________________
ਜਾਇਦਾਦ ਦਾ, ਤਾਕਤ ਦਾ ਅਭਿਮਾਨ ਇਸੇ ਵੰਨਗੀ ਦਾ ਅਹੰਕਾਰ ਹੈ । ਪ੍ਰਾਪਤੀਆਂ ਤੇ ਗੁਣਾਂ ਉਪਰ ਆਧਾਰਿਤ ਹੋਣ ਦੇ ਬਾਵਜੂਦ ਵੀ ਗੁਰਮਤਿ ਵਿਚ ਨਿੰਦਣਜੰਗ ਕਿਹਾ ਗਿਆ ਹੈ (100) । ਨ ਕਰਮਾਂ ਦਾ ਅਹੰਕਾਰ ਵੀ ਪੁੰਨ ਕਰਮਾਂ ਦਾ ਨਾਸ ਹੀ ਕਰਦਾ ਹੈ (101)। ਸਭ ਤੋਂ ਭੈੜਾ ਅਭਿਮਾਨ ਆਪਣੀ ਚਾਤੁਰੀ ਦਾ ਅਹੰਕਾਰ ਹੈ ਕਿਉਂਕਿ ਇਹ ਹਮੇਸ਼ਾ ਦੰਭ ਬਣ ਨਿਬੜਦਾ ਹੈ, ਤੇ ਦੰਭ ਦੀ ਧਰਮ ਵਿਚ ਕੋਈ ਥਾਂ ਨਹੀਂ (102) । | ਅਹੰਕਾਰ ਦੀ ਇਕ ਹੋਰ ਵੰਨਗੀ ਖ਼ਲ ਅਹੰਕਾਰ ਜਾਂ ‘ਗਰਬ' ਹੈ ਜੋ ਬਿਨਾ ਕਿਸੇ ਗੁਣ ਦੇ ਆਫਰਿਆ ਫਿਰਦਾ ਹੈ । ਐਸੇ ਹੰਕਾਰੀ ਨੂੰ ਗੁਰਬਾਣੀ ਵਿਚ ਖਰ (=ਖੇਤੇ) ਨਾਲ ਉਪਮਾ ਦਿੱਤੀ ਗਈ ਹੈ (103) । | ਅਹੰਕਾਰੀ ਜੀਵ ਮਾਨ-ਅਮਾਨ ਦੇ ਚੱਕਰਾਂ ਵਿਚ ਹੀ ਪਿਆ ਰਹਿੰਦਾ ਹੈ । ਮਨ ਉਸ ਨੂੰ ਸੁਖਾਉਂਦਾ ਹੈ । ਇਸ ਨਾਲ ਉਸਦਾ ਮਹਤ ਵਧਦਾ ਹੈ, ਸੋ ਉਹ ਖੁਸ਼ ਹੁੰਦਾ ਹੈ । ਅਪਮਾਨ ਤੋਂ ਉਹ ਸੁੰਗੜ ਦਾ ਹੈ, ਇਸ ਨਾਲ ਉਸ ਦੀ ਖ਼ੁਆਰੀ ਹੁੰਦੀ ਹੈ । ਮਾਇਆ ਤਜਣੀ ਬੜਾ ਔਖਾ ਕੰਮ ਹੈ, ਪਰ ਮਾਣ ਛਡਣਾ ਇਸ ਤੋਂ ਵੀ ਵੱਧ ਔਖਾ ਹੈ । (104)* ਇਹ ਅਹੰਕਾਰ, ਇਹ ਮਾਨਮਹਤ, ਇਹ ਅਪਮਾਨ-ਖੁਮਾਰੀ, ਸਭ ਹਉਮੈ ਦੇ ਲਾਏ ਬੂਟੇ ਹਨ । ਇਹ ਸਭ ਹਉਮੈ ਦਾ ਹੀ ਵਿਸਤਾਰ ਹੈ । ਲੋਭ : ਲੋਭ, ਲਬ, ਲਾਲਚ, ਤਮਾ, ਗੁਰਮਤਿ ਸਾਹਿੱਤ ਵਿਚ ਇਕੋ ਵਿਕਾਰ ਦੇ ਵਖੋ ਵਖਰੇ ਨਾਮ ਹਨ । ਸਾਧਾਰਨ ਬੋਲੀ ਵਿਚ ਲੋਭ ਲੋੜ ਤੋਂ ਵਧੇਰੇ ਧਨ ਇਕੱਤਰ ਕਰਦਾ ਹੈ । ਲੋੜ ਤੋਂ ਵਧੇਰੇ ਵਸਤ ਪਰਿਹਿਣ ਨੂੰ ਵੀ ਲੋਭ ਕਹਿੰਦੇ ਹਨ । ਹੋਰਨਾਂ ਦੀ ਮਾਲਕੀ ਤੇ ਕਬਜ਼ਾ ਕਰਨ ਦੀ ਲਾਲਸਾ ਵੀ ਲੋਭ ਕਹਾਉਂਦੀ ਹੈ । ਲੋਭੀ ਮਨੁੱਖ ਲਈ ਧਨ, ਲੋੜਾਂ ਪੂਰੀਆਂ ਕਰਨ ਦਾ ਸਾਧਨ ਨਹੀਂ ਰਹਿੰਦਾ, ਆਪਣੇ ਆਪ ਵਿਚ ਸਾਧਯ ਹੋ ਨਿਬੜਦਾ ਹੈ । ਧਨ ਆਉਂਦਾ ਵੇਖ ਕੇ ਉਸ ਨੂੰ ਖੁਸ਼ੀ ਹੁੰਦੀ ਹੈ (110} । ਪੈਸਾ ਉਸਦੀ ਜ਼ਿੰਦਗੀ ਹੈ ਜਾਂਦਾ ਹੈ (111) । ਜਾਪਦਾ ਹੈ ਗੁਰਮਤਿ ਵਿਚ ਲੱਭ ਦੇ ਅਰਥ ਧਨ ਦੀ ਪਕੜ ਤੋਂ ਕਿਤੇ ਵਡੇਰੇ ਹਨ ! ਗੁਰੂ ਅਰਜਨ ਦੇਵ ਜੀ ਸਹਸਕ੍ਰਿਤੀ ਸਲੋਕਾਂ ਵਿਚ ਲੋਭ ਬਾਰੇ ਕਹਿੰਦੇ ਹਨ : ਹੈ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਿਰੀ ਕਲਤੇ । ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ ॥
- ਅਹੰਕਾਰ ਤੋਂ ਬਚਣ ਦੇ ਉਪਾਇ ਹਨ : ਨਿਤਾ (105), ਆਤਮ-ਸਮਰਪਨ (106), ਨਿਮਿਤ ਭਾਵ (107), ਸ਼ਰਨਾਗਤ ਭਾਵ (108) ਤੇ ਅਰਦਾਸ (109) ।
17