਾਂ ਦਾ ਨਿਰੂਪਣ ਟੀਸੀ ਤੇ ਚੜ੍ਹਨ ਮਗਰੋਂ ਟੀਸੀ ਤੋਂ ਉਤਾਰੇ ਦੀ ਸਮਾਨਤਾ ਰਖਦਾ ਹੈ । ਅਸਲ ਵਿਚ ਉਪਰੋਕਤ ਵਿਚਾਰ ਨੂੰ ਪੇਸ਼ ਕਰਨ ਦਾ ਮੂਲ ਮਨੋਰਥ ਹੀ ਇਹ ਸੀ ਕਿ ਉਨਾਂ ਨੂੰ ਪਿਛਵਾੜੇ ਵਿਚ ਰੱਖਕੇ ਅਸੀ ਮਨੋਵਿਗਿਆਨਕ ਪੱਖ ਤੋਂ ਪੰਜਾਬੀ ਸਾਹਿੱਤ ਦੀ ਗ਼ਰੀਬੀ ਦਾ ਪੂਰੀ ਤਰ੍ਹਾਂ ਅੰਦਾਜ਼ਾ ਲਾ ਸਕੀਏ ।

ਸਾਡੀ ਗ਼ਰੀਬੀ ਦੇ ਦੋ ਵੱਡੇ ਕਾਰਣ ਹਨ । ਪਹਲਾ ਤੇ ਸਭ ਤੋਂ ਪਰਧਾਨ ਕਾਰਣ ਤਾਂ ਇਹ ਹੈ ਕਿ ਪੰਜਾਬੀ ਬੋਲੀ ਵਿਚ ਮਨੋਵਿਗਿਆਨ ਤੇ ਮਨੋਵਿਸ਼ਲੇਸ਼ਣ ਨੇ ਅਜੇ ਤੀਕ ਇਕ ਪਾਠ-ਪੁਸਤਕ ਦੇ ਰੂਪ ਵਿਚ ਭੀ ਪਰਵੇਸ਼ ਨਹੀਂ ਕੀਤਾ। ਜਦ ਪੰਜਾਬੀ ਪਾਠਕਾਂ ਦੀ ਇਹਨਾਂ ਸਿੱਧਾਤਾਂ ਨਾਲ ਜਾਣਕਾਰੀ ਨਹੀਂ ਤਾਂ ਉਹ ਇਹਨਾਂ ਸਿਧਾਂਤਾਂ ਦੇ ਅਸਰ ਹੇਠ ਲਿਖੇ ਗਏ ਸਾਹਿੱਤ ਨੂੰ ਕਿਵੇਂ ਮਾਣ ਸਕਦੇ ਹਨ । ਪਾਠਕਾਂ ਦੀ ਇਹ ਤਟੀ ਲੇਖਕ ਨੂੰ ਭੀ ਜੇ ਉਹ ਕੇਵਲ ਆਪਣੇ ਲਈ ਹੀ ਨਹੀਂ ਲਿਖਣਾ ਚਾਹੁੰਦਾ ਤਾਂ- ਇਕ ਮਜਬੂਰੀ ਵਿਚ ਬੰਨ੍ਹ ਦੇਂਦੀ ਹੈ । ਦੂਜਾ ਕਾਰਣ ਸਾਡੇ ਲੇਖਕਾਂ ਦੀ ਬਹੁ-ਗਿਣਤੀ ਦਾ ਆਪ ਮਨੋਵਿਗਿਆਨ ਅਤੇ —————————————————————————————————————————————————————————————————— *ਵੇਖੋ ਲੇਖਕ ਦਾ ਪਰਚਾ : ਸਾਹਿੱਤ ਵਿਚ ਪਰਤੱਖ-ਗ੍ਰਹਣ ਦੇ ਢੰਗ--ਇਹ ਪਰਚਾ ਪ੍ਰੈਸ ਵਿਚ ਹੈ ।{{|੧੬||}}