________________
ਦਾਰੂ ਭੀ ਇਸ ਮਾਹਿ | ਮਨੁੱਖ ਹੋਣ ਦੇ ਨਾਤੇ ਅਸੀਂ ਸੰਸਾਰ ਅੰਦਰ ਵਿਚਰਦੇ ਹਾਂ, ਦੁਨੀਆਂ ਨਾਲ ਮੋਹ ਪਾਲਦੇ ਹਾਂ, ਤੇ ਲੌਕਿਕ ਲੋੜਾਂ ਨਾਲ ਬੱਝੇ ਫਿਰਦੇ ਹਾਂ । ਸਾਡੀ ਇਸੇ ਸਾਧਾਰਨ ਹੋਣੀ ਨੂੰ ਗੁਰਮਤਿ ਵਿਚ 'ਧਾਤ’ ਦਾ ਰਾਹ ਕਿਹਾ ਗਿਆ ਹੈ । ਇਸ ਮਾਰਗ ਦੀ ਅਗਵਾਈ 'ਹਉਮੈ ਦੇ ਹੱਥ ਹੈ । ਤਦ ਇਸ ਮਾਰਗ ਦੇ ਪਾਂਧੀ ਆਪਣੀ ਹਉਮੈ ਨੂੰ ਸਾਂਭਦੇ-ਸੁਆਰਦੇ ਫਿਰਦੇ ਹਨ, ਤੇ ਉਸ ਨੂੰ ਆਪਣੇ ਵਿਹਾਰ ਦਾ ਆਸਰਾ ਬਣਾਈ ਰੱਖਦੇ ਹਨ । | ਧਾਤ ਦਾ ਰਾਹ ਵੀ, ਸੰਸਾਰ ਨੂੰ ਚਲਦਿਆਂ ਰਖਣ ਲਈ, ਪ੍ਰਭੂ ਨੇ ਆਪ ਹੀ ਚਲਾਇਆ ਹੈ । ਸਾਨੂੰ ਸਾਡੀ ਵਖਰੀ ਹੋਂਦ ਦਾ ਇਕ ਭਰਮ-ਭੁਲੇਖਾ ਜਿਹਾ ਉਸ ਨੇ ਪਾ ਦਿੱਤਾ ਹੈ । ਇਸੇ ਕਰਮ ਦਾ ਦੂਜਾ ਨਾਮ ਮਾਇਆ ਹੈ । ਏਹੋ ਦੁਜਾ ਭਾਉ ਹੈ । ਏਹੋ ਪਰਮਾਤਮਾ ਤੋਂ ਸਾਡੇ ਵਿਛੋੜੇ ਦਾ ਕਾਰਣ ਹੈ : ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥ | ਧਾਂਤ ਦੇ ਰਾਹ ਦੇ ਟਾਕਰੇ ‘ਵ' ਦਾ ਮਾਰਗ ਹੈ, ਜਿਸ ਉਪਰ ਚਲਣ ਵਾਲਿਆ - ਬਿਲਾਵਲ ਮ: ੩ (੭੯੬/੧੬) ਦੀ ਸੂਰਤ ਸਦਾ ਪ੍ਰਭੂ ਨਾਲ ਜੁੜੀ ਰਹਿੰਦੀ ਹੈ । ਇਸ ਮਾਰਗ ਦੇ ਰਸਤੇ ਵਿਚ ਹਉਮੈ ਵੱਡਾ ਔਕੜ ਹੈ- ਇਕ ਮਹਾ ਦੀਰਘ ਰੋਗ, ਜੋ ਲਿਵ ਨਹੀਂ ਲਗਣ ਦੇਂਦਾ। ਜੇਕਰ ਸੰਸਾਰਕ ਜ਼ਿੰਦਗੀ ਤੋਂ ਉਪਰ ਉਠ ਕੇ ਮਨੁੱਖੀ ਜ਼ਿੰਦਗੀ ਦਾ ਕੋਈ ਉੱਦਾਤ ਆਦਰਸ਼ ਹੈ ਤਾਂ ਹਉਮ ਦਾ ਤਿਆਗ ਸਾਡੇ ਲਈ ਅਵੱਸ਼ ਹੋ ਜਾਂਦਾ ਹੈ । ਧਾਤ ਦਾ ਰਾਹ ਹਉਮੈ ਨੂੰ ਸੰਵਾਰਨ ਦਾ ਰਾਹ ਹੈ, ਲਿਵ ਦਾ ਰਾਹ ਹਉਮੈ ਨੂੰ ਸੰਘਾਰਨ ਦਾ ! ਮਨੁੱਖ ਹੋਣ ਕਾਰਣ ਹਉਮ ਦਾ ਅਨੁਭਵ ਸਾਡੇ ਲਈ ਅਨਿਵਾਰੀ ਹੈ, ਪਰ ਅਸ਼ਰਫੁੱਲਮਖ਼ਲਕਾਤ (ਸਗਲ ਜੂਨਾਂ ਦਾ ਸਿਕਦਾਰ) ਹੋਣ ਦੇ ਨਾਤੇ ਇਸ ਦੀ ਨਿਵਿਰਤੀ ਸਾਡੇ ਲਈ ਜ਼ਰੂਰੀ ਹੈ । ਜੇਕਰ ਇਕ ਘਰ ਇਸ ਦਾ ਬੰਧਾਨ ਸਾਡੇ ਸੰਸਾਰਕ ਵਿਹਾਰ ਲਈ ਲਾਜ਼ਮ ਹੈ ਤਾਂ ਦੂਜੀ ਧਿਰ ਇਸ ਦਾ ਨਿਵਿਰਤੀ ਸਾਡੇ ਕਲਿਆਣ ਲਈ ਆਵੱਸ਼ਕ । ਜੇਕਰ ਹਉਮੈ ਸਾਡੀ ਸੰਸਾਰਕ ਤਕ ਤਾਂ ਇਸ ਦਾ ਦਮਨ ਸਾਡਾ ਧਾਰਮਕ ਕਰਤੱਵ ! 34