ਪੰਨਾ:Alochana Magazine January, February, March 1966.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਭਾਵ ਸੀ--ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਐਸੀ ਭਾਸ਼ਾ ਤੋਂ ਸਾਡੇ ਸਮਾਜ ਦਾ ਇਕ ਸਿਆਣਾ ਤੇ ਸ਼ਕਤੀਸ਼ਾਲੀ ਭਾਗ ਰੁੱਸਿਆ ਰਿਹਾ ਹੈ । ਇਸ ਭਾਗ ਨੂੰ ਭੁਲੇਖੇ ਸਨ ਜਾਂ ਪੰਜਾਬੀ ਦੇ ਮੁਦਈਆਂ ਨੇ ਜਿਸ ਤਰ੍ਹਾਂ ਆਪਣਾ ਪੱਖ ਪੇਸ਼ ਕੀਤਾ ਉਸ ਵਿਚ ਕੋਈ ਕਾਣ ਸੀ, ਇਸ ਵਰਵੇ ਵੱਲ ਜਾਣ ਦੀ ਲੋੜ ਨਹੀਂ। ਇਸ ਵੇਲੇ ਲੇਖਕ ਦੀ ਜ਼ਿੰਮੇਵਾਰੀ ਹੈ ਕਿ ਉਹ ਸੂਝ ਨਾਲ, ਸਿਆਣਪ ਨਾਲ, ਵਿਸ਼ਵਾਸ਼ ਨਾਲ, ਐਸਾ ਸਾਹਿੱਤ ਪੇਸ਼ ਕਰੇ, ਐਸੇ ਸੁਝਾਉ ਦੇਵੇ ਜਾਂ ਐਸੇ ਕਰਮ ਕਰੇ ਕਿ ਪੰਜਾਬ ਵਿਚ ਵੱਸਣ ਵਾਲੇ ਸਾਰੇ ਲੋਕ ਪੰਜਾਬੀ ਅਖਵਾ ਕੇ ਖ਼ੁਸ਼ ਹੋਣ । ਪੰਜਾਬੀਅਤ, ਸਾਂਝੀ ਪੰਜਾਬੀਅਤ, ਅਫ਼ਿਰਕੂ, ਉਦਾਰ, ਹਾਰਦਿਕ ਪੰਜਾਬੀਅਤ ਸਾਡੀ ਕੂਕਦੀ ਲੋੜ ਹੈ । ਧਰਮ ਆਪੋ ਆਪਣਾ ਰਹੇ, ਰਾਜਨੀਤੀ ਆਪੋ ਆਪਣੀ ਰਹੇ, ਪਰ ਪੰਜਾਬ ਦਾ ਕੋਈ ਵਾਸੀ ਐਸਾ ਨਾ ਰਹੇ ਜਿਸ ਨੂੰ ਗੁਰੂ ਨਾਨਕ ਦੀ ਬਾਣੀ ਦਾ ਧੜਕਦਾ ਅਲਾਪ ਪੋਹ ਹੀ ਨਾ ਸਕੇ, ਜਿਸ ਨੂੰ ਨੀਰਾਮ ਦਾ 'ਜੱਟ' ਧੂਹ ਕੇ ਮੇਲੇ ਵਿਚ ਨਾ ਲੈ ਜਾਵੇ ਜਾਂ ਜਿਸ ਦੇ ਡੌਲਿਆਂ ਨੂੰ ਪੂਰਨ ਸਿੰਘ ਦਾ ਅਲਬੇਲਾ ‘ਜਵਾਨ ਫਰਕ ਨਾ ਦੇਵੇ । ਲੇਖਕ ਵਿਚ ਭਾਵਕ ਸਾਂਝ, ਭਾਵਕ ਤ੍ਰਿਪਤੀ ਪੈਦਾ ਕਰਨ ਦੀ ਅਥਾਹ ਸ਼ਕਤੀ ਹੁੰਦੀ ਹੈ ਤੇ ਜੇ ਉਸ ਦੇ ਸਾਹਿੱਤ ਨੇ ਹੁਣ ਟ੍ਰਾਈ ਧਰਤੀ ਨੂੰ ਵੇਲੇ ਸਿਰ ਨਾ ਸਿੰਜਿਆ ਤਾਂ ਉਸ ਨੂੰ ਆਉਂਦੀਆਂ ਨਸਲਾਂ ਖਿਮਾ ਕਿਵੇਂ ਕਰਨਗੀਆਂ ? | ਅਸੀਂ ਆਪਣੇ ਗੁੱਸੇ ਹੋਏ ਵੀਰਾਂ ਨੂੰ, ਆਪਣੇ ਸਾਹਿੱਤ ਦੀ ਉੱਤਮਤਾ ਤੇ ਦਿਲਚਸਪੀ ਤੇ ਸਾਰਥਿਕਤਾ ਰਾਹੀਂ ਵਿਸ਼ਵਾਸ਼ ਦਿਵਾਉਣਾ ਹੈ ਕਿ ਪੰਜਾਬੀ ਨਾ ਪੜ੍ਹ ਕੇ ਉਨਾਂ ਨੇ ਆਪਣਾ ਨੁਕਸਾਨ ਕੀਤਾ ਹੈ ; ਆਪਣੇ ਬੱਚਿਆਂ ਨੂੰ ਇਸ ਕੁਦਰਤੀ ਸ਼ਹਿਦ ਤੋਂ ਵਾਂਝਿਆਂ ਰੱਖ ਕੇ ਉਨਾਂ ਦੇ ਭਵਿੱਖ ਨੂੰ ਰੁੱਖਾ ਬਣਾਇਆ ਹੈ । ਇਹ ਭਾਸ਼ਾ, ਜਿਸ ਨੂੰ ਹੁਣ ਪਹਿਲੀ ਵਾਰੀ ਇਕ ਆਦਰ-ਭਰਿਆ ਵਸੇਬਾ ਮਿਲਣ ਦੀ ਆਸ ਹੋ ਗਈ ਹੈ, ਸਾਡੀ ਸਭ ਦੀ ਸਾਂਝੀ ਹੈ । ਲੇਖਕ ਇਸ ਨੂੰ ਕੇਵਲ ਇਸ ਕਰ ਕੇ ਸਾਧਨ ਨਹੀਂ ਬਣਾਉਂਦਾ ਕਿਉਂਕਿ ਇਹ ਉਸ ਲਈ ਪ੍ਰਗਟਾਉ ਦਾ ਸਭ ਤੋਂ ਸੌਖਾ ਮਾਧਿਅਮ ਹੈ, ਉਹ ਇਸ ਲਈ ਵੀ ਇਸ ਭਾਸ਼ਾ ਨੂੰ ਚੁਣਦਾ ਹੈ ਕਿ ਉਸ ਦੇ ਸਾਰੇ ਸਰੋਤਿਆਂ ਜਾਂ ਪਾਠਕਾਂ ਲਈ ਸਭ ਤੋਂ ਵਧ ਹਿਰਦੇ-ਚੰਬੀ ਇਹੀ ਭਾਸ਼ਾ ਹੁੰਦੀ ਹੈ । ਸਾਡੇ ਲੇਖਕਾਂ ਲਈ ਹੁਣ ਮੌਕਾ ਹੈ ਕਿ ਉਹ ਆਪਣਾ ਇਹ ਜਾਦੁ ਪੂਰੀ ਤਰ੍ਹਾਂ ਦਿਖਾਉਣ । ਸਾਡੇ ਵਿੱਚੋਂ ਜਿਨ੍ਹਾਂ ਨੂੰ ਸ਼ੇਕਸਪੀਅਰ ਪੜਨ ਦਾ ਮੌਕਾ ਮਿਲਿਆ ਹੈ ਉਹ, ਜੋ ਕੇਵਲ ਸ਼ੈਕਸਪੀਅਰ ਨੂੰ ਉਸ ਦੀ ਆਪਣੀ ਭਾਸ਼ਾ ਵਿਚ ਤਣ ਦੀ ਖ਼ਾਤਿਰ, ਕਿਸੇ ਨੂੰ, ਅੰਗ੍ਰੇਜ਼ੀ ਸਿੱਖਣ ਦੀ ਪ੍ਰਣਾ ਦੇਣ ਤਾਂ ਯੋਗ ਹੋਵੇਗਾ ਕਿ0 ਸਾਨੂੰ ਪਤਾ ਹੈ ਕਿ ਅੰਗੇਜ਼ੀ ਸਿਖੱਣ ਉੱਤੇ ਘਾਲੀ ਘਾਲ, ਸ਼ੈਕਸਪੀਅਰ ਪੜਨ ਦੇ ਆਨੰਦ ਤਾਂ ਕਦੀ ਵੀ ਮਹਿੰਗੀ ਨਹੀਂ ਹੋ ਸਕਦੀ । ਇਸ ਪ੍ਰਸੰਗ ਵਿਚ, ਜੇ ਪੰਜਾਬੀ ਲੇਖਕਾਂ ਨਰ ਦੇ ਹੁੰਦਿਆਂ, ਖ਼ੁਦ ਪੰਜਾਬੀ ਲੋਕ ਹੀ ਪੰਜਾਬੀ ਪੜ੍ਹਨ ਤੋਂ ਹਿੰਦੇ ਹੋਣ, ਤਾਂ ਪੰਜਾਬੀ ਲੇਖਕਾਂ ਨੂੰ ਆਪਣ ਅੰਦਰ ਦੀ ਚਿਣਝ ਦੇ ਸੇਕ ਤੇ ਜਾਣ ਤਾਂ , ਨੂੰ ਸ਼ੱਕਸਪੀਅਰ : ਨੂੰ ਉਸ ਅੰਗ੍ਰੇਜ਼ੀ ਸਿੱਖਰ (ਘ)