ਪੰਨਾ:Alochana Magazine July 1957.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਲਾਤ ਤੋਂ ਨਿਖੜ ਕਿਸੇ ਹੋਰ ਦਾ ਬੁਗਚਾ-ਚੁਕ ਬਣਦਾ ਹੈ। ਸਾਡੇ ਸਮਾਜਕ ਹਾਲਾਤ ਧੜ੍ਹਲੇਦਾਰ ਸਾਰਥਕ ਕਾਰਜ ਦੇ ਕਰਨ ਦੇ ਅਨਕੂਲ ਹਨ। ਇਸ ਸਾਡੇ ਸਾਹਿਤ ਵਿਚ ਸ਼ਖਸੀਅਤ ਦਾ ਪ੍ਰਗਟਾਵਾ ਆਪਣੇ ਕੁਦਰਤੀ ਰੂਪ ਦੇ ਰਾਹੀਂ ਹੋਣਾ ਚਾਹੀਦਾ ਹੈ। ਇਸ ਦਾ ਇਹ ਮਤਲਬ ਨਹੀਂ ਕਿ ਸਾਹਿਤ ਘੋੜ ਦੌੜ ਸ਼ੁਰੂ ਹੋ ਜਾਵੇ ਅਤੇ ਨਾ ਹੀ ਇਸ ਦਾ ਇਹ ਮਤਲਬ ਹੈ ਕਿ ਜੋ ਤਜਰਬਾ ਜ਼ੋਲਾ ਦੇ ਜ਼ਮਾਨੇ ਤੋਂ ਲੈ ਕੇ ਅਜ ਤਕ ਦੇ ਪਛਮੀ ਸਾਹਿਤ ਨੇ ਇਨਸਾਨੀ ਅੰਦਰਲੇ ਤੇ ਸਮਾਜਕ ਹਾਲਾਤ ਵੇਖਣ ਚਾਖਣ ਵਿਚ ਕੀਤੀ ਹੈ ਜਾਂ ਜੋ ਭਾਰ ਬੋਲੀ ਨੂੰ ਚੁਕਾਏ ਹਨ ਜਾਂ ਤਕਨੀਕ ਨੂੰ ਜਿਵੇਂ ਮਾਂਜਿਆ ਲਿਸ਼ਕਾਇਆ ਹੈ ,ਉਸ ਤੋਂ ਸਾਡਾ ਸਾਹਿਤ ਵਚਿੰਤ ਹੀ ਰਹਿ ਜਾਏ। ਸੰਸਾਰ ਸਾਹਿਤਕਾਰੀ ਵਿਚ ਹੋ ਚੁਕਾ ਹਰ ਤਜਰਬਾ ਸਾਡੀ ਸਾਹਿਤਕਾਰੀ ਦਾ ਵਿਰਸਾ ਹੈ। ਸੋ ਕਾਰਜ ਦੇ ਰਾਹੀਂ ਸ਼ਖਸੀਅਤ ਮਨੋ-ਵਿਗਿਆਨਕ ਤੌਰ ਤੇ ਆਪਣੇ ਪੂਰੇ ਫੇਰ ਤੇ ਪੂਰੀ ਗਹਿਰਾਈ ਵਿਚ ਪੇਸ਼ ਹੋਣੀ ਚਾਹੀਦੀ ਹੈ। ਅਤੇ ਦਿਮਾਗੀ ਤੌਰ ਤੇ ਸਾਹਿਤਕਾਰ ਆਪਣੀ ਕਿਰਤ, ਇਨਸਾਨੀ ਸ਼ਖਸੀਅਤ ਦੇ ਸਮਾਜਕ ਹਾਲਾਤ ਦੇ ਵਿਸ਼ਲੇਸ਼ਣ ਕਰਨ ਦੇ ਸਮਰਥ ਹੋਣਾ ਚਾਹੀਦਾ ਹੈ ਤਾਕਿ ਉਹ ਆਪ ਦੀ ਆਪਣੀ ਕਿਰਤ ਦਾ ਆਲੋਚਕ ਬਣ ਸਕੇ ਭਾਵੇਂ ਦਿਮਾਗੀ ਵਿਸਲੇਸ਼ਨ ਦੀ ਸ਼ਕਤੀ ਸਾਹਿਤਕਾਰੀ ਵਾਸਤੇ ਲਾਜ਼ਮੀ ਨਹੀਂ ਗਹਿਰੀ ਪਾਰਖੂ ਨਜ਼ਰ ਜ਼ਰੂਰੀ ਹੈ। ਅਤੇ ਸ਼ਖਸੀਅਤ ਤੇ ਸਮਾਜਕ ਹਾਲਾਤ ਪੇਸ਼ ਹੋਣੇ ਚਾਹੀਦੇ ਹਨ। ਮਾਨਵਵਾਦੀ ਨੁਕਤੇ ਤੋਂ ਉਂਜ ਤਾਂ ਮਹਾਨ ਸਾਹਿਤਕਾਰ ਅਚੇਤ ਤੌਰ ਤੇ ਮੁਢ ਤੋਂ ਹੀ ਜ਼ਿੰਦਗੀ ਨੂੰ ਮਾਨਵਵਾਦੀ ਪੈਂਤੜੇ ਤੋਂ ਹੀ ਪੇਸ਼ ਕਰਦੇ ਰਹੇ ਹਨ। ਪਰ ਸਮਾਜਵਾਦੀ ਰਾਹ ਖੁਲ੍ਹਣ ਅਤੇ ਇਨਸਾਨੀਅਤ ਦੀ ਪਧਰ ਤੇ ਪੂਰਨ ਸ਼ਖਸੀਅਤ ਉਸਰਨ ਦੀ ਸੰਭਾਵਨਾ ਪੈਦਾ ਹੋਣ ਨਾਲ ਸਮਾਜ ਦੇ ਇਨਸਾਨੀ ਸ਼ਖਸੀਅਤ ਦੀ ਪ੍ਰਫੁਲਤਾ ਨੂੰ ਮਾਨਵਵਾਦੀ ਨੁਕਤੇ ਤੋਂ ਦਿਮਾਗੀ ਤੌਰ ਤੇ ਵੇਖਣਾ ਸੰਭਵ, ਨਾਰਮਲ ਤੇ ਕੁਦਰਤੀ ਹੋ ਗਇਆ ਹੈ। ਸੋ ਹੁਣ ਦੇ ਪ੍ਰਸੰਗ ਵਿਚ ਸਰਬ ਕਲਾ ਸੰਪੂਰਨ ਸ਼ਖਸੀਅਤ ਦੇ ਨੁਕਤੇ ਤੋਂ ਜ਼ਿੰਦਗੀ ਨੂੰ ਵੇਖਣਾ, ਸਮਾਜਕ ਸਰੀਰ ਜਿਥੋਂ ਪੀੜ ਮਨਾਵੇ ਜਾਂ ਸ਼ਖਸੀਅਤ ਤੇ ਜਿਸ ਥਾਉਂ ਦਬਾ ਪਵੇ, ਭਾਵੇਂ ਉਹ ਆਰਥਕ ਤਸੱਲੀ, ਸਖਣੀ ਆਜ਼ਾਦੀ ਦੀ ਅਣਹੋਂਦ ਕਰਕੇ ਹੈ ਅਤੇ ਭਾਵੇਂ ਕਿਸੇ ਮਜ੍ਹਬੀ, ਦਿਮਾਗੀ ਜਾਂ ਕਿਸੇ ਹੋਰ ਭੁਲ ਭੁਲੇਖੇ ਕਰ,ਕੇ ਹੈ, ਉਸ ਨੂੰ ਨੰਗਿਆਂ ਕਰਨਾ ਅਤੇ ਹਾਲਾਤ ਦੀ ਕੁਖ ਵਿਚ ਪ੍ਰਫੁਲਤਾ ਦਾ ਰਾਹ ਵਿਖਾਉਣਾ ਪੰਜਾਬੀ ਸਾਹਿਤਕਾਰੀ ਦੀ ਜ਼ਿਮੇਵਾਰੀ ਹੈ, ਅਤੇ ਇਹ ਜ਼ਿੰਮੇਵਾਰੀ ਸਾਹਿਤਕ ਪਧਰ ਤੇ ਨਿਭਣੀ ਚਾਹੀਦੀ ਹੈ।

ਕਿਸੇ ਖਾਸ ਕਾਰਨ ਕਰਕੇ ਇਕਾਂਗੀ ਤੇ ਨਿਕੀ ਕਹਾਣੀ ਦੀ ਤਕਨੀਕ..ਦੀ

੬੬]