ਪੰਨਾ:Alochana Magazine February 1964.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਮ ਕਰਕੇ ਦਮਨੀ ਸ਼ਕਤੀ ਪ੍ਰਾਪਤ ਕਰਦਾ ਹੈ, ਜਿਸ ਦੇ ਸਾਹਮਣੇ ਧਰਮ ਦੀ ਸ਼ਕਤੀ ਬਾਰ ਬਾਰ ਉਠ ਕੇ ਵਿਅਰਥ ਹੁੰਦੀ ਰਹਿੰਦੀ ਹੈ । ਕਵੀ ਜਿਥੇ ਮੰਗਲ ਸ਼ਕਤੀ ਦੀ ਸਫਲਤਾ ਦਿਖਾਉਂਦਾ ਹੈ, ਉਥੇ ਕਲਾ ਵੀ ਦ੍ਰਿਸ਼ਟੀ ਵਿਚ ਸੁੰਦਰਤਾ ਦਾ ਪ੍ਰਭਾਵ ਪਾਉਣ ਲਈ, ਧਰਮ-ਸ਼ਾਸਕ ਦੀ ਹੈਸੀਅਤ ਨਾਲ ਡਰਾਉਣ ਲਈ ਨਹੀਂ, ਕਿ ਜੇ ਅਜੇਹਾ ਕਰਮ ਕਰੋਗੇ ਤਾਂ ਇਹ ਫਲ ਪਾਉਗੇ । ਕਵੀ ਕਰਮ ਦੀ ਸੁੰਦਰਤਾ ਦੇ ਪ੍ਰਭਾਵ ਰਾਹੀਂ ਤਿਆਗ ਦੀ ਭਾਵਨਾ ਅੰਤਰ-ਕ੍ਰਿਤੀ ਵਿਚ ਉਤਪੰਨ ਕਰਦਾ ਹੈ, ਉਸ ਦਾ ਉਪਦੇਸ਼ ਨਹੀਂ ਦਿੰਦਾ। | ਕਵੀ ਸੁੰਦਰਤਾ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਹੋਰਨਾਂ ਨੂੰ ਵੀ ਪ੍ਰਭਾਵਿਤ ਕਰਨਾ ਚਾਹੁੰਦਾ ਹੈ । ਕਿਸੇ ਰਹੱਸਮਈ ਪਰੇਰਣਾ ਨਾਲ ਉਸ ਦੀ ਕਲਪਨਾ ਵਿਚ ਕਈ ਭਾਂਤ ਦੀਆਂ ਸੁੰਦਰਤਾਂ ਦਾ ਜੋ ਮੇਲ ਆਪੇ ਹੀ ਹੋ ਜਾਂਦਾ ਹੈ, ਉਸ ਨੂੰ ਪਾਠਕ ਦੇ ਸਾਹਮਣੇ ਵੀ ਉਹ ਆਮ ਕਰਕੇ ਰੱਖ ਦਿੰਦਾ ਹੈ । ਇਸ ਤੇ ਕੁਝ ਲੋਕ ਕਹ ਸਕਦੇ ਹਨ ਕਿ ਅਜੇਹਾ ਮੇਲ ਕੀ ਸੰਸਾਰ ਵਿਚ ਸਦਾ ਵੇਖਿਆ ਜਾਂਦਾ ਹੈ । ਮੰਗਲ ਸ਼ਕਤੀ ਦੇ ਸੋਮੇ ਰਾਮ ਅਤੇ ਕ੍ਰਿਸ਼ਨ ਜਿਵੇਂ ਬਲਵਾਨ ਅਤੇ ਧੀਰ ਹਨ, ਉਵੇਂ ਹੀ ਉਨ੍ਹਾਂ ਦੀ ਰੂਪ-ਮਧੁਰਤਾ ਅਤੇ ਉਨ੍ਹਾਂ ਦਾ ਸ਼ੀਲ ਵੀ ਲੋਕਤਰ ਹੈ । ਹੈ । ਲੋਕ ਹਿਰਦਾ ਬਾਹਰਲਾ ਰੂਪ ਅਤੇ ਗੁਣ ਸੁੰਦਰਤਾ ਅਤੇ ਸੁਸ਼ੀਲਤਾ ਇਕੋ ਹੀ ਜਾਮੇ ਵਿਚ ਵੇਖਣਾ ਚਾਹੁੰਦਾ ਹੈ । ਇਸ ਕਰਕੇ ਯਾਤਰਾ ਤਿਸਤਤ ਗੁਣਾ ਵਸੰਤ’ ਜੋਤਸ਼ ਦੀ ਇਹ ਉਕਤੀ ਲੋਕ-ਉਕਤੀ ਦੇ ਰੂਪ ਵਿਚ ਚਲ ਪਈ । “ਨੈਸ਼ਧ' ਵਿਚ ਨਲ ਹੰਸ ਨੇ ਕਿਹਾ ਹੈ । | ਨ ਤੁਲਾ-ਵਿਸ਼ਯੇ ਤਵਾ ਕ੍ਰਿਤਿਨ ਬਚੋ ਵਰਤਮਨਿ ਸੁਲਨਾ । ਤਦਾਹਰਣਾ ਕਿਤੋ ਗੁਣਾ ਇਤਿ ਸਾਦਿਕਸਾਰ ਮਣਾ ॥ ਭੀਤਰੀ ਅਤੇ ਬਾਹਰੀ ਸੁੰਦਰਤਾ, ਰੂਪ ਸੁੰਦਰਤਾ ਅਤੇ ਕਰਮ ਸੁੰਦਰਤਾ ਦੇ ਮੇਲ ਦੀ ਇਹ ਆਦਤ ਧੀਰੋ-ਉਦਾਤ' ਆਦਿ ਭੇਦ-ਨਿਰੂਪਣ ਵਿਚ ਬਹੁਤ ਪੁਰਾਣੀ ਹੈ ਅਤੇ ਬਿਲਕੁਲ ਛੱਡੀ ਵੀ ਨਹੀਂ ਜਾ ਸਕਦੀ । ਇਹ ਹਿਰਦੇ ਦੀ ਭੀਤਰੀ ਵਾਸ਼ਨਾ ਦੀ ਸੰਤੁਸ਼ਟੀ ਹਿਤ ਕਲਾ ਦੀ ਰਹੱਸਮਈ ਪਰੇਰਨਾ ਹੈ । ੧੯ਵੀਂ ਸਦੀ ਦੇ ਕਵੀ ਸ਼ੈਲੀ, ਜਿਹੜਾ ਰਾਜ ਸਾਸ਼ਨ, ਧਰਮ ਸਾਸ਼ਨ, ਸਾਜਸ਼ਾਸ਼ਨ ਆਦਿਕ ਸਭ ਭਾਂਤ ਦੇ ਸਾਸ਼ਨਾਂ ਦਾ ਵਿਰੋਧੀ ਸੀ, ਇਸ ਪਰੇਰਣਾ ਤੋਂ ਪਿੱਛਾ ਨਹੀਂ ਛੁਡਾ ਸਕਿਆ । ਉਸ ਨੇ ਵੀ ਆਪਣੀ ਕਵਿਤਾ ਵਿਚ ਰੂਪ-ਸੰਦਰਤਾ ਅਤੇ ਕਰਮ ਸੁੰਦਰਤਾ ਦਾ ਅਜੇਹਾ ਹੀ ਮੇਲ ਕੀਤਾ ਹੈ । ਉਸ ਦੇ ਨਾਇਕ (ਜਾਂ ਨਾਇਕਾ) ਜਿਸ ਭਾਂਤ ਪੀੜਾ, ਅਤਿਆਚਾਰ ਆਦਿ ਤੋਂ ਮਨੁਖ-ਜਾਤੀ ਦਾ ਉਦਾਰ ਕਰਨ ਲਈ ਆਪਣੀ ਜਾਨ ਤਕ ਦੀ ਬਾਜ਼ੀ ਲਾ ਦੇਣ ਵਾਲੇ, ਘੋਰ ਤੋਂ ਘੋਰ ਕਸ਼ਟ ਅਤੇ ਜ਼ੁਲਮ ਦੇ ਮੂੰਹ ਨੂੰ ਮੱੜਨ ਵਾਲੇ, ਬਲਵਾਨ, ਦਿਆਲੂ ਅਤੇ ਧੀਰ ਹਨ, ਉਸੇ ਭਾਂਤ ਰੂਪ ਸੁੰਦਰਤਾ ਸੰਪਨ ਵੀ । ਅਜ ਵੀ ਕੋਈ ਕਵੀ ਰਾਮ ਦੀ ਸਰੀਰਕ ਸੁੰਦਰਤਾ ਕੁੰਭਕਰਣ ਨੂੰ ਅਤੇ ਕੁੰਭਕਰਣ ਦੀ