ਪੰਨਾ:Alochana Magazine March 1962.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿਆਂ ਸ਼ਬਦ ਵਿਨਿਆਸ ਤੇ ਲੈਯ-ਵਿਧਾਨ ਦਿਆਂ ਬਨਾਵਟੀ ਅਸੂਲਾ ਦੇ ਅਧੀਨ ਰਹਣਾ ਨਿਆਇ ਅਨਕੂਲ ਨਹੀਂ ਹੁੰਦਾ । ਆਪ ਵਿਅਕਤਿਤੂ ਆਪਣੇ ਪ੍ਰਗਟਾਉ ਲਈ ਸ਼ਬਦ ਸਾਮਗਰੀ ਨੂੰ ਜਦੋਂ ਸਾਧਨ ਬਣਾਉਂਦਾ ਹੈ ਤਾਂ ਜ਼ਾਹਿਰੀ ਸੂਰਤ ਵਿੱਚ ਸ਼ਬਦ ਸੰਸਕ੍ਰਿਤੀ ਦੀ ਨਿਯਮਹੀਨਤਾ ਵਾਸਤਵ ਵਿੱਚ ਆਪਤ ਪ੍ਰਯੋਗ ਦੀ ਅਨੂਪਮਤਾ ਦੀ ਸੂਚਕ ਹੈ । ਇਸ ਲਈ ਛੰਦਗਤੀ ਦੀ ਅਨਿਯਮਤ ਵਰਤੋਂ ਜਾਂ ਵਿਅਕਤਿਗਤ ਚਰਣਾਂ ਦੀ ਉਸਾਰੀ ਤੇ ਤਰਤੀਬ ਵਿੱਚ ਅਨੁਪ੍ਰਾਸ-ਵਿਧਾਨ ਦੀ ਪਾਬੰਦੀ ਅਤੇ ਆਜ਼ਾਦੀ ਆਦਿ ਦੇ ਪਰਸਪਰ ਵਿਰੋਧੀ ਯੁੱਗ ਸੰਤ-ਕਲਾ ਦੀ ਆਪਤ ਕ੍ਰਿਤੀ ਦੇ ਪ੍ਰਮਾਣ ਹਨ । ਮੰਤ-ਕਾਵਿ ਸ਼ੈਲੀ ਵਿਚ ਸੰਤਾਂ ਦੇ ਜੀਵਨ ਅਤੇ ਵਿਅਕਤਿਤੁ ਆਦਰਸ਼ ਅਨੁਸਾਰ ਸ਼ਬਦ ਦੇ ਅਰਥ ਵਿਅਕਤਿਤੁ ਦੇ ਰੂਪਾਂਤਰ ਅਤੇ ਪਰਿਵਰਤਨ ਦਾ ਪੱਖ ਭੀ ਮਹਤੂ-ਪੂਰਣ ਹੈ । ਸਮਸਤ ਸੰਤ ਸਾਹਿਤ ਦਾ ਸੰਬੋਧਨ ਕਿਉਂਕਿ ਜਨ ਸਾਧਾਰਣ ਦੇ ਤਿ ਹੈ ਤੇ ਜਨ ਸਾਧਾਰਣ ਦੇ ਜੀਵਨ-ਅਨੁਭਵ ਵਿਚ ਪ੍ਰਧਾਨਤਾ ਪਰਸਪਰ ਸੰਬੰਧਾਂ ਨੂੰ ਵਿਸ਼ੇਸ਼ ਕਰ ਨੈਸਰਗਿਕ ਉਦਗਾਰਾਂ ਉੱਤੇ ਨਿਰਭਰ ਪਤੀ ਪਤਨੀ ਦੇ ਸੰਬੰਧ ਤੇ ਉਸ ਨਾਲ ਸੰਬੰਧਿਤ ਇਕ੍ਰਿਆਤਮਕ ਰਸ ਤੇ ਆਧਾਰਿਤ ਹਨ । ਜੀਵਨ ਦੇ ਇਸ ਪਿੜ ਵਿਚ ਸੰਤ ਕਲਾਕਾਰਾਂ ਨੇ ਉਪਮਾਨ, ਮਗੀ ਰੂਪਕ ਸੰਕੇਤ ਅਤੇ ਬਿੰਬਾਵਲੀ ਪ੍ਰਾਪਤ ਕਰਨ ਦਾ ਯਤਨ ਕਰਦੇ ਹੋਏ ਉਕਤ ਰਿਸ਼ਤਿਆਂ ਦੇ ਬਾਹਰੀ ਰੂਪ ਅਤੇ ਆਕਾਰ ਦੇ ਅੰਤਰਗਤ ਅਧਿਆਤਮਕਤਾ ਦੇ ਨਵੀਨ ਅਰਥ ਤੱਤ ਪੈਦਾ ਕੀਤੇ । ਇਸ ਤਰਾਂ ਉਨ੍ਹਾਂ ਨੇ ਸ਼ਬਦਾਂ ਦੀ ਅਰਥਗਤ ਆਂਤਰਿਕ ਸਮਰਿਧਤਾ ਵਿੱਚ ਵਾਧਾ ਕੀਤਾ । ਸ਼ਬਦ, ਪਦੇ, ਸਤਵਾਰੇ, ਸਦ ਤੇ ਬਾਰਾਂ ਮਾਹ ਆਦਿ ਰੂਪ ਵਿਧਾਨਾਤਮਕ ਢਾਂਚਿਆਂ ਵਿੱਚ ਸੰਤ ਵਿਚਾਰ-ਦਰਸ਼ਨ ਦੇ ਗੰਭੀਰ ਪਹਿਲੂਆਂ ਦਾ ਤਿਪਾਦਨ ਕਰਕੇ ਅਨੁਭਵਾਤਮਕ ਕੰਮਲਤਾ ਦੇ ਚਿਤਰ ਸਪਾਣ ਰੂਪ ਵਿੱਚ ਪੇਸ਼ ਕੀਤੇ । ਸੰਸਾਰਕ ਸਾਹਿਤ ਵਿੱਚ ਇਸਤ੍ਰੀ ਪੁਰਸ਼ ਦੇ ਰਾਗਾਤਮਕ ਸੰਬੰਧ ਦਾ ਚਿਣ ਨਾਇਕ ਨਾਇਕਾ ਭੇਦ ਜਾਂ ਸੰਦੇਸ਼-ਕਾਵਿ ਜਾਂ ਨਾਟਕ ਜਾਂ ਮਹਾਂ ਕਾਵਿ ਵਿੱਚ ਸੰਗਵਸ਼ ਅੰਕਿਤ ਕੀਤਾ ਗਇਆ ਹੈ । ਪਰੰਤੂ ਸੰਤ-ਕਾਵਿ ਵਿੱਚ ਕਾਮਿਨੀ ਕੰਤ ਕੇਵਲ ਚਿਤਰਾਤਮਕ ਸੰਕੇਤ ਦੀ ਹੈਸੀਅਤ ਵਿੱਚ ਪ੍ਰਯੁਕਤ ਹੋਏ ਹਨ । ਕਾਮਿਨੀ