ਪੰਨਾ:Alochana Magazine October, November, December 1966.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੰਚ-ਕੌਸ । ਹੋਰ ਤਾਂ ਹੋਰ, ਨਾ ਕੋਈ ਪਰਦਾ ਸੀ ਤੇ ਨਾ ਕੋਈ ਪਰਦਾ ਖਿੱਚਣ ਵਾਲਾ । ਪਰਦਾ ਉਠਾਉਣ ਤੇ ਗਿਰਾਉਣ ਦੀ ਲੋੜ ਵੀ ਖ਼ਤਮ ਕਰ ਦਿੱਤੀ ਗਈ ਸੀ ਤੇ ਦਰਸ਼ਕਾਂ ਤੋਂ ਇਹ ਆਸ ਕੀਤੀ ਗਈ ਸੀ ਕਿ ਉਹ ਕਿਸੇ ਪਾਤਰ ਦੇ, ਥੜ੍ਹੇ ਤੋਂ ਥੱਲੇ ਉਤਰ ਕੇ ਖਲੋਤੇ ਹੋਣ ਨੂੰ ਅਣਡਿੱਠ ਕਰਨ, ਥੜੇ ਉੱਤੇ ਛਾਲ ਮਾਰ ਕੇ ਚੜ੍ਹਦੇ ਨੂੰ ਮੰਚ ਉਤੇ ਸਾਧਾਰਣ ਤਰੀਕੇ ਨਾਲ ਆਇਆ ਸਮਝਣ ਅਤੇ ਛਾਲ ਮਾਰ ਕੇ ਉਤਰਦੇ ਨੂੰ ਸਾਧਾਰਣ ਰੂਪ ਵਿਚ ਮੰਚ ਤੋਂ ਗਿਆ ਮੰਨ ਲੈਣ । ਨਾਟਕਾਂ ਦਾ ਵਿਸ਼ਾ ਜੰਗ ਨਾਲ ਸੰਬੰਧਿਤ ਹੋਣ ਕਾਰਣ, ਕਈ ਪਾਤਰਾਂ ਨੇ ਨਾਟਕ ਵਿਚ ਮਰ ਕੇ ਫੇਰ ਦਰਸ਼ਕਾਂ ਦੇ ਸਾਹਮਣੇ ਹੀ ਉੱਠ ਕੇ ਟੁਰ ਪੈਣਾ ਸੀ ਤੇ ਦਰਸ਼ਕਾਂ ਨੂੰ ਇਹ ਹਰਕਤ ਅਸੁਭਾਵਕ ਨਹੀਂ ਸੀ ਲਗਣੀ ਚਾਹੀਦੀ ! ਉਸੇ ਥੜੇ ਨੂੰ ਘਰ ਦਾ ਕਮਰਾ, ਜੰਗ ਦਾ ਮੈਦਾਨ, ਪਹਾੜ ਦੀ ਟੀਸੀ ਜਾਂ ਖੱਡ ਪ੍ਰਵਾਨ ਕਰਨ ਲੱਗਿਆਂ ਵੀ ਦਰਸ਼ਕਾਂ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ ਚਾਹੀਦਾ । ਜੇ ਪੰਜਾਬ ਦੇ ਦਰਸ਼ਕਾਂ ਨੇ ਵੀਹਵੀਂ ਸਦੀ ਵਿਚ ਇਹ ਸਭ ਕੁੱਝ ਪ੍ਰਵਾਨ ਕਰ ਲਿਆ ਹੈ ਤਾਂ ਸਤਾਰਵੀਂ ਸਦੀ ਵਿਚ ਸ਼ੇਕਸਪੀਅਰ ਦੇ ਨਾਟਕ ਵੇਖਣ ਵਾਲੇ ਅੰਗ੍ਰੇਜ਼-ਦਰਸ਼ਕਾਂ ਦੀ ਸੂਝ-ਸਿਆਣਪ ਅਤੇ ਸੁਹਜ-ਸੁਆਦ ਦੀ ਵੀ ਸਾਨੂੰ ਦਾਦ ਦੇਣੀ ਚਾਹੀਦੀ ਹੈ ਜੋ ਮੰਚ ਉੱਤੇ ਗੱਡੀ ਹੋਈ ਸੋਟੀ ਨੂੰ ਸਹਿਜ-ਸੁਭਾ ਦਰਖ਼ਤ, ਜੰਗਲ, ਬੁਰਜ ਜਾਂ ਮੁਨਾਰਾ ਮੰਨ ਲੈਂਦੇ ਸਨ ਅਤੇ ਸੂਰਜ ਦੀ ਧੁੱਪੇ, ਰਾਤ ਦਾ ਦਿੱਸ਼ ਪੇਸ਼ ਕਰਨ ਵਾਲੇ ਅਦਾਕਾਰਾਂ ਦੇ ਸੱਚ ਬੋਲਦੇ ਹੋਣ ਉੱਤੇ ਸੰਦੇਹ ਨਹੀਂ ਸਨ ਕਰਦੇ । ਸੰਸਾਰ ਭਰ ਦੇ ਨਾਟਕ-ਦਰਸ਼ਕਾਂ ਵਾਸਤੇ ਉਨ੍ਹਾਂ ਨੇ ਬੜੀ ਚੰਗੀ ਪਰੰਪਰਾ ਟੋਰੀ ਤਾਂ ਜੋ ਨਾਟਕ ਦੀ ਪੇਸ਼ਕਾਰੀ ਵਿਚ ਅਸਲੀਅਤ ਦਾ ਧੋਖਾ ਨਾ ਖਾਣ । ਅਦਾਕਾਰ ਕਦੇ ਵੀ ਅਸਲ ਪਾਤਰ ਨਹੀਂ ਬਣ ਸਕਦਾ । ਉਹ ਅਸਲ ਪਾਤਰ ਦੀ ਸ਼ਖ਼ਸੀਅਤ ਅਤੇ ਚਰਿੱਤਰ ਉਘਾੜਨ ਦਾ ਸਾਧਨ ਜ਼ਰੂਰ ਹੁੰਦਾ ਹੈ । ਮੰਚ-ਚੜਤ ਵੀ ਦਰਸ਼ਕਾਂ ਨੂੰ ਅਸਲੀਅਤ ਦਾ ਧੋਖਾ ਦੇਣ ਲਈ ਨਹੀਂ, ਸਗੋਂ ਪਿਛੋਕੜ ਬਾਰੇ ਸੁਝਾਉ ਦੇਣ ਲਈ ਕੀਤੀ ਜਾਂਦੀ ਹੈ । ਖ਼ੈਰ, ਪੰਜਾਬ ਵਿਚ ਇਹ ਅਨੋਖਾ ਤਜਰਬਾ ਕਾਫ਼ੀ ਦਿਲਚਸਪ ਸੀ । ਹੋਰ ਵੀ ਦਿਲਚਸਪੀ ਵਾਲੀ ਗੱਲ ਇਹ ਸੀ ਕਿ ਚਾਰ ਨਾਟਕਾਂ ਵਿੱਚੋਂ ਤਿੰਨ ਇਸਤ੍ਰੀਆਂ ਦੇ ਲਿਖੇ ਹੋਏ ਸਨ, ਭਾਵੇਂ ਅਜੇ ਤਕ ਕੋਈ ਵੀ ਪੰਜਾਬੀ ਇਸਤ੍ਰੀ, ਨਾਟਕਕਾਰ ਦੇ ਰੂਪ ਵਿਚ ਮੰਨਤਾ ਪ੍ਰਾਪਤ ਨਹੀਂ ਕਰ ਸਕੀ । ਸੁਰਿੰਦਰਜੀਤ ਬਰਾੜ ('ਦਾਵਾਨਲ' ਤੇ 'ਮਰੀਚਕਾ ਨਾਵਲਾਂ ਦੀ ਲੇਖਿਕਾ), ਰਣਜੀਤ ਮਾਨ ਅਤੇ ਜਸਬੀਰ ਸੰਧੂ ਦੇ ਇਕਾਂਗੀ ਭਾਵੇਂ ਮੰਚ ਤੇ ਖੇਡ ਜਾਂਦੇ ਰਹੇ ਹਨ, ਪਰ ਇਨ੍ਹਾਂ ਵਿੱਚੋਂ ਪੁਸਤਕ ਦੇ ਰੂਪ ਵਿਚ ਅਜੇ ਤਕ ਕੋਈ ਨਾਟਕ ਪ੍ਰਕਾਸ਼ਿਤ ਨਹੀਂ ਹੋਇਆ । ਭੁੱਲੇ ਰਾਹੀ | ਪਹਿਲਾ ਨਾਟਕ ‘ਭੁੱਲੇ ਰਾਹੀਂ' ਸੁਰਜੀਤ ਕੌਰ ਦਾ ਲਿਖਿਆ ਹੋਇਆ ਸੀ ਅਤੇ ਸ੍ਰੀ ਮਤੀ ਸੁੰਦਰ ਸਿੰਘ ਦੇ ਨਿਰਦੇਸ਼ਨ ਵਿਚ ਗੋਰਮੈਂਟ ਗਰਲਜ਼ ਹਾਇਰ ਸੈਕੰਡਰੀ ਸਕੂਲ, 132