ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰ, ਇਸ ਨੂੰ ਮਾਰਨਾ ਕੋਈ ਸੌਖਾ ਕੰਮ ਨਹੀਂ; ਇਹ ਬੜਾ ਬਿਖੜਾ, ਜੋਖਮ ਵਾਲਾ, ਖੰਡੇਧਾਰ ਮਾਰਗ ਹੈ (1) । ਕੋਈ ਸੂਰਾ ਵਰਿਆਮ ਹੀ ਇਸ ਨਾਲ ਜੂਝਦਾ (2) ਤੇ ਇਸ ਨੂੰ ਮਾਰਨ ਦੀ ਸਮਰਥਾ ਰਖਦਾ ਹੈ (3) । ਇਸੇ ਲਈ ਬਾਣੀ ਵਿਚ ਇਹ ਵਿਅੰਗਮਈ ਪ੍ਰਸ਼ਨ ਉਠਾਇਆ ਗਿਆ ਹੈ : ਹੈ ਕੋਈ ਐਸਾ ਹਉਮੈ ਤਰੈ । ਇਸੁ ਮੀਠੀ ਤੇ ਇਹੁ ਮਨੁ ਹਰੈ ॥ -ਗਉੜੀ ਮ: ੫ (੨੧੨/੧੧) ਗੁਰਮਤਿ ਵਿਚ ਇਸੇ ਸੂਰਮਤਾਈ, ਅਥਵਾ ਹਉਮੈ ਦੇ ਨਿਵਾਰਨ, ਤੋਂ ਹੀ ਪਰਮ ਪਦ ਦੀ ਪ੍ਰਾਪਤੀ ਦੀ ਸੰਭਾਵਨਾ ਮੰਨੀ ਗਈ ਹੈ : ਹਉਮੈ ਬੂਝੈ ਤਾ ਦਰੁ ਸੁਝੈ ॥ - ਵਾਰ ਆਸਾ ਮੰ: ੧(੪੬੬/੧੩) ਇਸ ਦੇ ਹੁੰਦਿਆਂ ਪ੍ਰਭੂ ਨਾਲ ਮੇਲ ਨਹੀਂ ਹੋ ਸਕਦਾ । ਇਹ ਤੁਰ ਜਾਵੇ ਤਾਂ ਹੀ ਪ੍ਰਮਾਤਮਾਂ ਦੇ ਦਰਸ਼ਨ ਨਸੀਬ ਹੁੰਦੇ ਹਨ (4)। ਦਰ ਅਸਲ ਹਉਮੈ ਦੀ ਪੱਕੀ ਕੰਧ ਹੀ ਸਾਨੂੰ ਪਰਮਾਤਮਾ ਤੋਂ ਨਖੇੜ ਬੈਠੀ ਹੈ-ਏਹੋ ਸਾਡਾ ਮੇਲ ਨਹੀਂ ਹੋਣ ਦੇਵੀ (5) । ਇਹ ਸਾਡੇ ਮਨ ਨੂੰ ਸਬੂਲ ਕਰ ਦੇਦੀ ਹੈ । ਭੀੜੇ ਮੁਕਤ-ਦੁਆਰੇ ਵਿਚੋਂ ਉਸ ਦਾ ਲੰਘਣਾ ਇਸ ਸਕੂਲ ਮਨ ਲਈ ਕਠਿਨ ਹੋ ਜਾਂਦਾ ਹੈ (6) । ਹਉਮੈ ਹੀ ਸਾਡਾ ਦੁਖ ਹੈ । ਏਹੋ ਸਾਡਾ ਆਤਮਕ ਸੰਕਟ ਹੈ । ਏਹੋ ਸਾਡਾ ਮਹਾ ਦੀਰਘ ਰੋਗ ਹੈ । ਹੁਣ ਪ੍ਰਸ਼ਨ ਪੈਦਾ ਹੁੰਦਾ ਹੈ, ਇਸ ਦੀਰਘ ਰੋਗ ਦਾ ਦਾਰੂ ਕੀ ਹੈ ? ਹਉਮੈ ਰੋਗ ਦਾ ਦਾਰੂ | ਇਸ ਦੀਰਘ ਰੋਗ ਦਾ ਦਾਰੁ ਕਿਸੇ ਚਾਤੁਰੀ ਜਾਂ ਸਿਆਣਪ ਦੇ ਪੱਲੇ ਨਹੀਂ। ਚਾਤੁਰੀ ਤਾਂ ਸਗੋਂ ਪਹਿਲਾਂ ਤਿਆਗਣੀ ਬਣਦੀ ਹੈ (7) । ਧਰਮ ਗ੍ਰੰਥਾਂ ਦੇ ਪਾਠ ਨਾਲ ਵੀ ਹਉਮੈ ਦੀ ਮੰਲ ਨਹੀਂ ਉਤਰਦੀ, ਸਗੋਂ ਹਉਮੈ ਹੋਰ ਅਧਿਕ ਹੁੰਦੀ ਹੈ (8) । ਤੀਰਥ ਅਸ਼ਨਾਨ ਨਾਲ ਵੀ (9), ਤਪ ਸਾਧਣ ਨਾਲ ਵੀ (10), ਸਚ ਕਰਮ ਕਰਨ ਨਾਲ ਵੀ (11) ਇਹ ਰੋਗ ਜਾਂਦਾ ਨਹੀਂ, ਵਧਦਾ ਹੀ ਹੈ । ਇਹ ਹਉਮੇ ਕਰਮਾਂ ਨੂੰ ਵੀ ਨਿਸਫਲ ਕਰ ਦੇਂਦੀ ਹੈ (12), ਸਗੋਂ ਹੋਰ ਗਲੇ ਵਿਚ ਫੰਧੇ ਪਾਉਂਦੀ ਹੈ (13) ਤੇ ਦੰਡ ਦਾ ਭਾਗੀ ਬਣਾਉਂਦੀ ਹੈ (14)। ਫਿਰ ਇਸ ਰੋਗ ਦਾ ਦਾਰੂ ਹੈ ਕਿੱਥੇ ? (੧) ਇਸ ਰੋਗ ਦਾ ਦਾਰੂ ਸਤਿਗੁਰ ਪਾਸ ਹੈ (15) । ਓਹੀ ਇਸ ਕਲਜੋਗਣ ਤੋਂ ਸਾਡੀ ਰਾਖੀ ਕਰ ਸਕਦਾ ਹੈ (16) । ਆਪਣੀ ਪੂਰੀ ਕਲਾ, ਪੂਰੀ ਮਤਿ ਨਾਲ ਓਹ ਇਸ ਵਡੇ ਰੋਗ ਤੋਂ ਸਾਨੂੰ ਛੁਟਕਾਰਾ ਦਿਵਾ ਸਕਦਾ ਹੈ (1 ) । ਸਤਿਗੁਰੂ ਦਾ ਉਪਦੇਸ਼, ਉਸਦਾ ਸ਼ਬਦ, ਹਉਮੈ ਨੂੰ ਕੱਟਦਾ ਹੈ ( 18 ) । ਉਸ ਦੇ ਮੁੱਖ ਲਗਿਆਂ ਮਨ ਸਊਰਦਾ ਤੇ ਹਉਮੈ ਬਿਨਸਦੀ ਹੈ (19) । ਸਾਰਾ ਸੰਸਾਰ ਹਉਮੈ ਵਿਚ ਡੁਬ ਰਿਹਾ ਹੈ, ਗੁਰੂ ਨੇ ਹੋਣ ਵਾਲਾ ਕੋ ਵਿਰਲਾ ਹੀ ਉਬਰਦਾ ਹੈ (20) । ਗੁਰੂ ਦੇ ਲੜ ਲਗਿਆ ਮਰਾ 35