________________
ਬਾਰੇ ਅਸੀਂ ਆਲੋਚਨਾ ਦੇ ਪਿਛਲੇ ਅੰਕਾਂ ਵਿਚ ਡਾ. ਨਰੇਸ਼ ਦੇ ਕਈ ਲੋਖ ਛਾਪੇ ਹਨ । ਇਸ ਅੰਕ ਵਿਚਲੇ ਲੇਖ ਗ਼ਜ਼ਲ ਦੀ ਸਿਹਤ ਵਿਚ ਡਾ. ਨਰੇਸ਼ ਨੇ ਗ਼ਜ਼ਲ ਦੇ ਰੂਪਕ ਪੱਖ ਦੇ ਬੜੇ ਮਹੱਤਵਪੂਰਨ ਪੱਖਾਂ ਨੂੰ ਪੰਜਾਬੀ ਦੇ ਗ਼ਜ਼ਲਗੋ ਸ਼ਾਇਰਾਂ ਦੇ ਸ਼ਿਅਰਾਂ ਦਾ ਵਿਸ਼ਲੇਸ਼ਣ ਕਰਕੇ ਉਘੜਿਆ ਹੈ । ਗ਼ਜ਼ਲ ਦੀ ਵਿਹਾਰਿਕ ਆਲੋਚਨਾ ਲਈ ਉਨ੍ਹਾਂ ਦਾ ਇਹ ਲੇਖ, ਸਾਰਥਿਕ ਅਗਵਾਈ ਕਰਦਾ ਹੈ । ਪੰਜਾਬ ਦੇ ਸਭਿਆਚਾਰ ਦਾ ਭਰਪੂਰ ਉਲੇਖ ਕਰਨ ਵਾਲੇ ਧਨੀਰਾਮ ਚਾਤ੍ਰਿਕ ਦੇ ਕਾਵਿ ਤੋਂ ਤਾਂ ਅਸੀਂ ਸਾਰੇ ਜਾਣੂ ਹਾਂ ਅਤੇ ਆਧੁਨਿਕ ਪੰਜਾਬੀ ਕਵਿਤਾ ਵਿਚ ਉਨ ਨੇ ਜੋ ਨਵਾਂ ਮੋੜ ਲਿਆਂਦਾ ਉਸ ਤੋਂ ਵੀ ਪਰਚਿਤ ਹਾਂ । ਪਰ ਉਨ੍ਹਾਂ ਨੇ ਗਲਪ ਦੇ ਖੇਤਰ ਵਿਚ ਵੀ ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਗਲਪ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ, ਇਸ ਦਾ ਉਲੇਖ ਡਾ ਧਨਵੰਤ ਕੌਰ ਦੇ ਲੇਖ ਵਿਚ ਪ੍ਰਸਤੁਤ ਹੈ । ਪੰਜਾਬੀ ਸਾਹਿਤ ਦੀ ਇਤਿਹਾਸਕਾਰ ਬਾਰੇ ਅਸੀਂ ਇਸ ਵਾਰੀ ਡਾ. ਹਰਿਭਜਨ ਸਿੰਘ ਭਾਟੀਆ ਦਾ ਲੇਖ ਬਨਾਰਸੀ ਦਾਸ ਜੈਨ ਦੀ ਸਾਹਿਤ ਇਤਿਹਾਸਕਾਰੀ ਪ੍ਰਸਤੁਤ ਕਰ ਰਹੇ ਹਾਂ । ਇਸ ਵਿਚ ਡਾ. ਜੈਨ ਦੀ ਇਸ ਖੇਤਰ ਵਿਚ ' ਦੇਣ ਦਾ ਜਾਇਜ਼ਾ ਲਿਆ ਗਿਆ ਹੈ । ' ' ' ' " ਪੰਜਾਬ ਤੋਂ ਬਾਹਰ ਉਪਜ ਰਹੇ ਪੰਜਾਬੀ ਸਾਹਿਤ ਵਿਚ ‘ਜੰਮੂ-ਕਸ਼ਮੀਰ' ਦੇ ਖਿਤੇ ਦੇ ਸਾਹਿਤਕਾਰਾਂ ਦੀ ਵਿਸ਼ੇਸ਼ ਦੇਣ ਹੈ । ਡਾ. ਬਲਦੇਵ ਰਾਜ ਗੁਪਤਾ ਆਪਣੇ ਲੇਖ ਵਿਚ ਇਸ ਇਲਾਕੇ ਦੇ ਦੋ ਕਵੀਆਂ-ਸੁਰਜੀਤ ਸਖੀ, ਹਰਨਾਮ ਸਿੰਘ ਜਾਚਕ-ਇਕ ਨਾਟਕਕਾਰ - ਉਜਾਗਰ ਸਿੰਘ ਮਹਿਕ-ਤੇ ਇਕ ਕਹਾਣੀਕਾਰ -ਮਹਿੰਦਰ ਸਿੰਘ ਰਿਖੀ ਦੀਆਂ ਨਵੀਆਂ ਰਚਨਾਵਾਂ ਨਾਲ ਸਾਡਾ ਪਰਚੈ ਕਰਵਾ ਰਹੇ ਹਨ ਜਿਸ ਤੋਂ ਸਹਿਜੇ ਹੀ ਅਸੀਂ ਉਬ ਦੇ ਸਾਹਿਤ ਦੀ ਦਿਸ਼ਾ ਤੋਂ ਵਾਕਫ ਹੋ ਜਾਂਦੇ ਹਾਂ । ‘ਪੁਸਤਕ ਪਰਚੈ ਵਾਲੇ ਭਾਗ ਵਿਚ ਇਸ ਵਾਰੀ ਪੰਜ ਪੁਸਤਕਾਂ ਦਾ ਵਨ ਲੇਖਕਾਂ ਵਲੋਂ ਪਰਿਚੈ ਹਾਜ਼ਰ ਹੈ । ਇਹ ਸਾਰੀਆਂ ਚਨਾਵਾਂ ਹੀ ਅਪਣੇ ;ਪਣੇ ਖੇਤਰ ਦੀਆਂ ਇਸ ਵੇਲੇ ਬਹੁ-ਚਰਚਿਤ ਰਚਨਾਵਾਂ ਹਨ । -ਗੁਰਚਰਨ ਸਿੰਘ