ਪੰਨਾ:Alochana Magazine August 1962.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੂ ਨਾਨਕ ਦੀ ਬਿਬਾਵਲੀ, ਤੀਬਰ ਭਾਵ, ਤੇ ਡੂੰਘੀ ਜੀਵਨ ਫਿਲਾਸਫੀ ਇਸਤਰਾਂ ਇਸ ਉਤਮ ਕਵਿਤਾ ਵਿਚ ਸੰਮਿਲਿਤ ਹਨ, ਉਨ੍ਹਾਂ ਦੀਆਂ ਬਹੁਤ ਘਟ ਹੋਰ ਕਵਿਤਾਵਾਂ ਵਿਚ ਉਸਤਰਾਂ ਪ੍ਰਾਪਤ ਹਨ । ਇਹ ਕਵਿਤਾ ਗੁਰੂ ਗ੍ਰੰਥ ਸਾਹਿਬ ਵਿਚ ਤਿੰਨ ਥਾਈਂ ਦਰਜ ਹੈ -ਪਹਲੀ ਵਾਰੀ ‘ਜਪੁਜੀ ਦੀ ਸਤਾਈਵੀਂ ਪਉੜੀ ਦੇ ਤੌਰ ਤੇ, ਦੂਜੀ ਵਾਰੀ (ਮਾਮੂਲੀ ਫਰਕ ਨਾਲ) “ਜਪੁਜੀ ) ਦੇ ਐਨ ਬਾਅਦ, ਗੁਰੂ ਅਰਜਨ ਸਾਹਿਬ ਦੀਆਂ ਚੁਣੀਆਂ, ਸੰਧਿਆਂ ਦੀ ਪ੍ਰਾਰਥਨਾ ਦੀਆਂ, ਨੂੰ ਕਵਿਤਾਵਾਂ ਦੇ ਮੁਢ ਵਿਚ, ਤੇ ਤੀਜੀ ਵਾਰੀ ਰਾਗ ਆਸਾ ਦੇ ਸ਼ੁਰੂ ਵਿਚ । ਤਿੰਨ ਵਾਰੀ ਦਰਜ ਹੋਣ ਦਾ ਆਦਰ ਸ਼ਾਇਦ ਹੀ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਹੋਰ ਕਵਿਤਾ ਨੂੰ ਮਿਲਿਆ ਹੋਵੇ । ਜਪੁਜੀ ਦੀ ਇਹ ਸਭ ਤੋਂ ਲੰਮੀ ਪਉੜੀ ਹੀ ਨਹੀਂ, ਅਤਿਅੰਤ ਸੁੰਦਰ ਕਵਿਤਾ ਭੀ ਹੈ । ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਕਰਨ ਵਾਲੇ ਸੱਜਨ ਰੋਜ਼, ਸਵੇਰੇ ਸ਼ਾਮ, ਇਸ ਨੂੰ ਪੜ੍ਹਕੇ ਇਸ ਦੀ ਵਿਸ਼ੇਸ਼ਤਾ ਦੀ ਹਾਮੀ ਭਰਦੇ ਹਨ । ਗੁਰੂ ਨਾਨਕ ਦੇ ਕਰਤਾਰਪੁਰ ਨਿਵਾਸ ਦਾ ਵਰਣਨ ਕਰਦਿਆਂ, ਭਾਈ ਗੁਰਦਾਸ ਨੇ ਇਸ ਕਵਿਤਾ ਦੇ, ਉਦੋਂ ਭੀ, ਸੰਗਤਾਂ ਵਿਚ, ਰੋਜ਼ ਦੋ ਵਾਰੀ ਪੜੇ ਜਾਣ ਦੀ ਸੂਚਨਾ ਦਿਤੀ ਹੈ :- ਫਿਰ ਬਾਬਾ ਆਇਆ ਕਰਤਾਰਪੁਰੀ ਭੇਖੁ ਓਦਾਸੀ ਸਗਲ ਉਤਾਰਾ । ਪਹਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ ॥ . - • • • • • • • • • • • • • • • • • • • • • • • • • • • • • • • • • • • • • • • • • • • • • • • • • • • • • • • • • 5 ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ। ਗਿਆਨੁ ਗੋਸਟਿ ਚਰਚਾ ਸਦਾ ਅਨਹਦ ਸਬਦਿ ਉਠੇ ਧੁੰਨਕਾਰਾ । ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ । (ਪਉੜੀ : ੮, ਵਾਰ ਪਹਿਲੀ) ਇਨਾਂ ਸਤਰਾਂ ਵਿੱਚ ਲਫ਼ਜ਼ 'ਸੋਦਰ' ਤੋਂ ਇਹ ਅਨੁਮਾਨ ਬਣਾਉਣਾ ਅਨੁਚਿਤ ਨਹੀਂ ਕਿ ਗੁਰੂ ਨਾਨਕ ਦੇ ਸਜਾਏ ਦੀਵਾਨਾਂ ਵਿੱਚ ਸੰਧਿਆ ਦੀ ਪਾਰਥਨਾ ਕੇਵਲ ਇਸ ਇਕੋ ਸ਼ਬਦ ਤਕ ਸੀਮਿਤ ਸੀ । ਗੁਰੂ ਅਰਜਨ ਦੇ ਸ਼ਾਮ ਦੇ ਦੀਵਾਨਾਂ ਵਿੱਚ ਇਸ ਪਿਛੋਂ ਅੱਠ ਕੁ ਕਵਿਤਾਵਾਂ ਹੋਰ ਪੜ੍ਹੀਆਂ ਜਾਣ ਲਗ ਪਈਆਂ ਤੇ ਗੁਰ ਗੋਬਿੰਦ ਸਿੰਘ ਦੇ ਵੇਲੇ ਜਾਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਚੌਪਈ ਆਦਿਕ ਦਾ ਵਾਧਾ ਹੋ ਗਇਆ । ਇਉਂ ਇਸ ਕਵਿਤਾ ਨੇ ਇਕ ਐਸੀ ਪਰੰਪਰਾ ਦਾ ਆਰੰਭ ਕੀਤਾ ਜੋ ਸਮੇਂ ਸਮੇਂ ਪ੍ਰਫੁਲਿਤ ਹੁੰਦੀ ਹੋਈ ਸ਼ਾਮ ਦੀ ਨਿਤਨੇਮ ਦੀ ਬਾਣੀ ਦਾ ਵਰਤਮਾਨ ਰੂਪ ਧਾਰਣ ਕਰ ਕੇ ਹੁਣ ਰਹਰਾਸ ਕਹਾਉਂਦੀ ਹੈ । ਆਸਾ ਰਾਗ ਵਿੱਚ ਜਿਸ ਜਗ੍ਹਾ ਇਹ ਕਵਿਤਾ ਦਰਜ ਹੈ, ਉਸ ਤੋਂ ਭੀ