ਪੰਨਾ:Alochana Magazine October, November, December 1966.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੂਪਕ ਹf-- ਮੰਚ ਧੜਕਣਾਂ ਸਤੰਬਰ, 1965 ਦੇ ਮਹੀਨੇ ਵਿਚ ਪੰਜਾਬੀਆਂ ਨੂੰ ਜੰਗ ਦਾ ਭਿਆਨਕ ਨਾਟਕ ਖੇਡਣਾ ਪਿਆ । ਅਜਿਹੇ ਸਮੇਂ ਸਾਧਾਰਣ ਰੰਗ-ਮੰਚ ਉੱਤੇ ਸਾਧਾਰਣ ਨਾਟਕ ਖੇਡਣਾ ਸਾਧਾਰਣ ਲੋਕਾਂ ਵਾਸਤੇ ਅਸੰਭਵ ਹੋ ਜਾਂਦਾ ਹੈ, ਪਰ ਬਹਾਦਰ ਪੰਜਾਬੀ ਅਸਾਧਾਰਣ ਲੋਕ ਹਨ । ਵਰਦੇ ਗੋਲਿਆਂ ਵਿਚ ਉਹ ਹਲ ਚਲਾਉਂਦੇ ਰਹੇ, ਖੇਤੀ ਦਾ ਕੰਮ ਕਰਦੇ ਰਹੇ ਅਤੇ ਉਨ੍ਹਾਂ ਨੇ wਣੇ ਰੋਜ਼ਾਨਾ ਜੀਵਨ ਵਿਚ ਕੋਈ ਵਿਘਨ ਨਾ ਪੈਣ ਦਿੱਤਾ । ਜੰਗ ਦੇ ਦਿਨਾਂ ਵਿਚ ਵੀ ਤੇ ਪੈਂਦੇ ਰਹੇ, ਗਿੱਧੇ ਨਾਲ ਧਰਤੀ ਫਰਕਦੀ ਰਹੀ । ਮੌਤ ਨਾਲ ਖੇਡਣ ਵਾਲੇ ਪੰਜਾਬੀ, ਨਾਟਕ ਕਿਉਂ ਨਾ ਖੇਡਦੇ ? ਇਹ ਵੱਖਰੀ ਗੱਲ ਹੈ ਕਿ ਸਮੇਂ ਦੀ ਮੰਗ ਅਨੁਸਾਰ ਉਨ੍ਹਾਂ ਦੇ ਗਿੱਧਿਆਂ ਤੇ ਭੰਗੜਿਆਂ ਦੀਆਂ ਬੋਲੀਆਂ ਨੂੰ ਜੰਗ ਜਿੱਤਣ ਦੇ ਨਾਹਰਿਆਂ ਦੀ ਪਾਣ ਚੜ੍ਹ ਗਈ । ਉਨ੍ਹਾਂ ਦੇ ਨਾਟਕਾਂ ਦੇ ਵਿਸ਼ੇ ਅਤੇ ਮੰਤਵ ਜੰਗ ਜਿੱਤਣ ਵੱਲ ਕੇਂਦ੍ਰਿਤ ਹੋ ਗਏ । ਬੇਰੰਗ-ਮੰਚ ਜੰਗ-ਸੰਬੰਧੀ ਨਾਟਕ ਬੰਦ ਕਮਰਿਆਂ ਵਿਚ ਨਹੀਂ ਖੇਡੇ ਜਾ ਸਕਦੇ । ਜੰਗ ਦੇ ਪੈਦਾਨ ਦਾ ਦਿੱਸ਼ ਕੰਧਾਂ ਵਾਲੇ ਮੰਚ ਉੱਤੇ ਨਹੀਂ ਉਸਾਰਿਆ ਜਾ ਸਕਦਾ । ਇਸ ਮਜਬੂਰੀ ਨੇ ਪੰਜਾਬੀ ਨਾਟਕ ਨੂੰ ਥੇਟਰ ਦੇ ਬਾਹਰ ਖੁੱਲ੍ਹੀ ਹਵਾ ਵਿਚ ਲਿਆ ਖਲਾਰਿਆ | ਕਈ ਬਹਿਰਾਂ ਵਿਚ ਖੁੱਲ੍ਹੇ ਪੰਡਾਲਾਂ ਅੰਦਰ ਥੜ੍ਹਿਆਂ ਉੱਤੇ ਨਾਟਕ ਖੇਡੇ ਗਏ । ਪਹਿਲੀ ਸਤੰਬਰ ਨੂੰ ਫਰੀਦਕੋਟ ਵਿਚ, ਲੋਕਾਂ ਨੂੰ ਜਿਸ ਖੁੱਲ੍ਹੇ ਰੰਗ-ਮੰਚ ਉੱਤੇ ਨਾਟਕ ਵੇਖਣ ਦਾ ਅਵਸਰ ਮਿਲਿਆ, ਉਸ ਰੰਗ-ਮੰਚ ਦੀ ਕੋਈ ਦੀਵਾਰ ਨਹੀਂ ਸੀ । ਪਿਛਲੇ ਪਾਸੇ ਅਤੇ ਬਾਹੀਆਂ ਉੱਤੇ ਰਾਤ ਦੇ ਹਨੇਰੇ ਦੇ ਸਿਵਾ ਹੋਰ ਕੋਈ ਉਹਲਾ ਨਹੀਂ ਸੀ । ਪਬ-ਬੱਤੀਆਂ ਵਾਲੇ ਪਾਸੇ ਇੱਕ ਹਜ਼ਾਰ ਵਾਟ ਦਾ ਬਲਬ ਸੀ । ਨਾ ਕੋਈ ਮਾਈਕ ਸੀ, ਨਾ ਲਾਊਡਸਪੀਕਰ ਤੇ ਨਾ ਹੀ ਹੋਰ ਕੋਈ ਸਾਮਗੀ : ਕੋਰੇ ਰੰਗ-ਮੰਚ ਉੱਤੇ ਚਾਰ ਟੀਮਾਂ ਨੇ ਵਾਰੋ ਵਾਰੀ ਨਾਟਕ ਖੇਡੇ । ਨਾ ਅੰਦਰ ਆਉਣ ਲਈ ਕੋਈ ਦਰਵਾਜ਼ਾ ਜਾਂ ਰਸਤਾ ਸੀ ਅਤੇ ਨਾ ਹੀ ਬਾਹਰ ਜਾਣ ਵਾਸਤੇ । ਨਾ ਕੋਈ ਨੇਪਥ ਸੀ ਤੇ ਨਾ ਹੀ ਦਰਸ਼ਕਾਂ ਨੂੰ ਅਦਾਕਾਰਾਂ ਤੋਂ ਵੱਖਰਾ ਕਰਨ ਵਾਲੀ 131