ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੱਬ ਸਾਨੂੰ ਤੋਰਦਾ ਹੈ ਤੇ ਬਾਕੀ ਦੇ ਮਾਰਗ ਤੇ ਸ਼ੈਤਾਨ ਬਹਿਕਾ ਕੇ ਲੈ ਜਾਂਦਾ ਹੈ । ਗੁਰਮਤ ਵਿਚ ਹਾਂ ਰਸਤਿਆਂ ਦਾ ਮਾਲਕ ਕੇਵਲ ਵਾਹਿਗੁਰੂ ਆਪ ਹੀ ਹੈ (73), ਇਸ ਲਈ “ਹਉਮੈਂ ਜੋ ਸਾਨੂੰ ਧਾਤ ਦੇ ਮਾਰਗ ਤੇ ਹੋਰ ਲਿਜਾਂਦੀ ਹੈ, ਇਹ ਵੀ ਉਸ ਦੇ ਹੁਕਮ ਵਿਚ ਹੀ ਉਪਜਦੀ ਹੈ (74) ਉਸ ਦੇ ਹੁਕਮ ਵਿਚ ਹੀ ਵਾਪਰਦੀ ਹੈ । ਏਹੋ ਕਰਮਾਂ ਦੇ ਗੇੜ ਵਿਚ ਸਾਨੂੰ ਭਰਮਾਈ ਫਿਰਦੀ ਹੈ । ਸਾਡਾ ਆਉਣਾ-ਜਾਣਾ, ਜੰਮਣਾ-ਮਰਨਾ, ਦੇਣ-ਲੈਣਾ, ਖਟਣਾ-ਗੁਆਉਣਾ, ਹਸਣਾ-ਰੋਣਾ, ਭਰਨਾ-ਧੋਣਾ, ਸਭ ਤਰਾਂ ਦੇ ਕਰਮ ਹਉਮੈ ਵਿਚ ਹੀ ਹੁੰਦੇ ਹਨ (75) । ਪਰ ਹਉਮੈ ਵਿਚ ਕੀਤੇ ਕਰਮ ਵਿਧੀ ਵਿਹੀਣ ਹੁੰਦੇ ਹਨ (76) ਇਸ ਲਈ ਥਾਇ ਨਹੀਂ ਪੈਂਦੇ (77) ! ਹਉਮੈ ਵਿਚ ਕੀਤੀ ਭਗਤੀ ਵੀ ਬਿਰਥੀ (78), ਪੜਿਆ ਵੀ ਬਿਰਥਾ (79), ਗਾਂਵਿਆ ਵੀ ਬਿਰਥਾ (80), ਹੋਰ ਸੁਚ-ਕਰਮ ਵੀ ਬਿਰਥੇ (81) ਜੋ ਕੇਵਲ ਬੰਧਨਾਂ ਵਿਚ ਬੰਨਦੇ ਹਨ । ਸਾਡੇ ਪਾਪ ਤੇ ਪੁੰਨ, ਸਾਡੀ ਮੂਰਖਤਾ ਤੇ ਸਿਆਣਪ ਸਭ ਹਉਮੈ ਵਿਚ ਹੀ ਹੈ (82); ਨਰਕ ਤੇ ਸੁਰਗ ਵੀ ਹਉਮੈਂ ਵਿਚ ਹੀ ਭੋਗਦੇ ਪਏ ਹਾਂ (83) । ਦਰ ਅਸਲ ਪਰਮਾਤਮਾ ਨੇ 'ਹਉਮੈਂ ਦੀ ਠਗਉਲੀ ਪਾ ਕੇ ਹੀ ਜਗਤ ਦੀ ਉਤਪਤੀ ਕੀਤੀ ਹੈ (84) । ਹਰ ਸਰੀਰ ਵਿਚ ਹਉਮੈ ਦਾ ਵਾਸ ਹੈ, ਏਹੋ ਉਤਪਤੀ ਦਾ ਮੂਲ ਹੈ (8:) । ਸਾਰਾ ਸੰਸਾਰ ਇਸੇ ਦੇ ਮੋਹ ਵਿਚ ਪੈਦਾ ਹੁੰਦਾ ਹੈ (86) ਤੇ ਹਉਮੈ ਮਮਤਾ ਵਿਚ ਭਰਮਦਾ ਫਿਰਦਾ ਹੈ (87) । ਸਾਰੇ ਸੰਸਾਰ ਨੂੰ ਏਹ ਰੋਗ ਵਿਆਪਿਆ ਪਿਆ ਹੈ (88) । ਹਰ ਕੋਈ ਧੀ ਹਉਮੈ ਹੋਇਆ ਪਿਆ ਹੈ (89), ਸਾਰੀ ਆਰਜਾ ਹਉਂ ਹਉਂ ਕਰਦਿਆਂ ਬਿਤਾਉਂਦਾ ਹੈ (90) 1 ਸਾਰਾ ਜਨਮ ਇਸੇ ਮੂਰਖਤਾ ਵਿਚ ਬਰਬਾਦ ਕਰ ਲੈਂਦਾ ਹੈ (91) । ਇਉਂ ਗਰਬ ਨਾਲ ਅਟਿਆਂ, ਹਉਮੈ ਨਾਲ ਲਦਿਆਂ ਤੁਰ ਜਾਂਦਾ ਹੈ, ਤੇ ਅੰਤਕਾਲ ਪਛਤਾਉਂਦਾ ਹੈ (92) । ਇਹ ਸਾਰੀ ਉਸ ਦੇ ਹੁਕਮ ਦੀ ਖੇਡ ਹੈ । | ਵੱਡਾ ਵਿਰੋਧਾਭਾਸ ਇਥੇ ਇਹ ਹੈ ਕਿ ਇਹ ਹਉਮੈ ਜੋ ਮਾਲਕ ਦੇ ਹੁਕਮ ਅੰਦਰ ਉਪਜਦੀ ਹੈ, ਮਾਲਕ ਦੇ ਹੁਕਮ ਤੋਂ ਹੀ ਸਾਨੂੰ ਬੇਖ਼ਬਰ ਕਰ ਦੇਂਦੀ ਹੈ । ਫਿਰ ਸਾਥੋਂ ਹੁਕਮ ਹੀ ਬੁਝਿਆ ਨਹੀਂ ਜਾਂਦਾ। (93) ਹੁਕਮੀ ਵਲ ਪਿੱਠ ਜੋ ਕਰ ਖੜਦੇ ਹਾਂ । ਮੂਲਹੁ ਭੁੱਲੇ ਪ੍ਰਭੂ ਤੋਂ ਹੀ ਬੇਗਾਨੇ ਹੋਏ ਫਿਰਦੇ ਹਾਂ (94) । ਅਸਲ ਵਿਚ ਜਦ ਹਉਮੈ ਅਸਾਂ ਅੰਦਰ ਲਹਿਰਦੀ ਹੈ ਤਾਂ ਪਰਮਾਤਮਾ ਓਥੇ ਦਿਸਦਾ ਨਹੀਂ, ਜੇ ਉਹ ਦਿਸ ਪਵੇ ਤਾਂ ਹਉਮੈਂ ਕਿਤੇ ਨਹੀਂ ਰਹਿ ਸਕਦੀ (95)। ਦੋਵੇਂ ਇਕਠੇ ਰਹਿੰਦੇ ਨਹੀਂ : ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ । ਇਉਂ ਹਉਮੈ ਦੇ ਭਰਮਾਏ ਹੋਏ ਅਸੀਂ ਹੁਕਮ ਤੇ ਨਾਮ ਦੋਹਾਂ ਵਲੋਂ ਬੇਗਾਨੇ ਹੋਏ - ਵਡਹੰਸ ਮ: ੩ (੫੬੦/੧੨) ਫਿਰਦੇ ਹਾਂ । 10