ਪੰਨਾ:Alochana Magazine May - June 1964.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

: ਓ. ਪੀ. ਗੁਪਤਾ ਸਾਹਿਤ ਵਿਚ ਮੌਲਿਕਤਾ ਦਾ ਅਰਥ ਹਰ ਯੁਗ ਨੇ ਸਾਹਿਤਕਾਰ ਤੋਂ ਮੌਲਿਕਤਾ ਦੀ ਮੰਗ ਕੀਤੀ ਹੈ । ਜਾਂ ਦੂਜੇ ਸ਼ਬਦਾਂ ਵਿਚ ਹਰ ਸਾਹਿਤ ਦੀ ਉਤਮ ਰਚਨਾ ਵਿਚ ਮੌਲਿਕਤਾ ਹੁੰਦੀ ਹੈ ਤੇ ਇਸ ਮੌਲਿਕਤਾ ਦਾ ਸਿੱਧਾ ਸੋਮਾ ਹੁੰਦਾ ਹੈ ਸਾਹਿਤਕਾਰ ਦਾ ਨਵੇਕਲਾ ਆਪਾ ਤੇ ਦ੍ਰਿਸ਼ਟੀਕੋਣ ਜਾਂ ਸਿਰਜਨਾਤਮਕ ਪ੍ਰਤੀਕਰਮ । ਕੋਈ ਵੀ ਸਾਹਿਤ ਦੇ ਦੋ ਅੰਸ਼ ਇਕੋ ਜਿਹੇ ਨਹੀਂ ਹੋ ਸਕਦੇ ਚਾਹੇ ਉਨ੍ਹਾਂ ਦਾ ਵਿਸ਼ਾ ਇਕੋ ਹੀ ਹੋਵੇ । ਇਸ ਦਾ ਇਹੋ ਕਾਰਨ ਹੈ ਕਿ ਦੋਵੇਂ ਅੰਸ਼ ਆਪਣੇ ਆਪ ਵਿਚ ਮੌਲਿਕ ਹੁੰਦੇ ਹਨ । ਮੌਲਿਕ ਤਾ ਕੋਈ ਅਕਾਸ਼ ਨਹੀਂ ਉਤਰਦੀ ਤੇ ਨਾ ਹੀ ਇਹ ਕੁਝ ਇਕ ਦਮ ਨਵੀਨ ਵਸਤ ਹੈ । ਸ ਹਿਤ ਦੀਆਂ ਮਹਾਨ ਕਿਰਤਾਂ ਦਾ ਅਧਿਐਨ--ਮਨਣ ਮੌਲਕਤਾ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਖੜੀ ਕਰਦਾ; ਸਗੋਂ ਵਧੇਰਾ ਲਾਭਦਾਇਕ ਹੁੰਦਾ ਹੈ । ਹਰ ਕਲਾਕਾਰ ਨੂੰ ਪਹਿਲਾਂ ਪਹਿਲ ਪਰੰਪਰਾਗਤ ਰਚਨਾਵਾਂ ਦਾ ਰੱਜ ਕੇ ਤੇ ਪਚ ਕੇ ਪਨ, ਪਾਠਣ ਕਰਨਾ ਪੈਂਦਾ ਹੈ । ਦਰ ਅਸਲ ਨਵੀਨ ਪ੍ਰਾਚੀਨ ਵਿਚੋਂ ਹੀ ਵਿਗਸਦਾ ਹੈ । ਪਹੀਲ ਦੇ ਕੁਝ ਅੰਸ਼ਾਂ ਨੂੰ ਇਕ ਅਨਿਖੜਵੀਂ ਇਕਾਈ ਵਿਚ ਢਾਲ ਕੇ ਉਸ ਨੂੰ ਇਕ ਨਵਾਂ ਨਾਂ ਤੇ ਰੂਪ ਦੇ ਦੇਂਦਾ ਹੈ । ਹਰ ਸ਼ੈ ਦੀਆਂ, ਹਰ ਘਟਨਾ ਤੇ ਪਾਤਰ ਦੀਆਂ ਤੇ ਵਾਤਾਵਰਣ ਦੀਆਂ ਵੀ ਅਨੇਕ ਸੰਭਾਵਨਾਵਾਂ ਹੋ ਸਕਦੀਆਂ ਹਨ । ਮੌਲਿਕਤਾ ਦਾ ਕਾਰਜ ਇਹਨਾਂ ਸੰਭਾਵਨਾਵਾਂ ਦੀ ਖੋਜ ਕਰਨਾ ਹੈ ਤੇ ਉਨ੍ਹਾਂ ਨੂੰ ਰਸਪੂਰਨ ਤੇ ਸ਼ਕਤੀਸ਼ਾਲੀ ਰੂਪ ਵਿਚ ਸਤੁਤ ਕਰਨਾ ਹੈ an Gਲਿਕਤਾ ਦੀ ਇਹ ਹੀ ਪਰਿਭਾਸ਼ਾ ਸਮਝ ਲਉ ਕਿ ਇਹ ਇਕ ਨਵਾਂ ਭਾਵਨਾ ਦੀ ਉਸ ਸੰਭਾਵਨਾ ਦੇ ਅਨੁਰੂਪ ਅਭਿਵਿਅਕਤੀ ਹੈ । ਮੌਲਿਕਤਾ ਵਾਸਤਵ ਵਿਚ ਜਿਸ਼ ਹੈ, ਕਿਸੇ ਵੀ ਵਸਤ ਜਾਂ ਘਟਨਾ ਨੂੰ ਪਰੰਪਰਾਗਤ ਦ੍ਰਿਸ਼ਟੀ ਨਾਲ ਤੱਕਣ ਤੋਂ ਕਾਰ ਕਰਨ ਦੀ । ਮੌਲਿਕਤਾ ਇਸ ਤੱਥ ਨੂੰ ਸਵੀਕਾਰ ਕਰਕੇ ਚਲਦੀ ਹੈ ਕਿ ਚਾਹੇ Cz, ਹਨੀਆਂ ਕਿੰਨੀ ਵੀ ਜਾਣ-ਪਹਿਚਾਣ ਲਈ ਜਾਵੇ, ਫਿਰ ਵੀ ਇਸ ਵਿਚ ਵਿਸਮਾਦ । (onder) ਦਾ ਅੰਸ਼ ਰਹੇਗਾ । ਮੌਲਿਕਤਾ ਪ੍ਰਾਚੀਨ ਨੂੰ ਇਕ ਨਵੇਂ ਤਰੀਕੇ ਨਾਲ