ਭਾਵਕ ਸਿਖਰ ਉੱਤੇ ਚੱਲਦੇ ਵਹਿਣਾਂ ਨਾਲ ਇਕ-ਰ ਹੋ ਕੇ ਉਡਦੇ ਜੁਗਨੂੰ ਫੜਨੇ ਹੁੰਦੇ ਹਨ, ਜਿੱਥੇ ਅਸਲ ਵਿਚ ਕਾਵਿ-ਸਿਰਜਣਾ ਅਤੇ ਕਾਵਿ-ਸ਼ੈਲੀ ਉਤਪੰਨ ਹੁੰਦੀ ਹੈ । ਅਮਰ ਸਿੰਘ ਆਨੰਦ ਦਾ ਕਾਵਿ-ਸ਼ੈਲੀ ਦੇ ਪੱਖੋਂ ਵਿਸ਼ੇਸ ਪ੍ਰਯਤਨ ਵੇਖੋ : ‘ਮੈਨੂੰ ਕੀ ਪਿਆ ਹੋਵਦਾ, ਕੀ ਪਿਆ ਫੁਰਦਾ ਬੇਹੋਸ਼ ਜਿਹਾ ਮੈਂ ਤਾਂ ਘਾਹਵਾਂ 'ਤੇ ਤੁਰਦਾ ਸੱਜੇ ਖੱਬੇ ਫੁੱਲਾਂ ਨੂੰ ਖਿਲਾਰਦਾ ਮਹਿਕਾਂ ਬਖੇਰਦਾ ਵਾਵਾਂ ਸੰਗ ਨੱਚਦਾ, ਨਜ਼ਰਾਂ ਤੋਂ ਬਚਦਾ ਹਿੱਕਾਂ ਨੂੰ ਚਾ ਚਾ , ਪੋਲੇ ਪੋਲੇ ਪੈਰਾਂ ਪਰਨੇ, ਹੌਲੇ ਹੌਲੇ ਪੱਬਾਂ ਪਰਨੇ ਝਮੇਲਿਆਂ ਤੋਂ ਬੱਚਦਾ, ਰੌਲਿਆਂ ਤੋਂ ਨੱਸਦਾ ਤੈਨੂੰ ਮਿਲਣ ਨੂੰ ਆਂਵਦਾ, ਵੋ ਪਰਦੇਸੀਆ ਤੈਨੂੰ ਮਿਲਣ ਦੌੜੀ ਦੌੜੀ fਪਿਆ ਆਂਵਦਾ ਦੌੜ ਦੌੜ, ਭੱਜ ਭੱਜ, ਡਾਢਾ ਪਿਆ ਹਫਦਾ । ਅਜੇ ਤਾਂ ਸਾਹ ਨਹੀਉਂ ਪਿਆ ਰਲਦਾ । ਮੈਂ ਤਾਂ ਦੌੜ ਦੌੜ ਭੱਜ ਭੱਜ, ਖੰਭਾਂ ਨੂੰ ਖਿਲਾਰ ॥ ਸਾਹਵਾਂ ਨੂੰ ਘੱਟ, ਪਰਤੀ 'ਤੇ ਪਿਆ ਆਂਵਦਾ । ਕੀ ਕਰਾਂ, ਮੈਨੂੰ ਤੁਰਨ ਨਹੀਓਂ ਆਂਵਦਾ। (ਇਹ ਜਨਮ ਤੁਮਾਰੇ ਲੇਖੇ; ਅਮਰ ਸਿੰਘ ਆਨੰਦ) ਇਸ ਕਾਵਿ-ਬੰਦ ਵਿਚ ਕਵੀ ਨੇ ਨਾ ਤਾਂ ਨਿਰੋਲ ਜ਼ਿੰਦਗੀ ਦੇ ' ਝਮੇਲਅ, ਫੈਲਿਆਂ ਉੱਤੇ ਅਟਕ ਕੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਹੈ, ਨਾ ਅੰਤ ਸੌਂਦਰਯਮਈ ਹੋ ਕੇ ਚਿਤਰਕਾਰੀ ਕੀਤੀ ਹੈ, ਨਾ ਕਿਰਤੀ-ਦਿਸ਼ ਹੈ , ਮਾਣਨ ਲਈ 'ਘਾਹਾਂ', 'ਛੱਲਾਂ' ਅਤੇ ਮਹਿਕ ਉੱਤੇ ਹੀ ਅਟਕਿਆ ਹੈ, ਅਤੇ ਨਾ ਨਿਰੋਲ ਆਤਮ ਵਿਸ਼ਲੇਸ਼ਣ ਨੇ ਆਪਣਾ ਕਾਵਿ-ਵਿਸ਼ੇ ਬਣਾਇਆ ਹੈ । ਇਥੇ ਕਵੀ : .. ਤਾਰਕਿਕ ਚੇਤਨਾ ਤੇ ਮਿਲਣ ਦੇ ਇੱਕ ਅਜਿਹੇ ਤੀਬਰ ਭਾਵ-ਪ੍ਰਵਾਹ ਨਾਲ ਵਧ ਰਿਹਾ, ਹੈ ਜਿੱਥੇ ਉਸ ਦਾ ਸਮੁੱਚਾ ਆਪਾ ਅੰਦਰੋਂ ਬਾਹਰੋਂ ਤਰਲ ਤਰਲ ਹੋ ਭਾਵਕ ਵਹਿ ਵਿਚ ਵਹਿ ਵਹਿ ਜਾਂਦਾ ਹੈ । ਇਹ ਵਹਿਣ ਜਾਂ ਅੰਦਰਲੀ ਭਾਵਕ ਧੂਹ ਹੀ ਹੈ ਜਿੱਥੇ ਕਵੀ ਵਾਸਤਵ ਅਰਥਾਂ ਵਿਚ ਕਾਵਿ-ਸਿਰਜਣਾਂ ਜਾਂ ਕਾਵਿ-ਸ਼ੈਲੀ ਪੈਦਾ ਕਰਨ ਦੇ ਯੋਗ ਬਣਦਾ ਹੈ । ਸਾਡੀਆਂ ਪਹਿਲੀਆਂ ਕਾਵਿ-ਟੂਕਾਂ ਵਿਚ ਚੇਤਨਾ, ਤਰਕ; ਚਿਤਰਕਾਰੀ ਸਬਲਤਾ ੨੪
ਪੰਨਾ:Alochana Magazine January, February, March 1967.pdf/30
ਦਿੱਖ