________________
ਹਉਮੈ ਦੀ ਸੰਰਚਨਾ ਬਚਪਨ ਵਿਚ ਮੇਰੇ ਦਾਦਾ ਜੀ ਮੇਰੇ ਨਾਲ ਇਕ ਖੇਡ ਖੇਡਿਆ ਕਰਦੇ ਸਨ । ਉਹ ਮੈਨੂੰ ਪੁਛਦੇ, “ਬੇਟਾ, ਦਸ, ਜਸਵੰਤ ਕਿਥੇ ਹੈ ?" ਮੈਂ ਛਾਤੀ ਤੇ ਹੱਥ ਰਖਣਾ ਤੇ ਕਹਿਣਾ, (ਇਹ ਹੈ ! ਉਹਨਾਂ ਕਹਿਣਾ, 'ਇਹ ਤਾਂ ਤੇਰੀ ਛਾਤੀ ਹੈ, ਜਸਵੰਤ ਕਿਥੇ ਹੈ ?" ਫਿਰ ਮੈਂ ਸਿਰ ਨੂੰ ਹੱਥ ਲਾ ਕੇ ਕਹਿਣਾ, "ਇਹ ਹੈ ! “ਇਹ ਤਾਂ ਤੇਰਾ ਸਿਰ ਹੈ," ਉਹਨਾਂ ਫਿਰ ਪੁਛਣਾ, ਜਸਵੰਤ ਕਿੱਥੇ ਹੈ ?" ਮੈਂ ਸਿਰ ਤੋਂ ਪੈਰਾਂ ਤੀਕ ਸਾਰੇ ਸਰੀਰ ਤੇ ਹੱਥ ਫੇਰ ਕੇ ਕਹਿਣਾ, "ਇਹ ਦੇਖੋ ! ਇਹ ਤਾਂ ਤੇਰਾ ਸਰੀਰ ਹੈ, ਜਸਵੰਤ ਕਿੱਥੇ ਹੈ ? ਤਦ ਮੈਂ ਆਖ ਦੇਣਾ, “ਮੈਨੂੰ ਪਤਾ ਨਹੀਂ ! ਪਰ ਇਹ ਖੇਡ ਆਪਣਾ ਆਪ ਭਾਲਣ ਦੀ ਇਕ ਖੋਹ ਜਹੀ ਮੈਨੂੰ ਲਗਾ ਗਈ । ਜਦ ਮੇਰਾ ਬੇਟਾ ਜ਼ਰਾ ਵੱਡਾ ਹੋਇਆ, ਮੈਂ ਵੀ ਉਸ ਨਾਲ ਏਹੋ ਖੇਡ ਖੇਡਣੀ ਚਾਹੀ । ਮੈਂ ਉਸ ਨੂੰ ਪੁਛਿਆ, “ਅੰਤਰਪ੍ਰੀਤ ਕਿੱਥੇ ਹੈ ? ਉਸ ਨੇ ਵੀ ਮੇਰੇ ਵਾਂਗ ਪਹਿਲਾਂ ਛਾਤੀ ਤੇ ਫਿਰ ਸਾਰੇ ਸਰੀਰ ਤੇ ਹੱਥ ਫੇਰ ਕੇ ਕਿਹਾ, “ਔਹ ਦੇਖੋ ! ਜਦ ਬਾਬੇ ਵਾਂਗ ਮੇਰੀ ਵੀ ਤਸੱਲੀ ਨਾ ਹੋਈ ਤੇ ਮੈਂ ਫੇਰ ਪ੍ਰਸ਼ਨ ਦੁਹਰਾਇਆ ਤਾਂ ਉਸ ਨੇ ਆਪਣੇ ਸਿਰ ਵੱਲ ਇਸ਼ਾਰਾ ਕਰ ਕੇ ਕਿਹਾ, “ਇਸ ਦੇ ਅੰਦਰ ਹੈ । ਇਸ ਦੇ ਅੰਦਰ ਤਾਂ ਤੇਰਾ ਦਿਮਾਗ ਹੈ, ਮੈਂ ਕਿਹਾ, “ਅੰਤਰਪ੍ਰੀਤ ਕਿੱਥੇ ਹੈ ? ਉਸ ਕਿਹਾ, “ਦਿਮਾਗ ਦੇ ਅੰਦਰ ।' ਓਥੇ ਤਾਂ ਤੇਰਾ ਮਨ ਹੈ, ਮੈਂ ਫੇਰ ਪ੍ਰਸ਼ਨ ਕੀਤਾ, ਅੰਤਰਪ੍ਰੀਤ ਕਿੱਥੇ ਹੈ ? ਓਥੇ ਹੀ ਹੈ ! ਉਸ ਨੇ ਉੱਤਰ ਦਿੱਤਾ। ਮੈਂ ਪ੍ਰਸ਼ਨ ਅੱਗੇ ਨ ਤੋਰ ਸਕਿਆ। ਪਰ ਇਕ ਗੱਲ ਜੋ ਇਸ ਖੇਡ 'ਚੋਂ ਮੈਨੂੰ ਪ੍ਰਤੱਖ ਹੋਈ ਉਹ ਇਹ ਸੀ ਕਿ ਇਸ ਮੈਂ ਦੀ ਸਰੀਰਕ ਤੋਂ ਅਗਾਂਹ ਇਕ ਮਾਨਸਿਕ ਹੱਦ ਵੀ ਹੈ । ਏਹੋ ਮਾਨਸਿਕ ਹੱਦ ਸਾਡੇ ਸਮਸਤ ਅਨੁਭਵ ਦੀ ਕੇਂਦਰੀ ਇਕਾਈ ਹੈ ! ਜੀਆਂ ਦਾ ਜੀਅਤਵ ਇਸੇ ਆਸਰੇ ਖੜੋਤਾ ਜਾਪਦਾ ਹੈ। ਹਉਮੈ, ਸਾਡੀ ਮੈਂ ਦਾ ਹੀ ਪਸਾਰਾ ਹੈ । ਆਪਣਾ ਆਪਾ ਜੀਉਣ ਤੇ ਆਪਣਾ ਆਪਾ ਬੀਣ ਦੀ ਥਾਂ ਅਸੀਂ ਹਉਮੈ ਨੂੰ ਹੀ ਚੰਬੜੇ ਰਹਿਣਾ ਪਸੰਦ ਕਰਦੇ ਹਾਂ । 'ਮੈਂ' ਤੋਂ ਅੱਗੇ ਮੇਰਾ`, ਤੇ ਫਿਰ ‘ਮੈਨੂੰ ਆਖਣਾ ਸਿਖ ਕੇ ਇਕ ਤਸੱਲੀ ਪ੍ਰਤੀਤ ਕਰਦੇ ਹਾਂ । ਮੈਂ, ਮੋਰਾ, ਮੈਨੂੰ ਕਹਿਣਾ ਆਪਣੇ ਕਿਸੇ ਵਿਹਾਰਕ ਕੇਂਦਰ ਵਲ ਇਸ਼ਾਰਾ ਕਰਨਾ ਹੈ । ਹਉਮੈ ਹੀ ਸਾਡੀ ਮਾਨਸਿਕ ਤੇ ਵਿਹਾਰਕ ਨਾਭੀ ਹੈ ।"ਮੈਂ ਹਾਂ ! ਦੇ ਦਾਅਵੇ ਨਾਲ ਮੇਰੇ ਨਵੇਂ ਕਲੇ ਅਸਤਿਤਵ, ਨਵੇਕਲੇ ਆਪੇ ਦਾ ਐਲਾਨ ਹੁੰਦਾ ਹੈ । ਇਉਂ ਹਉਂ' ਸਾਡੇ ਨਿਜ ਦੀ ਸ਼ਨਾਖ਼ਤ ਹੈ । ਸਮਾਜ ਨਾਲ ਸਾਡੇ ਆਪੇ ਦੀ ਜਾਣ ਪਛਾਣ ਕਰਾਉਂਦੀ ਹੈ । ਇਹ ਸਾਡਾ ਸ਼ਨਾਖ਼ਤੀ ਮੁਖੌਟ ਹੈ । ਇਸ ਦੇ ਉਹਲੇ ਸਾਡੇ ਇਰਾਦੇ, ਵਿਚਾਰ, ਆਵੇਗ, ਤਿਕਰਮ ਸਭ ਸੁਖਿਅਤ ਪ੍ਰਤੀਤ ਕਰਦੇ ਹਨ । ਅਚੰਕਾ ਤਾਂ ਇਹ ਹੈ ਕਿ ਜੋ ਸਾਨੂੰ ਆਪਣੀ ਸੁਰਖਿਆ ਦਾ ਸਾਧਨ ਪ੍ਰਤੀਤ ਹੁੰਦੀ ਹੈ, ਹ 'ਹਉਂ' ਕੇਵਲ ਇਕ ਭਰਮ, ਇਕ ਭੁਲੇਖਾ, ਇਕ ਛਲ ਹੈ । ਇਕ ਵਹਿਮ ਹੈ ਆਪਣੀ ਨਿਰੰਤਰ ਇਕਾਈ 11