ਪੰਨਾ:Alochana Magazine July 1960.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਹੁੰਦਾ ਹੈ । ਆਲੋਚਨਾ ਦੇ ਸਿਧਾਂਤ ਕੋਈ ਪੱਥਰ ਤੇ ਲਕੀਰ ਨਹੀਂ ਹੁੰਦੇ, ਪਰਿਵਰਤਨਸ਼ੀਲ ਹੁੰਦੇ ਹਨ ਕਿਉਂਕਿ Change is the law of nature ਇਸ ਲਈ ਕਿਸੇ ਵੀ ਸਮੇਂ ਦੀ ਰਚਨਾ ਉਸੇ ਸਮੇਂ ਦੇ ਵਾਯੂ-ਮੰਡਲ, ਵਿਧਵਿਧਾਨ, ਸਥਾਨਕ ਰੰਗ ਤੇ ਲੀਹਾਂ ਅਨੁਕੂਲ ਹੋਵੇਗੀ । ਪਰਖ ਸਮੇਂ ਦੇ ਸਿਧਾਂਤਾਂ ਅਨੁਕੂਲ ਹੋਣੀ ਚਾਹੀਦੀ ਹੈ । ਉਹਨਾਰਥ ਚੌਸਰ ਜਾਂ ਸ਼ੈਕਸਪੀਅਰ ਦੀ ਕਵਿਤਾ ਆਧੁਨਿਕ ਕਵੀਆਂ ਤੋਂ ਬਿਲਕੁਲ ਵਿਲੱਖਣਤਾ ਰਖਦੀ ਹੈ । ਵਿਸ਼ਯ ਦੇ ਪੱਖ ਤੋਂ, ਕਲਾ ਦੇ ਪੱਖ ਤੋਂ, ਦ੍ਰਿਸ਼ਟੀਕੋਣ ਦੇ ਪੱਖ ਤੋਂ ਅਤੇ ਸਮੱਸਿਆ ਦੇ ਪੱਖ ਤੋਂ ਉਨਾਂ ਦੀਆਂ ਲਿਤਾਂ ਤੇ ਅਜੋਕੀਆਂ ਕ੍ਰਿਤਾ ਵਿਚ ਤਾਰੇ ਤੇ ਸੂਰਜ ਜਿੰਨਾ ਭੇਦ ਹੈ । ਇਸ ਦਾ ਇਹ ਭਾਵ ਨਹੀਂ ਕਿ ਪੁਰਾਣੀਆਂ ਕਿਤਾਂ ਦੋਸ਼-ਭਰਪੂਰ ਹਨ ਜਾਂ ਦੋਸ਼-ਰਹਿਤ । ਇਸ ਦਾ ਭਾਵ ਇਹ ਹੈ ਕਿ ਉਨਾਂ ਸਾਹਿਤਕਾਰਾਂ ਨੇ ਆਪਣੇ ਸਮੇਂ ਦੀਆਂ ਕੀਮਤਾਂ ਨੂੰ ਪ੍ਰਕਾਸ਼ਿਆ ਹੈ ਤੇ ਆਧੁਨਿਕ ਸਮੇਂ ਵਿਚ ਆਧੁਨਿਕ ਕੀਮਤਾਂ ਨੂੰ ਰੁਸ਼ਨਾਇਆ ਜਾ ਰਹਿਆ ਹੈ । ਸਮੁੱਚੇ ਤੌਰ ਤੇ ਸਿਧਾਂਤ ਆਲੋਚਨਾ ਸਮੇਂ ਦੇ ਗੇੜ ਅਨੁਸਾਰ ਪਰਿਵਰਤਿਤ ਹੁੰਦੇ ਰਹਿੰਦੇ ਹਨ ਤੇ ਹੋਣੇ ਚਾਹੀਦੇ ਵੀ ਹਨ । Beauty is (Tuth, truth is beauty ਸੰਦਰਤਾ ਸਚਾਈ ਹੈ ਅਤੇ ਸਚਾਈ ਸੁੰਦਰਤਾ | ਦਰਤਾ ਅਤੇ ਸਚਾਈ ਦਾ ਮਾਣ ਆਲੋਚਨਾ ਖੇਤਰ ਵਿਚ ਤਾਂ ਹੀ ਵਧ ਸਕਦਾ ਹੈ, ਕਰ ਆਲੋਚਕ ਆਲੋਚਨਾ ਸਮੇਂ ਇਨ੍ਹਾਂ ਚੀਜ਼ਾਂ ਨੂੰ ਦਿਸ਼ਟੀ-ਗੋਚਰ ਕਰਨ । ਆਲੋਚਨ ਵਿਚ ਸਚਾਈ ਤੇ ਨਿਆਇ ਦੀ ਅਬਾਹ ਲੋੜ ਹੁੰਦੀ ਹੈ । ਅਰਸਤੂ ੫ਇਟਿਕਸ ਸਮਾਲੋਚਨ ਦੇ ਸਿਧਾਂਤਾਂ ਦਾ ਕੋਸ਼ ਹੈ । ਜਿਸ ਵਿਚ ਦਰਸਾਏ ਏ ਸਿਧਾਂਤ ਪੱਛਮੀ ਸਾਹਿਤ ਆਲੋਚਨਾ ਦੇ ਆਧਾਰ ਹਨ । ਸਿਧਾਂਤਾਂ ਵਿਚ ਸਮੇਂ ਗੇੜ ਨਾਲ ਪਰਿਵਰਤਨ ਆਉਂਦਾ ਰਹਿੰਦਾ ਹੈ । ਇਸੇ ਤਰਾਂ ਅਧੁਨਿਕ ਆਲੋਚਨਾ ਸਧਾਤ ਪਹਿਲੇ ਸਿਧਾਂਤਾਂ ਦੀ ਨਿਸਬਤ ਚਖੇ ਬਦਲ ਚੁੱਕੇ ਹਨ । | ਪ੍ਰਧਾਨ ਤੌਰ ਤੇ ਸਮਾਲੋਚਨਾ-ਸਾਹਿਤ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਪਹਿਲੀ ਕਿਸਮ ਦਾ ਆਲੋਚਨਾ-ਸਾਹਿਤ ਉਹ ਹੈ, ਜਿਸ ਵਿਚ ਸਮਾਲੋਚਨਾਤਮਕ ਸਿਧਾਂਤ ਪ੍ਰਗਟਾਏ ਗਏ ਹੋਣ, ਭਾਵ ਤਕਨੀਕ ਤੌਰ ਤੇ ਸਮਾਲੋਚਕ ਨੇ ਕਿਹੜੀਆਂ ਕਿਹੜੀਆਂ ਗੱਲਾਂ ਵਲ ਧਿਆਨ ਰਖਿਆ ਹੈ । ਦੂਜੀ ਪੂਕਾਰ ਦਾ ਆਲੋਚਨ ਸਾਹਿਤ ਸਾਹਿਤਕ ਕਿਤਾਂ ਦੇ ਮੁਲਿਆਂਕਨ ਉਪਰ ਪਏ ਪ੍ਰਭਾਵ ਰੂਪੀ ਫਲ ਤੋਂ ਉਪਜਦੀ ਹੈ | ਅਜਿਹੀ ਪੜਚੋਲ ਦੋ ਪੱਖੀ ਹੁੰਦੀ ਹੈ- ਵਿਸ਼ਯ ਦੇ ਪੱਖ ਤਾਂ ਅਤੇ ਦੁਪ ਦੇ ਪੱਖ ਤੋਂ ਵਿਸ਼ਯ ਦੇ ਪੱਖ ਤੋਂ ਭਾਵ ਹੈ ਕਿ ਸਾਹਿਤਕਾਰ ਨੇ ਸਾਡੇ ਕਿਸ ਸਾਮਾਜਿਕ ਕੀਮਤ ਨੂੰ ਆਪਣੇ ਵਿਸ਼ਯ ਵਸਤੂ ਦੀ ਖੁਰਾਕ ਬਣਾਇਆ ਹੈ ਅਤੇ ਰੂਪ ਦੇ ਪੱਖ ਤੋਂ ਭਾਵ ਇਹ ਕਿ ਸਾਹਿਤਕਾਰ ਨੇ ਆਪਣੀ ਸਾਹਿਤਕ ਰਚਨ ਲਈ ਰੂਪ ਜਾਂ ਭਾਂਡਾ ਕਿਹੋ ਜਹਿਆ ਵਰਤਿਆ ਹੈ-ਨਾਟਕੀ ਭਾਂਡਾ ਜਾਂ ੨੯