ਪੰਨਾ:Alochana Magazine July 1964.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੰਗਾ ਰਾਮ ਮਬੂਤ ਦਾ ਦਰ ਪਵੈ ਰਿਦੈ ਪਰੇਮ ਸੋ ਨਾਮ ਅਧਾਰ ਕੀਜੈ (ਸੰਲ ਪਬਲਿਕ ਲਾਇਬ੍ਰੇਰੀ, ਪਟਿਆਲਾ ਹਥ ਲਿਖਤ ਨੰ: ੫੭੬) ਦਰਸ਼ਨ ਭਰਤ ਦੀ ਬੋਲੀ ਵਲੀ ਰਾਮ ਦੇ ਝਲਣਿਆਂ ਨਾਲੋਂ ਵਧੇਰੇ ਪੰਜਾਬੀ ਹੈ ਅਤੇ ਗੰਗਾ ਰਾਮ ਦੇ ਝੂਲਣਿਆਂ ਨਾਲ ਮਿਲਦੀ ਜੁਲਦੀ ਹੈ । ਭਗਤ ਕਵੀਆਂ ਦੇ ਝੂਲਣਿਆਂ ਦੇ ਅਧਿਐਨ ਤੋਂ ਇਕ ਅਜੀਬ ਗਲ ਵੇਖਣ ਵਿਚ ਆਉਂਦੀ ਹੈ ਇਹ ਕਵੀ ਸ਼ਲੋਕ ਜਾਂ ਕਿਸੇ ਹੋਰ ਭਾਂਤ ਦੀ ਕਵਿਤਾ ਦੀ ਰਚਨਾ ਵੇਲੇ ਦਾ ਸ਼ੁਧ ਪੰਜਾਬੀ ਜਾਂ ਲਹਿੰਦੀ ਬੋਲੀ ਦੀ ਵਰਤੋਂ ਕਰਦੇ ਸਨ । ਪਰ ਜਦੋਂ ਝਲਣੇ ਲਿਖਦੇ ਸਨ, ਇਨ੍ਹਾਂ ਵਿਚ ਧਾਧ ਭਾਸ਼ਾ ਦਾ ਅਸਰ ਜ਼ਰੂਰ ਆ ਜਾਂਦਾ ਸੀ ਮਿਸਾਲ ਦੇ ਤੌਰ ਤੇ ਦਰਸ਼ਨ ਭਗਤੇ ਜੀ ਦੇ ਸਲੋਕ ਲਹਿੰਦੀ ਪੰਜਾਬੀ ਵਿਚ ਹਨ, ਬੋਲੀ ਵਿਚ ਮਿਠਾ ਅਤੇ ਕਵਿਤਾ ਵਿਚ ਉਹ ਰੰਗ ਨਹੀਂ । ਸਪਸ਼ਟੀ ਕਰਨ ਲਈ ਇਕ ਸ਼ਲੰਕ ਤੇ ਇਕ ਝੂਲਣਾ ਇਢ ਦੇਣਾ ਯੋਗ ਰਹੇਗਾ । ਸ਼ਲੋਕ- ਵਹਿੰਦੀ ਵਿਚ ਵਹੇਰ ਦੇ, ਲਈ ਘੁੰਮਣ ਘੇਰ ਸਾਂਈਂ ਸਜਣ ਕਢ ਤੇ, ਨਜ਼ਰ ਅਸਾਂ ਵਲ ਫੇਰ ਸ਼ਰਮ ਤਧੇ ਨੂੰ ਨਾਮ ਦੀ, ਮੈਂ ਵਿਚ ਅਉਗਣ ਢੇਰ ਕੀ ਫੋਲੀ ਦਾ ਫੋਲਣਾ ਜਿਉਂ ਸਾਵਣ ਦਾ ਬੇਰ ।੩੫। ਝੂਲਣਾ ਨਿਸ ਬੀਤ ਗਈ ਪਰਭਾਤ ਭਈ, ਚਿੜੀ ਚਿੜਾ ਚਲੇ ਅਹਾਰ ਕਉ ਜੀ ਪਰ ਫੇਰਤੇ ਬਲਤੇ ਕੁਕ ਤੇ ਥੇ, ਉਹ ਜਾਇ ਲਥੇ ਬਜ਼ਾਰ ਕਉ ਜੀ ਬਾਜਦਾਰ ਲਈ ਕਰ ਬਾਜ ਖੜਾ, ਉਨ ਬੇਗ ਮਿਲਾਏ ਸਕਾਰ ਕਉ ਜੀ ਅਹਾਰ ਕਉ ਗਏ ਅਹਾਰ ਭਏ, ਦਰਸ਼ਨ ਤੂੰ ਬੂਝ ਬਿਚਾਰ ਹੈ ਜੀ (ਸੈਂਟਰਲ ਪਬਲਿਕ ਲਾਇਬਰੇਰੀ ਪਟਿਆਲਾ ਹਥ-ਲਿਖਤ ਨੰ. ੪੯੮) ਭਟਾਂ ਨੇ ਵੀ ਗੁਰੂ ਰਾਮ ਦਾਸ ਜੀ ਦੀ ਸਿਫਤ ਵਿਚ ਇਕ ਝਲਣਾ ਲਿਖਿਆ ਹੈ ਪਰੰਤੂ ਰੇਖਤਾ ਕਿਸੇ ਛੰਦ ਦਾ ਨਾਂ ਨਹੀਂ। ਇਹ ਇਕ ਬੋਲੀ ਦਾ ਨਾਂ ਹੈ ਜੋ ਬਿਜ਼ ਭਾਸਾ ਉਤੇ ਫਾਰਸੀ ਦੇ ਪ੍ਰਭਾਵ ਕਾਰਨ ਹੋਂਦ ਵਿਚ ਆਈ ਅਤੇ ਬਾਦ ਵਿਚ ਜਿਸ ਦਾ ਨਾਂ ਉਰਦੂ ਪਇਆ ਸੀ Glimpses of India Culture ਦਾ ਕਰਤਾ ਲਿਖਦਾ ਹੈ "Out of impect of Persian on Brij Bhasha the masses evoleved a new language known as Urdu Rkhta which grew in the Bazars of Agra and Delhi was nurtured in Hyderabad and flourished in 1. ਗੁਰ ਸ਼ਬਦ ਰਤਨਾਕਰ ਮਹਾ ਕੋਸ਼ । - ~ - ੨੮