ਪੰਨਾ:Alochana Magazine May 1958.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਔਖੀ ਹੋ ਜਾਵੇਗੀ ਅਤੇ ਜੇਹੜਾ ਪਾੜਾ ਅਗੇ ਪੜਿਆਂ ਲਿਖਿਆਂ ਅਤੇ ਜਨਤਾ ਵਿਚ ਹੈ ਉਹ ਮਿਲਣ ਦੀ ਥਾਂ ਚੁੜੇਰਾ ਹੋ ਜਾਏਗਾ । ਹਿੰਦੀ ਵਾਲੇ ਤਾਂ ਤਭਵ ਸ਼ਬਦਾਂ ਦੀ ਘਾਟ ਤਤਸਮ ਵਰਤ ਕੇ ਪੂਰੀ ਕਰ ਰਹੇ ਹਨ | ਪੰਜਾਬੀ ਤਾਂ ਓਂ ਹੀ ਸੰਸਕ੍ਰਿਤ ਦੇ ਇਤਨੀ ਨੇੜੇ ਹੈ ਕਿ ਇਹ ਵਸੀਲਾ ਵਰਤਣ ਦੀ ਉਸ ਨੂੰ ਲੋੜ ਨਹੀਂ। ,' · ਸੰਸਕ੍ਰਿਤ ਸ਼ਬਦਾਂ ਨੂੰ ਮੁੜ ਪੰਜਾਬੀ ਵਿਚ ਵਰਤਣਾ ਅਰੰਭ ਕਰਨਾ ਇਕ ਹੋਰ ਭਲੇਖੇ ਦਾ ਕਾਰਨ ਵੀ ਹੋ ਸਕਦਾ ਹੈ । ਉਦਾਹਰਣ ਦੇ ਤੌਰ ਪੁਰ ‘ਬਰ ਦਾ ਪੰਜਾਬੀ ਰੂਪ ਅਸਥਿਰ ਜਾਂ ‘ਥਿਰ’ ਹੈ । ਜੋ ਛਡਨਾ ਸੁ ਅਸਥਿਰ ਕਰ ਮਾਨੇ ਜਾਂ ‘ਥਿਰ ਘਰਿ ਬੈਸਹੁ ਹਰਿ ਜਨ ਪਿਆਰੇ ਪੰਜਾਬੀ ਵਿਚ ਅਸਥਰ` ਦਾ ਅਰਥ ਸਦਾ ਕਾਇਮ ਰਹਿਣ ਵਾਲਾ ਹੈ । ਪਰੰਤੂ ਸੰਸਕ੍ਰਿਤ ਪਦ “ਅਬਰ` ਦਾ ਅਰਥ ਐਨ ਇਸ ਦੇ ਉਲਟ ਹੈ । ਜੇ ਸੰਸਕ੍ਰਿਤ ਪਦ ਅਥਿਰ ਨੂੰ ਅਸੀਂ ਪੰਜਾਬੀ ਵਿਚ ਉਸ ਦੇ ਅਸਲੀ ਅਰਥਾਂ ਵਿਚ ਵਰਤਣ ਲਗ ਪਈਏ ਤਾਂ ਪਾਠਕਾਂ ਲਈ ਇਹ ਚੋਖੇ ਭੁਲੇਖੇ ਦਾ ਕਾਰਨ ਬਣ ਸਕਦਾ ਹੈ । | ਹਿੰਦੀ ਅਤੇ ਪੰਜਾਬੀ ਦੇ ਇਕੱਠ ਪੜ੍ਹਨ ਨਾਲ ਸ਼ਬਦ-ਜੋੜਾਂ ਵਿਚ ਕੁਝ ਹੋਰ ਵੀ ਭੁਲਾਂ ਆ ਵੜੀਆਂ ਹਨ । ਹਿੰਦੀ ਵਿਚ ੩, ੬, , ਅਤੇ ਧੂ ਨਾਲ ਕੋਈ ਹੋਰ ਲਗ ਲਾਣ ਦੀ ਲੋੜ ਨਹੀਂ। ਝ ਅਤੇ ਸ਼ ਲਿਖ ਦਿਉ ਤਾਂ ਇਸ ਬਣ ਜਾਂਦਾ ਹੈ । ਪਰੰਤੂ ਪੰਜਾਬੀ ਵਿਚ ‘ਦੇ ਨਾਲ ਸਿਆਰੀ ਲਾਣੀ ,, ਜ਼ਰੂਰੀ ਹੈ । ਇਕੁਰ ਹੀ ਦੇ ਨਾਲ ਅੰਕੁੜ’ ਅਤੇ ‘ਏ ਦੇ ਨਾਲ ‘ਲਾਂ ਅਤੇ “ਅ ਦੇ ਨਾਲ ਦੁਲਾਈਆਂ ਲਾਣੀਆਂ ਅਵਸ਼ ਹਨ । ਇਸ ਭੁਲੇਖੇ ਦਾ ਕਾਰਨ ਸੁਗਮਤਾ, ਨਾਲ ਦੂਰ ਹੋ ਸਕਦਾ ਹੈ । ਅਸੀਂ ਪੰਜਾਬੀ ਦੇ ਬਾਲ ਬੋਧ ਦੇ ਅੰਤ ਵਿਚ ਦੇਵਨਾਗਰੀ ਦੀ ਵਰਣਮਾਲਾ ਦੇ ਦੇਵੀਏ ਅਤੇ ਉਥੇ ‘ਵ ਦਾ ਪੰਜਾਬੀ ਰੂਪ ‘ਇ, ੬ ਦਾ ਪੰਜਾਬੀ ਰੂਪ ‘ਈ ਲਿਖੀਏ ਅਤੇ ਇਸੇ ਪਰਕਾਰ ਸਾਰੇ ਸੂਰਾਂ ਦੇ ਠੀਕ ਠੀਕ ਪੰਜਾਬੀ ਰੂਪ ਦੇ ਦੇਈਏ ਤਾਂ ਜੋ ਮੁੱਢ ਤੋਂ ਇਹ ਫ਼ਰਕ ਵਿਦਿਆਰਥੀਆਂ ਦੀ ਸਮਝ ਵਿਚ ਬੈਠ ਜਾਵੇ ਤੇ ਮੁੜ ਉਹ ਇਹ ਭੁਲ ਨਾ ਕਰਨ, ਇਕੁਰ ਹੀ ਹਿੰਦੀ ਦੇ ਬਾਲ ਬੋਧ ਦੇ ਅੰਤ ਵਿਚ ਪੰਜਾਬੀ ਵਰਣਮਾਲਾ ਦੇ ਬਰੋਬਰ ਦੇ ਅੱਖਰ ਛਾਪ ਦੇਈਏ । ਇਕ ਹੋਰ ਭੁਲੇਖਾ ਸੁਰਾਂ ਦੇ ਉਚਾਰਣ ਤੋਂ ਆ ਪਇਆ ਹੈ । ਦੇਵਨਾਗਰੀ ਦੇ ਸਰਾਂ , ਤ’ ਨੂੰ ਜ਼ਰਾ ਲਮਕਾ ਕੇ ਬੋਲਿਆ ਜਾਂਦਾ ਹੈ । ਪੰਜਾਬੀ ਵਿਚ ਇਹ ਗਲ ਨਹੀਂ। ਪੰਜਾਬੀ ਵਿਚ ਸ਼ ‘ਤੇ ਦੀ ਥਾਂ ‘ਈ ਬਿਹਾਰੀ ਨੇ ਲੈ ਲੀਤੀ ਹੈ । ਸਸਿ ਦੀ ਜਾਂ ਤਾਂ ਛਡ ਦਿਤੀ ਗਈ ਹੈ ਜਾਂ ਪੰਜਾਬੀ ਵਿਚ ਦੀਰਘ ਹੋ ਗਈ ਨ ਅਤੇ ਮੁਨੀ ਦੋਵੇਂ ਸ਼ਬਦ-ਜੋੜ ਪੰਜਾਬੀ ਵਿਚ ਸ਼ੁਧ ਹਨ, ਪਰ ਹਿੰਦੀ ਲਈ ਬਧ ਰੂਪ ‘ਹਿ ਹੀ ਹੈ ਭਾਵੇਂ ਪੁਰਾਣੇ ਕਵੀਆਂ ਨੇ 'ਮਨ ਸ਼ਬਦ ਵੀ ਵਰਤਿਆ