________________
ਅੰਕ ਪਰਿਚੈ ਪੰਜਾਬੀ ਸਾਹਿਤ ਅਕਾਡਮੀ ਦੇ ਪਹਿਲੇ ਪ੍ਰਧਾਨ ਭਾਈ ਸਾਹਿਬ ਡਾ. ਜੋਧ ਸਿੰਘ ਜੀ ' ਦੀ ਯਾਦ ਵਿਚ ਗੁਰਮਤਿ ਦੇ ਕਿਸੇ ਨਾ ਕਿਸੇ ਪੱਖ ਬਾਰੇ ਇਕ ਵਾਰਸ਼ਕ ਸਿਮਰਤੀਵਿਖਿਆਣਾਂ ਦੀ ਲੜੀ ਜਾਰੀ ਕੀਤੀ ਗਈ ਸੀ । ਇਸ ਲੜੀ ਵਿਚ ਸਵਰਗਵਾਸੀ ਪ੍ਰੋ. ਗੁਰਬਚਨ ਸਿੰਘ ਤਾਲਿਬ ਨੇ, 1971 ਵਿਚ , ਗੁਰਬਾਣੀ ਵਿਚ 'ਦੁਖ ਦਾ, ਸਮਾਧਾਨ” ਵਿਸ਼ੇ ਉਪਰ ਪਹਿਲਾ ਭਾਸ਼ਣ ਦਿੱਤਾ ਸੀ...ਕੁਝ ਬੇਵਸੇ ਕਾਰਨਾਂ ਕਰਕੇ ਇਹ ਲੜੀ ਜਾਰੀ ਨਾ ਰਹਿ ਸਕੀ । ਇਸ ਸਾਲ ਤੋਂ ਅਕਾਡਮੀ ਨੇ ਇਸ ਲੜੀ ਨੂੰ ਦੁਬਾਰਾ ਸ਼ੁਰੂ ਕਰਨ ਦਾ . . ਫੈਸਲਾ ਕੀਤਾ ਹੈ ਤੇ ਇਸ ਅਧੀਨ ਇਸ ਵਰੇ ਡਾ. ਜਸਵੰਤ ਸਿੰਘ ਨੇਕੀ ਨੇ ਜੋ ਦੇ ਭਾਸ਼ਣ ਦਿੱਤੇ ਹਨ -'ਹਉਮੈ ਦੀਰਘ ਰੋਗੁ ਹੈ' ਅਤੇ 'ਦਾਰੂ ਭੀ, ਇਸ, ਮਾਹਿ-ਮਨੋਵਿਗਿਆਨਿਕ ਦ੍ਰਿਸ਼ਟੀ ਤੋਂ ਗੁਰਮਤਿ ਦੇ ਬੜੇ ਮਹੱਤਵਪੂਰਨ ਪਹਿਲੂ ਨੂੰ ਪੇਸ਼ ਕਰਦੇ ਹਨ। ਪਿਛਲੇ ਦੋ ਤਿੰਨ ਸਾਲਾਂ ਵਿਚ ਪੰਜਾਬੀ ਦੇ ਬਹੁਤ ਸਾਰੇ ਹੋਣਹਾਰ ਤੇ · ਪ੍ਰਤਿਸ਼ਟ ਲੇਖਕਾਂ ਤੋਂ ਪੰਜਾਬੀ ਜਗਤ ਵਾਂਜਿਆ ਗਿਆ ਹੈ । · ਸ. ਸੋਹਨ ਸਿੰਘ ਮੀਸ਼ਾ ਵੀ ਇਕ ਉਹੋ ਜਿਹਾ ਹੀ ਕਵੀ ਸੀ ਜੋ ਪਿਛਲੇ ਸਾਲ ਕਪੂਰਥਲੇ ਦੀ ਇਕ ਝੀਲ ਵਿਚ ਕਿਸ਼ਤੀ ਦੇ ਹਾਦਸੇ ਦਾ ਸ਼ਿਕਾਰ ਹੈ, ਸਾਡੇ ਤੋਂ ਸਦੀਵੀਂ ਤੌਰ ਤੇ ਵਿਛੜ ਗਿਆ। ਪੰਜਾਬੀ ਦੇ ਪ੍ਰਸਿੱਧ ਵਿਦਵਾਨ ਆਲੋਚਕ ਡਾ. ਪ੍ਰੇਮ ਪ੍ਰਕਾਸ਼ ਸਿੰਘ ਉਸ ਨੂੰ ਪੰਜਾਬ ਦਾ 'ਧੀਮੇ ਸੁਰਾਂ ਦਾ ਕਵੀ : ਕਹਿੰਦੇ ਆਪਣੇ ਲੇਖ ਵਿਚ ਉਸ ਦੇ ਕਾਵਿ-ਸਫਰ ਨੂੰ ਉਲੀਕਦੇ ਹਨ । 1960 ਤੋਂ ਪਿਛੋਂ 'ਗ਼ਜ਼ਲ ਪੰਜਾਬੀ ਕਵੀਆਂ ਤੇ ਪਾਠਕਾਂ ਦੁਹਾਂ ਦਾ ਹੀ ਬੜਾ ਹਰਮਨ ਪਿਆਰਾਂ ਕੇਵ-ਰੂਪ ਬਣ ਕੇ ਉਭਰਿਆ ਹੈ । ਪਰ ਅਜੇ ਤਕ ਵੀ ਪੰਜਾਬੀ 'ਗ਼ਜ਼ਲ ਦੇ ਬਹੁਤ ਥੋੜੇ ਲੇਖਕ, ਪਾਠਕ ਹਨ ਜੋ ਗ਼ਜ਼ਲ ਦੀ ਮੂਲ ਆਤਮਾ ਅਥਵਾ ਇਸ ਦੀਆਂ ਤਕਨੀਕੀ ਬਾਰੀਕੀਆਂ ਤੇ ਹਜੇ ਤੋਂ ਜਾਣੂ ਹਨ । ਇਸ ਕਾਵਿ ਰੂਪ ਦੇ ਵਿਭਿੰਨ ਪਹਿਲੂਆਂ