________________
ਦਾ ਸਾਰਾ ਝਗੜਾ ਚੁੱਕਿਆ ਜਾਂਦਾ ਹੈ (21) ਸਤਿਗੁਰੂ ਸਾਡੇ ਮਨਾਂ ਨੂੰ ਹਰਿ ਸਿਮਰਨ ਵਲ ਦਾ ਤੇ ਉਸ ਵਿਚ ਜੁੜਨ ਦੀ ਜਾਚ ਦਸਦਾ ਹੈ । ਜਿਸ ਹਰਿਨਾਮ ਨਾਲ ਉਹ ਸਾਨੂੰ ਜੁੜਦਾ ਹੈ ਉਹ ਇਸ ਮਹਾ ਦੀਰਘ ਰੋਗ, ਹਉਮੈ, ਦੀ ਪਰਮ ਅਉਖਧੀ ਹੈ (22) । ਏਹੋ ਇਸ ਕਰੜੇ ਬੰਧਨ ਤੋਂ ਛੁਟਕਾਰੇ ਦਾ ਵੱਡਾ ਸਾਧਨ ਹੈ (23)। (੨) ਛੁਟਕਾਰੇ ਦਾ ਇਹ ਰਾਹ ਇਕਲਾਪੇ ਦਾ ਮਾਰਗ ਨਹੀਂ, ਸੰਗਤ ਦਾ ਮਾਰਗ ਹੈ । ਸੰਗਤ ਵੀ ਸੰਤ ਜਨਾਂ ਦੀ (24), ਸਾਧੂ ਜਨਾਂ ਦੀ (25), ਜਿਨ੍ਹਾਂ ਦੀ ਸਰਨ ਪਿਆਂ ਹਉਮੈ ਬਿਨਸ ਜਾਂਦੀ ਹੈ, ਜਿਨ੍ਹਾਂ ਦੀ ਚਰਨ ਧੂੜ ਨਾਲ ਹਉਮੈ ਦੀ ਥੰਧਾਈ ਉਤਰ ਜਾਂਦੀ ਹੈ (26), ਜਿਨ੍ਹਾਂ ਦੀ ਸੇਵਾ ਕੀਤਿਆਂ ਹਉਮੈ ਨਾਸ ਹੋ ਜਾਂਦੀ ਹੈ (27)। (੩) ਇਹ ਸਾਧ ਜਨ, ਸੰਤ ਜਨ, ਸਤਿਗੁਰੂ ਸਾਨੂੰ ਦੈਵੀ ਹੁਕਮ ਦੀ ਪਛਾਣ ਕਰਾਉਂਦੇ ਹਨ । ਹੁਕਮ ਪਾਲਣ ਦਾ ਚਜ ਸਿਖਾਲਦੇ ਹਨ । ਹੁਕਮ ਮੰਨਣ ਵਾਲੇ ਦੇ ਅੰਦਰ, ਫਿਰ, ਹਉਮੈ ਟਿਕ ਨਹੀਂ ਸਕਦੀ (28) । (੪) ਸਤਿਗੁਰੂ ਨਾਮ ਤੇ ਹੁਕਮ ਦੀ ਸੋਝੀ ਹੀ ਨਹੀਂ ਕਰਾਉਂਦਾ, ਨਦਰ ਦਾ ਭਾਗੀ ਭੀ ਬਣਾਉਂਦਾ ਹੈ । ਜੇਕਰ ਉਸ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤਾਂ ਹਉਮੇ ਤਤਕਾਲ ਦੂਰ ਹੋ ਜਾਂਦੀ ਹੈ (29) । ਉਹ ਆਪ ਬਾਂਹ ਪਕੜ ਕੇ ਰਖ ਲੈਂਦਾ ਹੈ (30), ਆਪ ਬਖਸ਼ ਕੇ ਮਿਲਾ ਲੈਂਦਾ ਹੈ (31) । ਉਸ ਦੀ ਕਿਰਪਾ ਤੋਂ ਹਉਮੈ ਤਾਂ ਕੀ, ਸਮਸਤੇ ਚਿੰਤਾਵਾਂ, ਸੋਚਾਂ, ਸੋਗ ਤੇ ਇਥੋਂ ਤਕ ਕਿ ਜਮਾਂ ਤੋਂ ਵੀ ਛੁਟਕਾਰਾ ਪ੍ਰਾਪਤ ਹੋ ਜਾਂਦਾ ਹੈ (32) । ਕਰਮ ਹੋਵੇ ਤਾਂ ਸਤਿਗੁਰ ਮਿਲਦਾ ਹੈ, ਫਿਰ ਹਉਮੇ ਦੀ ਜਲਣ ਸ਼ਾਂਤ ਹੋ ਜਾਂਦੀ ਹੈ (33) । ਜਿਸ ਉਪਰ ਗੁਰੁ ਪਾਰਬ੍ਰਹਮ ਦੀ ਨਦਰ ਹੋ ਜਾਵੇ ਉਸ ਨੂੰ ਤਾਂ ਉਹ ਆਪ ਬਾਹਾਂ ਪਕੜ ਕੇ ਇਸ ਰੋਗ ’ਚੋਂ ਕਢ ਲੈਂਦਾ ਹੈ (34) । ਗੁਰ ਉਪਦੇਸ਼ ਹਿਣ, ਨਾਮ-ਸਿਮਰਨ, ਸਾਧ ਸੰਗਤ, ਹੁਕਮ ਪਾਲਣ ਕਿਸੇ ਹਦ ਤੋਕੇ ਸਾਡੇ ਯਤਨ ਹਨ ; ਪਰ ਸਤਿਗੁਰੂ-ਪਾਰਬ੍ਰਹਮ ਦੀ ਨਦਰ ਤਾਂ ਕੇਵਲ ਦੋਵੀ ਬਿਰਦ ਹੈ ਛੁਟਕਾਰੇ ਦਾ ਰਾਹ ਅਵੱਸ਼ ਇਹਨਾਂ ਦੋਨਾਂ ਦੇ ਸੁਮੇਲ ਵਿਚ ਹੀ ਹੈ । ਦਾਰੂ ਭੀ ਇਸ ਮਾਹਿ ਉਪਰ ਕੀਤੀ ਗਈ ਸੰਖੇਪ ਵਿਚਾਰ ਵਿਚ ਅਸਾਂ ਹਉਮੈ ਰੋਗ ਦੇ ਤਜਵੀਜ਼ ਕੀਤੇ ਹੋਏ ਦਾਰੂਆਂ ਦਾ ਜ਼ਿਕਰ ਕੀਤਾ ਹੈ। ਪਰ, ਇਸ ਵਿਚਾਰ ਤੋਂ ਅਜਿਹਾ ਮੀਤ ਸਪਸ਼ਟ ਨਹੀਂ ਹੋਇਆ ਕਿ ਇਸ ਰੋਗ ਦਾ ‘ਦਾਰ ਭੀ ਇਸ ਮਾਹਿ ਕਿਵੇਂ ਹੈ ! ਗੁਰਬ ਵਿਚ ਇਸ ਕਥਨ ਦਾ ਵਧੇਰੇ ਸਪਸ਼ਟੀਕਰਣ ਕਿਤੇ ਨਹੀਂ ਕੀਤਾ ਜਾਂਦਾ। ਇਸ ਲਈ ਇਹ ਉਚੇਚੀ ਵਿਆਖਿਆ ਦੀ ਮੰਗ ਕਰਦਾ ਹੈ । “ਹਉਮੈਂ ਆਪ ਹੀ ਰੋਗ ਤੇ ਆ ਆਪਣਾ ਦਾਰੂ ਕਿਵੇਂ ਹੈ, ਇਸ ਵਿਰੋਧਾਭਾਸ ਬਾਰੇ ਗੰਭੀਰ ਵਿਚਾਰ ਲੋੜੀਂਦੀ ਹੈ। 36