ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੋ ਵਖੋ ਵਖਰੇ ਦ੍ਰਿਸ਼ਟੀਕੋਣ : ਦਿਸਦਾ ਸੰਸਾਰ ਹਰ ਪਲ ਬਦਲ ਰਿਹਾ ਹੈ । ਪਰਿਵਰਤਨਸ਼ੀਲ ਪ੍ਰਪੰਚ ਦੇ ਅੰਤਰਗਤ ਸਾਡੇ ਆਪੇ ਦੀ ਆਪਣੀ ਪਰਿਵਰਤਨਸ਼ੀਲਤਾ ਹੋਰ ਵੀ ਵਧੇਰੇ ਅਨਿਸਚਿਤਤਾ ਪੈਦਾ ਕਰਦੀ ਹੈ । ਲੰਘਦੀ ਜਾਂਦੀ ਉਮਰ, ਬਦਲਦੇ ਹਾਲਾਤ, ਬਣਦੇ ਬਿਨਸਦੇ ਸੰਬੰਧ, ਤੇ ਅੰਤ ਅਕਥਨੀ ਮੌਤ ਇਸ ਅਨਿਸਚਿਤਤਾ ਦੀਆਂ ਅਵਿਰਲ ਚੇਤਾਵਨੀਆਂ ਹਨ । ਲਗਾਤਾਰ ਵਰਤਦੀ ਇਹ ਲਾਯਕੀਨੀ ਸਾਡੇ ਲਈ ਤੌਖਲਾ ਪੈਦਾ ਕਰਦੀ ਹੈ । ਇਸੇ ਤੌਖਲੇ, ਇਸੇ ਭੈ ਦੇ ਮਾਰੇ ਅਸੀਂ ਭਟਕਦੇ ਫਿਰਦੇ ਹਾਂ, ਤੇ ਇਸ ਤੋਂ ਬਚਣ ਲਈ ਆਪਣੀ ਕੋਈ ਸ਼ਨਾਖ਼ਤ ਸਿਰਜ ਕੇ ਉਸ ਨੂੰ ਚੰਬੜੇ ਰਹਿਣਾ ਪਰਵਾਨ ਕਰਦੇ ਹਾਂ । ਸੈ-ਸਿਰਜੀ ਕੋਈ ਸ਼ਨਾਖ਼ਤ, ਜੋ ਚੁਵੱਲੇ ਪਸਰੀ ਅਨਿਸਚਿਤਤਾ ਦੇ ਬਾਵਜੂਦ ਨਿਸਚਿਤਤਾ ਦਾ ਭਰਮ ਸਾਨੂੰ ਦੇਈ ਰੱਖੇ, ਸਾਡੀ 'ਹਉਂ' ਹੈ । ਇਸ ਹਉਂ' ਸਦਕਾ ਹੀ ਪੈਰਾਂ ਹੇਠੋ ਖਿਸਕਦੀਆਂ ਰੇਤਾਂ ਦੇ ਬਾਵਜੂਦ ਸਾਨੂੰ ਆਪਣੀ ਨੀਂਹ ਠੋਸ ਤੇ ਸਦੀਵਕਾਲੀ ਜਾਪਦੀ ਹੈ। ਤਿਬਤੀ ਬੋਲੀ ਵਿਚ ਇਸ ਨੂੰ ‘ਡਰਾਡਿਜ਼ਨ' (= ਅਪਣੇ ਆਪ ਨੂੰ ਚੰਬੜੀ ਫਿਰਨਾ) ਆਖਦੇ ਹਨ । ਇਸ ਸੈਸ਼ਨਾਖ਼ਤੇ ਰਾਹੀਂ ਹੀ ਅਸੀਂ ਆਪਣੇ ਆਪ ਨੂੰ ਇਹ ਅਵਿਰਲ ਭਰਮ-ਭਰੋਸਾ ਦਿਵਾ ਸਕਦੇ ਹਾਂ ਕਿ ਅਸੀਂ ਵਿਸ਼ਵਾਸਯ ‘ਕੁਝ ਹਾਂ ! ਇੰਝ ਦੀ ਠੋਸ ਥੈ-ਪਛਾਣ ਬਣਾਈ ਰਖਣਾ ਸਾਡਾ ਅਵਿਰਲ ਆਹਰ ਬਣ ਜਾਂਦਾ ਹੈ। ਦੁਨੀਆਵੀ ਨਜ਼ਰ ਨਾਲ ਵੇਖੀਏ ਤਾਂ ਹਉਂ-ਅਹਉਂ ਜਾਂ ਨਿਜ-ਪਰ ਵਿਰਲਾ ਅੰਤਰ ਯਥਾਰਥਕ ਵੀ ਲਗਦਾ ਹੈ, ਉਪਯੋਗੀ ਵੀ। ਸਾਡੀ 'ਹਉਂ' ਸਾਡੇ ਕਾਰਾਮਦ ਹੈ। ਇਸੇ ਲਈ, ਇਸ ਦ੍ਰਿਸ਼ਟੀ ਤੋਂ, ਇਹ ਲਾਜ਼ਮੀ ਹੋ ਜਾਂਦਾ ਹੈ ਕਿ ਇਸ ਹਉਂ ਨੂੰ ਤਕੜਿਆਂ ਤੇ ਵਧੇਰੇ ਸੁਯੋਗ ਬਣਾਇਆ ਜਾਵੇ ਤੇ ਇਸ ਦੀਆਂ ਦੁਚਿਤੀਆਂ ਨਿਵਾਰ ਕੇ ਇਸ ਨੂੰ ਹੋਰ ਵੀ ਲਾਹੇਵੰਦ ਬਣਾ ਲਿਆ ਜਾਵੇ । ਪੱਛਮੀ ਮਨੋਵਿਗਿਆਨ ਦਾ ਬਲ ਇਸੇ ਤੇ ਹੈ । ਵਿਅਕਤਿਤੁ ਦੇ ਵਿਕਾਸ ਦੀ ਸੰਭਾਲ ਕਰਨੀ, 'ਹਉਂ' ਦੀ ਸੰਰਚਨਾ ਨੂੰ ਸੰਵਾਰਨਾ, “ਹਉਂ ਨੂੰ ਵੱਧ ਤੋਂ ਵੱਧ ਬਲਵਾਨ ਬਣਾਉਣਾ ਉਸ ਦੇ ਮੂਲ ਮੁੱਦਿਆਂ ਵਿਚੋਂ ਹਨ। ਉਦੇਸ਼ ਉਸ ਦਾ ਇਹ ਹੈ ਕਿ 'ਹਉਂ' ਨੂੰ ਨ ਕੇਵਲ ਆਪਣੀਆਂ ਇਛਾਵਾਂ ਪੂਰੀਆਂ ਕਰਨ ਦੇ ਯੋਗ ਹੀ ਬਣਾਇਆ ਜਾ ਸਕੇ ਸਗੋਂ ਸੰਸਕ੍ਰਿਤੀ ਨਾਲ ਨਿਬਾਹ ਕਰਨ ਜੋਗਾ ਵੀ ਬਣਾਇਆ ਜਾ ਸਕੇ । ਸ਼ਖ਼ਸੀਅਤ ਦਾ ਸਮੰਜਨ ਉਸਦਾ ਮਕਸਦ ਹੈ, ਉਸ ਦੀਆਂ ਡੂੰਘਾਈਆਂ ਦੀ ਖੋਜ ਨਹੀਂ । ਇਸ ਦੇ ਟਾਕਰੇ, ਪੂਰਬ ਨੇ ਇਸ ਦੀਆਂ ਡੂੰਘਾਈਆਂ ਦੀ ਖੋਜ ਕਰਨੀ ਵਧੇਰੇ ਉਚਿਤ ਸਮਝੀ ਹੈ; ਤੇ ਇਸ ਖੋਜ ਤੋਂ ਇਹ ਪ੍ਰਤੀਤ ਕੀਤਾ ਹੈ ਕਿ ਸਾਡੀ 'ਹਉਂ' ਦੀ ਕੋਈ ਠੋਸ ਜਾਂ ਸੱਤ ਹੱਦ ਸਿੱਧ ਨਹੀਂ ਹੋਂਦੀ । 'ਹਉਂ' ਤੇ 'ਅਹਉਂ ਵਿਚਾਲੇ ਦਾ ਅੰਤਰ ਕੇਵਲ ਸਾਡੀ ਇੱਛਾ ਉਪਰ ਹੀ ਆਧਾਰਤ ਜਾਪਦਾ ਹੈ । | ਇਹ ਅਸੱਤ ਹਉਂ' ਨੂੰ ਪੂਰਬੀ ਧਰਮਾਂ ਨੇ ਦੁਖ ਦਾ ਕਾਰਣ ਮੰਨਿਆ ਹੈ । ਪਰਮ ਸੁਖ ਦੀ ਪ੍ਰਾਪਤੀ, ਇਸ ਲਈ ਇਸ ਦੇ ਪਰਿੜਿਆਗ ਤੋਂ ਹੀ ਸੰਭਵ ਹੈ । ਸਾਡਾ